ਫੋਲੜੀਵਾਲ ’ਚ ਲੱਗਾ ਮੁਫਤ ਮੈਡੀਕਲ ਚੈੱਕਅਪ ਕੈਂਪ

01/20/2019 1:04:57 PM

ਜਲੰਧਰ (ਮਹੇਸ਼)—ਜਨਤਾ ਹਾਈ ਸਕੂਲ ਫੋਲੜੀਵਾਲ ਹਲਕਾ ਜਲੰਧਰ ਕੈਂਟ ਵਿਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਹਲਕੇ ਦੇ ਵਿਧਾਇਕ ਤੇ ਫੋਲੜੀਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਨੇ ਕੀਤਾ। ਉਨ੍ਹਾਂ ਨੇ ਇਸ ਦੌਰਾਨ ਆਪਣਾ ਵੀ ਚੈੱਕਅਪ ਕਰਵਾਇਆ। ਕੁੱਲ 400 ਮਰੀਜ਼ਾਂ ਦੀ ਜਾਂਚ ਪਟੇਲ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਕੀਤੀ ਗਈ। ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਲਾਏ ਗਏ ਇਸ ਕੈਂਪ ਵਿਚ ਵਿਸ਼ੇਸ਼ ਕਰ ਕੇ ਗਿਆਨੀ ਤੇ ਈ. ਐੱਨ. ਟੀ. ਚੈੱਕਅਪ ਵੀ ਕੀਤਾ ਗਿਆ। ਜ਼ਰੂਰੀ ਟੈਸਟ ਵੀ ਫ੍ਰੀ ਹੋਣਗੇ ਅਤੇ ਫ੍ਰੀ ਦਵਾਈਆਂ ਵੀ ਵੰਡੀਆਂ ਜਾਣਗੀਆਂ। ਕੈਂਪ ਵਿਚ ਨੰਬਰਦਾਰ ਨਰਿੰਦਰ ਸਿੰਘ ਸ਼ੇਰਗਿੱਲ, ਨੰਬਰਦਾਰ ਮਨਜੀਤ ਸਿੰਘ, ਜੈਲਦਾਰ ਸੁਖਵਿੰਦਰ ਸਿੰਘ ਨੰਬਰਦਾਰ, ਜ਼ਿਲਾ ਪ੍ਰੀਸ਼ਦ ਮੈਂਬਰ ਮਾਸਟਰ ਮੁਨਸ਼ੀ ਰਾਮ, ਬਲਾਕ ਸੰਮਤੀ ਮੈਂਬਰ ਰਾਜ ਰਾਣੀ, ਤੇਜਿੰਦਰ ਸਿੰਘ ਬੈਂਸ ਸਾਬਕਾ ਚੇਅਰਮੈਨ, ਮਾਈਕਲ ਸਿੱਧੂ, ਪੰਚਾਇਤ ਮੈਂਬਰ ਕੁਲਦੀਪ ਕੌਰ, ਮੁਸਤਕ ਮਸੀਹ, ਜੈਕਸਨ ਮਸੀਹ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ ਤੇ ਮਾਸਟਰ ਮੋਹਨ ਲਾਲ, ਨਰਿੰਦਰ ਸਿੰਘ ਪੱਪੀ ਨੇ ਆਪਣਾ ਸਹਿਯੋਗ ਦਿੱਤਾ।

Related News