ਜਲੰਧਰ ''ਚ 2 ਨੌਜਵਾਨਾਂ ਦਾ ਕਤਲ ਕਰਨ ਵਾਲਾ ਮਨੀ ਨੋਇਡਾ ਤੋਂ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ
Thursday, Jan 09, 2025 - 02:22 PM (IST)
ਜਲੰਧਰ (ਮਹੇਸ਼)–4 ਜਨਵਰੀ ਨੂੰ ਲੰਮਾ ਪਿੰਡ ਚੌਂਕ ਕੋਲ ਸਲਾਣੀ ਮਾਤਾ ਮੰਦਰ ਦੇ ਪਿੱਛੇ ਪੈਂਦੇ ਇਲਾਕੇ ਸ਼ਹੀਦ ਊਧਮ ਨਗਰ ਵਿਚ 2 ਨੌਜਵਾਨਾਂ ਨੂੰ ਗੋਲ਼ੀਆਂ ਮਾਰ ਕੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਮੁਲਜ਼ਮ ਮਨੀਸ਼ ਕੁਮਾਰ ਉਰਫ਼ ਮਨੀ ਮਿੱਠਾਪੁਰੀਆ ਪੁੱਤਰ ਸ਼ੀਸ਼ਨ ਕੁਮਾਰ ਵਾਸੀ ਪਿੰਡ ਮਿੱਠਾਪੁਰ ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਹਾਲਾਂਕਿ ਅਧਿਕਾਰਤ ਤੌਰ ’ਤੇ ਕਿਸੇ ਵੀ ਅਧਿਕਾਰੀ ਨੇ ਇਸ ਦਾ ਖ਼ੁਲਾਸਾ ਨਹੀਂ ਕੀਤਾ।
ਮਨੀ ਮਿੱਠਾਪੁਰੀਆ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਸਬੰਧੀ ਕਮਿਸ਼ਨਰੇਟ ਪੁਲਸ ਅਧਿਕਾਰੀ ਪ੍ਰੈੱਸ ਕਾਨਫ਼ਰੰਸ ਵਿਚ ਵਿਸਥਾਰ ਨਾਲ ਖ਼ੁਲਾਸਾ ਕਰ ਸਕਦੇ ਹਨ। ਮਨੀ ਮਿੱਠਾਪੁਰੀਆ ਨੂੰ ਕਾਬੂ ਕਰਨ ਲਈ ਕਮਿਸ਼ਨਰੇਟ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਰੇਡ ਕੀਤੀ ਜਾ ਰਹੀ ਸੀ। ਮਨੀ ਮਿੱਠਾਪੁਰੀਆ ਨੇ ਸ਼ਿਵਮ ਕੁਮਾਰ ਉਰਫ਼ ਸ਼ਿਵੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਮਕਾਨ ਨੰਬਰ 556-ਬੀ ਮੋਤਾ ਸਿੰਘ ਨਗਰ ਨੇੜੇ ਬੱਸ ਅੱਡਾ ਜਲੰਧਰ ਅਤੇ ਵਿਨੈ ਕੁਮਾਰ ਤਿਵਾੜੀ ਪੁੱਤਰ ਸ਼ਿਪਾਹੀਆ ਤਿਵਾੜੀ ਵਾਸੀ ਬਸਤੀ ਸ਼ੇਖ ਥਾਣਾ ਡਿਵੀਜ਼ਨ ਨੰਬਰ 5 ਜਲੰਧਰ ਨੂੰ 9 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਮੁਸੀਬਤ ! ਵਧਦਾ ਈ-ਕਚਰਾ ਸਿਹਤ ਲਈ ਬਣ ਰਿਹੈ ਖ਼ਤਰਾ
ਵਿਨੈ ਤਿਵਾੜੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤੀ ਸੀ ਅਤੇ ਸ਼ਿਵਮ ਨੂੰ ਜਦੋਂ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਰਸਤੇ ਵਿਚ ਹੀ ਮਨੀ ਵਾਲੀਆ ਨੂੰ ਦੱਸਿਆ ਸੀ ਕਿ ਉਨ੍ਹਾਂ ’ਤੇ ਗੋਲੀਆਂ ਮਨੀ ਮਿੱਠਾਪੁਰੀਆ ਨੇ ਹੀ ਚਲਾਈਆਂ ਹਨ, ਜਿਸ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮਨੀ ਵਾਲੀਆ ਦੇ ਬਿਆਨਾਂ ’ਤੇ ਬੀ. ਐੱਨ. ਐੱਸ. ਦੀਆਂ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮਨੀ ਮਿੱਠਾਪੁਰੀਆ ਖ਼ਿਲਾਫ਼ 3 ਨੰਬਰ ਐੱਫ਼. ਆਈ. ਆਰ. ਦਰਜ ਕਰਦਿਆਂ ਮੌਕੇ ਤੋਂ ਦਿੱਲੀ ਨੰਬਰੀ ਇਕ ਸਵਿਫਟ ਕਾਰ, ਇਕ ਪਿਸਤੌਲ, 2 ਮੈਗਜ਼ੀਨਾਂ, 11 ਜ਼ਿੰਦਾ ਕਾਰਤੂਸ ਅਤੇ ਮਨੀ ਮਿੱਠਾਪੁਰੀਆ ਵੱਲੋਂ ਸ਼ਿਵੀ ਅਤੇ ਤਿਵਾੜੀ ’ਤੇ ਚਲਾਈਆਂ ਗਈਆਂ 9 ਗੋਲ਼ੀਆਂ ਦੇ ਖੋਲ ਬਰਾਮਦ ਕੀਤੇ ਸਨ।
ਇਹ ਵੀ ਪੜ੍ਹੋ : ਜਲੰਧਰ 'ਚ ਮੇਅਰ ਤੇ ਹੋਰ ਨਾਵਾਂ ਦੇ ਲਿਫ਼ਾਫ਼ੇ ਤਿਆਰ, ਇਸ ਦਿਨ ਖੁੱਲ੍ਹੇਗਾ ਪਿਟਾਰਾ ਤੇ ਹੋਵੇਗਾ ਸਹੁੰ ਚੁੱਕ ਸਮਾਰੋਹ
ਸ਼ਹੀਦ ਊਧਮ ਸਿੰਘ ਵਾਸੀ ਮਨੀ ਵਾਲੀਆ ਅਨੁਸਾਰ ਸ਼ਿਵਮ, ਤਿਵਾੜੀ ਅਤੇ ਮਨੀ ਮਿੱਠਾਪੁਰੀਆ ਇਕ ਹੀ ਕਾਰ ਵਿਚ ਸਵਾਰ ਹੋ ਕੇ 3 ਜਨਵਰੀ ਦੀ ਰਾਤ ਨੂੰ 12.15 ਵਜੇ ਉਸ ਦੇ ਘਰ ਆਏ ਸਨ ਅਤੇ ਤਿੰਨਾਂ ਨੇ 4 ਜਨਵਰੀ ਨੂੰ ਸਵੇਰੇ 5 ਵਜੇ ਉਸ ਦੇ ਘਰੋਂ ਚਲੇ ਜਾਣ ਦੀ ਗੱਲ ਕਹੀ ਸੀ। ਗ੍ਰਿਫ਼ਤਾਰ ਮੁਲਜ਼ਮ ਮਨੀ ਮਿੱਠਾਪੁਰੀਆ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਉਸਦੀ ਸ਼ਿਵੀ ਅਤੇ ਤਿਵਾੜੀ ਨਾਲ ਕੋਈ ਪੁਰਾਣੀ ਰੰਜਿਸ਼ ਸੀ। ਫਿਰ ਉਹ ਜਲੰਧਰ ਤੋਂ ਚੰਡੀਗੜ੍ਹ ਚਲਾ ਗਿਆ ਅਤੇ ਉਥੇ ਹੀ ਕੰਮ ਕਰਨ ਲੱਗਾ ਸੀ।
ਜਦੋਂ ਕੰਮ ਨਾ ਮਿਲਿਆ ਤਾਂ ਉਹ ਵਾਪਸ ਜਲੰਧਰ ਆ ਗਿਆ ਅਤੇ ਪੁਰਾਣੀ ਦੁਸ਼ਮਣੀ ਭੁੱਲ ਕੇ ਉਹ ਸ਼ਿਵਮ ਅਤੇ ਤਿਵਾੜੀ ਨਾਲ ਜੁੜ ਗਿਆ ਪਰ ਉਸ ਨੇ ਦੁਸ਼ਮਣੀ ਨੂੰ ਆਪਣੇ ਦਿਮਾਗ ਵਿਚ ਰੱਖਿਆ ਹੋਇਆ ਸੀ ਅਤੇ ਇਸੇ ਕਾਰਨ ਉਸ ਨੇ ਆਪਣੇ ਨਾਲ ਹੀ ਮਨੀ ਵਾਲੀਆ ਦੇ ਘਰ ਸੌਂ ਰਹੇ ਸ਼ਿਵਮ ਅਤੇ ਤਿਵਾੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਕਈ ਖ਼ੁਲਾਸੇ ਕੀਤੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ ਅਦਾਰੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e