ਜਲੰਧਰ ਦੇ ਪਤੀ-ਪਤਨੀ ਨੇ ਇਟਲੀ ''ਚ ਕੀਤੀ ਆਤਮਹੱਤਿਆ

Monday, Apr 02, 2018 - 06:32 AM (IST)

ਲਾਂਬੜਾ, (ਵਰਿੰਦਰ)- ਲਾਂਬੜਾ ਥਾਣੇ ਅਧੀਨ ਆਉਂਦੇ ਹੇਲਰਾਂ ਪਿੰਡ ਦੇ ਪਤੀ-ਪਤਨੀ ਗੁਰਪ੍ਰੀਤ ਸਿੰਘ (38) ਅਤੇ ਮਨਦੀਪ ਕੌਰ (30) ਪਿਛਲੇ 12 ਸਾਲ ਤੋਂ ਇਟਲੀ ਦੇ ਮਿਲਾਨ ਸ਼ਹਿਰ ਵਿਚ ਰਹਿੰਦੇ ਸਨ। ਪਤੀ-ਪਤਨੀ ਨੇ ਪਿਛਲੇ ਦਿਨੀਂ ਇਟਲੀ ਸਥਿਤ ਆਪਣੇ ਘਰ ਵਿਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਹੇਲਰਾਂ ਪਿੰਡ ਵਿਚ ਰਹਿੰਦੇ ਗੁਰਪ੍ਰੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਅਤੇ ਸਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਦੀ ਇਕ 7 ਸਾਲ ਦੀ ਧੀ ਵੀ ਹੈ, ਜਿਸ ਦੀ ਦੇਖਭਾਲ ਹੁਣ ਇਟਲੀ ਵਿਚ ਰਹਿੰਦੇ ਰਿਸ਼ਤੇਦਾਰ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਮਿਲਾਨ ਸ਼ਹਿਰ ਵਿਚ ਇਕ ਡੇਅਰੀ ਵਿਚ ਕੰਮ ਕਰਦਾ ਸੀ ਅਤੇ ਚੰਗੇ ਪੈਸੇ ਕਮਾਉਂਦਾ ਸੀ। ਉਹ ਇਕ ਮਹੀਨਾ ਪਹਿਲਾਂ ਆਧਾਰ ਕਾਰਡ ਬਣਾਉਣ ਲਈ ਭਾਰਤ ਆਇਆ ਸੀ। ਉਦੋਂ ਵੀ ਸਭ ਕੁਝ ਠੀਕ-ਠਾਕ ਸੀ। ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ ਵਿਚ ਹੈ ਅਤੇ ਕੋਈ ਵੀ ਗੁਰਪ੍ਰੀਤ ਅਤੇ ਉਸ ਦੀ ਪਤਨੀ ਵਲੋਂ ਚੁੱਕੇ ਗਏ ਆਤਮਹੱਤਿਆ ਦੇ ਕਦਮ ਨੂੰ ਸਮਝ ਨਹੀਂ ਰਿਹਾ।


Related News