ਰਵਿਦਾਸ ਚੌਕ ’ਚ ਟੈਂਕਰ ਦੀ ਬ੍ਰੇਕ ਫੇਲ, ਅੱਗੇ ਜਾ ਰਹੇ ਵਾਹਨ ’ਤੇ ਨਾ ਚੜ੍ਹੇ ਇਸ ਲਈ ਡਿਵਾਈਡਰ ’ਤੇ ਚੜ੍ਹਾਇਆ

01/16/2019 10:40:34 AM

ਜਲੰਧਰ (ਵਰੁਣ)-ਮੰਗਲਵਾਰ ਦੀ ਸ਼ਾਮ ਰਵਿਦਾਸ ਚੌਕ ’ਚ ਟੈਂਕਰ ਦੀ ਅਚਾਨਕ ਬ੍ਰੇਕ ਫੇਲ ਹੋ ਗਈ। ਜਿਵੇਂ ਹੀ ਬ੍ਰੇਕ ਫੇਲ ਹੋਣ ਦਾ ਡਰਾਈਵਰ ਨੂੰ ਪਤਾ ਲੱਗਾ ਤਾਂ ਅੱਗੇ ਜਾ ਰਹੇ ਵਾਹਨਾਂ ਨੂੰ ਬਚਾਉਣ ਲਈ ਡਰਾਈਵਰ ਨੇ ਟੈਂਕਰ ਡਿਵਾਈਡਰ ’ਤੇ ਚੜ੍ਹਾ ਦਿੱਤਾ। ਜ਼ੋਰਦਾਰ ਧਮਾਕੇ ਤੋਂ ਬਾਅਦ ਕੁੱਝ ਹੀ ਦੂਰੀ ’ਤੇ ਖੜ੍ਹੀ ਪੀ. ਸੀ. ਆਰ. ਦੀ ਟੀਮ ਤੁਰੰਤ ਮੌਕੇ ’ਤੇ ਪੁੱਜੀ ਤੇ ਡਰਾਈਵਰ ਨੂੰ ਸਹੀ ਸਲਾਮਤ ਬਾਹਰ ਕੱਢਿਆ। ਟੈਂਕਰ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਡੀਜ਼ਲ ਦੀ ਸਪਲਾਈ ਦੇ ਕੇ ਵਾਪਸ ਜਾ ਰਿਹਾ ਸੀ। ਜਿਵੇਂ ਹੀ ਰਵਿਦਾਸ ਚੌਕ ਕੋਲ ਪਹੁੰਚਿਆ ਤਾਂ ਪ੍ਰੈਸ਼ਰ ਪਾਈਪ ਫਟਣ ਨਾਲ ਬ੍ਰੇਕ ਫੇਲ ਹੋ ਗਈ। ਟੈਂਕਰ ਦੀ ਸਪੀਡ ਜ਼ਿਆਦਾ ਤਾਂ ਨਹੀਂ ਸੀ ਪਰ ਟੈਂਕਰ ਅੱਗੇ ਜਾਂਦੇ ਵਾਹਨਾਂ ’ਤੇ ਚੜ੍ਹ ਜਾਂਦਾ ਤਾਂ ਕਈਆਂ ਦੀ ਜਾਨ ਜਾ ਸਕਦੀ ਸੀ। ਕੁਲਦੀਪ ਨੇ ਤੁਰੰਤ ਟੈਂਕਰ ਦਾ ਸਟੇਅਰਿੰਗ ਡਿਵਾਈਡਰ ਵੱਲ ਮੋੜ ਦਿੱਤਾ ਤੇ ਟੈਂਕਰ ਡਿਵਾਈਡਰ ’ਤੇ ਚੜ੍ਹ ਗਿਆ ਤੇ ਪਲਟਣ ਤੋਂ ਬਚ ਗਿਆ। ਹਾਦਸੇ ਵਿਚ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਮੌਕੇ ’ਤੇ ਪੁੱਜੀ ਥਾਣਾ 3 ਦੀ ਪੁਲਸ ਨੇ ਕਰੇਨ ਦੀ ਸਹਾਇਤਾ ਨਾਲ ਟੈਂਕਰ ਨੂੰ ਹੇਠਾਂ ਉਤਾਰਿਆ। ਜੇਕਰ ਟੈਂਕਰ ਪਲਟ ਜਾਂਦਾ ਤਾਂ ਕਈ ਵਾਹਨ ਉਸਦੇ ਹੇਠਾਂ ਦੱਬੇ ਜਾ ਸਕਦੇ ਸਨ।ਨੋ ਐਂਟਰੀ ’ਚ ਦਾਖਲ ਹੋ ਕੇ ਰਵਿਦਾਸ ਚੌਕ ਪਹੁੰਚਿਆ ਸੀ ਟੈਂਕਰਟੈਂਕਰ ਚਾਲਕ ਦੀ ਸਮਝਦਾਰੀ ਨਾਲ ਕੋਈ ਵੱਡਾ ਹਾਦਸਾ ਤਾਂ ਨਹੀਂ ਹੋਇਆ, ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਟੈਂਕਰ ਨੋ ਐਂਟਰੀ ਵਿਚ ਵੜਿਆ ਸੀ। ਟੈਂਕਰ ਨਕੋਦਰ ਚੌਕ ਰੋਡ ਤੋਂ ਹੁੰਦੇ ਹੋਏ ਰਵਿਦਾਸ ਚੌਕ ਪਹੁੰਚਿਆ ਪਰ ਟ੍ਰੈਫਿਕ ਪੁਲਸ ਨੇ ਨੋ ਐਂਟਰੀ ਵਿਚ ਵੜੇ ਟੈਂਕਰ ਨੂੰ ਰੋਕਿਆ ਹੀ ਨਹੀਂ। ਕਈ ਵਾਰ ਨੋ-ਐਂਟਰੀ ਵਿਚ ਦਾਖਲ ਹੋਏ ਵਾਹਨਾਂ ਕਾਰਨ ਹਾਦਸੇ ਹੋ ਚੁੱਕੇ ਹਨ ਪਰ ਟ੍ਰੈਫਿਕ ਪੁਲਸ ਮੁਲਾਜ਼ਮ ਇਨ੍ਹਾਂ ਹੈਵੀ ਵਹੀਕਲਜ਼ ਵੱਲ ਧਿਆਨ ਹੀ ਨਹੀਂ ਦਿੰਦੇ ਤੇ ਛੋਟੇ-ਮੋਟੇ ਵਾਹਨਾਂ ਦੇ ਚਲਾਨ ਕੱਟਣ ’ਚ ਰੁੱਝੇ ਰਹਿੰਦੇ ਹਨ।

Related News