ਜਲੰਧਰ ਬੰਬ ਧਮਾਕੇ ਦੀ CCTV ਫੁਟੇਜ ਆਈ ਸਾਹਮਣੇ, ਉੱਡਦੇ ਦਿਖਾਈ ਦਿੱਤੇ ਐਕਟਿਵਾ ਦੇ ਪਰਖੱਚੇ

Wednesday, May 06, 2026 - 08:30 AM (IST)

ਜਲੰਧਰ ਬੰਬ ਧਮਾਕੇ ਦੀ CCTV ਫੁਟੇਜ ਆਈ ਸਾਹਮਣੇ, ਉੱਡਦੇ ਦਿਖਾਈ ਦਿੱਤੇ ਐਕਟਿਵਾ ਦੇ ਪਰਖੱਚੇ

ਜਲੰਧਰ (ਵੈਬ ਡੈਸਕ) - ਜਲੰਧਰ ’ਚ ਬੀਤੀ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ ਸੀ, ਜਦੋਂ ਬੀ. ਐੱਸ. ਐੱਫ. ਚੌਕ ’ਤੇ ਸਥਿਤ ਬੀ. ਐੱਸ. ਐੱਫ. ਹੈੱਡ ਕੁਆਰਟਰ ਪੰਜਾਬ ਫਰੰਟੀਅਰ ਦੇ ਬਾਹਰ ਰਾਤ 8.15 ਵਜੇ ਐਕਟਿਵਾ ’ਚ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਐਕਟਿਵਾ ਨੂੰ ਅੱਗ ਲੱਗ ਗਈ, ਜਿਸ ਨਾਲ ਉਸ ਦੇ ਪਰਖੱਚੇ ਉੱਡ ਗਏ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ BSF ਚੌਕ 'ਤੇ ਹੋਏ ਇਸ ਧਮਾਕੇ ਦੀ ਇਕ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ, ਜਿਸ ਨੂੰ ਦੇਖ ਤੁਹਾਡੇ ਹੋਸ਼ ਉੱਡ ਜਾਣਗੇ। 

ਇਹ ਵੀ ਪੜ੍ਹੋ - ਬਿਜਲੀ ਬਿੱਲ ਦੀ ਟੈਂਸ਼ਨ ਖ਼ਤਮ! ਹੁਣ 10 ਕਿਸ਼ਤਾਂ 'ਚ ਭਰੋ ਬਕਾਇਆ, ਪ੍ਰੀਪੇਡ ਮੀਟਰਾਂ ਦੇ ਯੂਪੀ 'ਚ ਬਦਲੇ ਨਿਯਮ

ਜਲੰਧਰ ਧਮਾਕੇ ਦੀ ਇਸ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਧਮਾਕਾ ਹੋਣ ਨਾਲ ਐਕਟਿਵਾ ਦੇ ਪਰਖੱਚੇ ਉੱਡ ਗਏ। ਧਮਾਕੇ ਤੋਂ ਬਾਅਦ ਐਕਟਿਵਾ ਨੂੰ ਅੱਗ ਲੱਗ ਗਈ। ਇਸ ਘਟਨਾ ਨਾਲ ਐਕਟਿਵਾ ਦੇ ਕੋਲ ਖੜ੍ਹਾ ਨੌਜਵਾਨ ਕੰਬ ਗਿਆ ਅਤੇ ਉਕਤ ਸਥਾਨ ਤੋਂ ਦੂਰ ਦੌੜ ਗਿਆ। ਦੱਸ ਦੇਈਏ ਕਿ ਧਮਾਕੇ ਤੋਂ ਬਾਅਦ ਬੀ. ਐੱਸ. ਐੱਫ. ਨੇ ਏਰੀਆ ਸੀਲ ਕਰ ਦਿੱਤਾ, ਜਦਕਿ ਮੌਕੇ ’ਤੇ ਪੁਲਸ ਅਧਿਕਾਰੀਆਂ ਤੋਂ ਇਲਾਵਾ ਬੀ. ਐੱਸ. ਐੱਫ. ਦੇ ਅਫ਼ਸਰ ਅਤੇ ਫ਼ਾਰੈਂਸਿਕ ਟੀਮਾਂ ਵੀ ਪਹੁੰਚ ਗਈਆਂ। ਫੀਇਰਬ੍ਰਿਗੇਡ ਵਿਭਾਗ ਨੇ ਮੌਕੇ ’ਤੇ ਪਹੁੰਚ ਕੇ ਧੂ-ਧੂ ਕਰ ਕੇ ਸੜ ਰਹੀ ਐਕਟਿਵਾ ਨੂੰ ਲੱਗੀ ਅੱਗ ਬੁਝਾਈ।

ਇਹ ਵੀ ਪੜ੍ਹੋ - ਪੁਲਸ ਵਾਲਿਆਂ ਦੀ ਸਕਾਰਪੀਓ ਨਾਲ ਵੱਡਾ ਹਾਦਸਾ, ਉੱਡੇ ਪਰਖੱਚੇ, 5 ਮੁਲਾਜ਼ਮਾਂ ਦੀ ਮੌਤ

 

ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ
ਮੌਕੇ ’ਤੇ ਪਹੁੰਚੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀ ਘਟਨਾ ਹੈ ਜਾਂ ਫਿਰ ਹਾਦਸਾ, ਇਸ ’ਤੇ ਫ਼ਾਰੈਂਸਿਕ ਟੀਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ 8.15 ਵਜੇ ਬੀ. ਐੱਸ. ਐੱਫ. ਤੋਂ ਰਿਟਾਇਰਡ ਹੋ ਚੁੱਕੇ ਜਵਾਨ ਦਾ ਬੇਟਾ ਗੁਰਪ੍ਰੀਤ ਸਿੰਘ ਪਾਰਸਲ ਦੇਣ ਲਈ ਬੀ. ਐੱਸ. ਐੱਫ. ਦੇ ਹੈੱਡ ਕੁਆਰਟਰ ’ਚ ਆਪਣੇ ਸਾਥੀ ਸਮੇਤ ਆਇਆ ਸੀ। ਉਸ ਨੇ ਹੈੱਡ ਕੁਆਰਟਰ ਦੇ ਬਾਹਰ ਸਾਈਡ ’ਤੇ ਆਪਣੀ ਐਕਟਿਵਾ ਖੜ੍ਹੀ ਕੀਤੀ ਅਤੇ ਬੈਗ ਦੀ ਚੈਕਿੰਗ ਕਰਵਾ ਕੇ ਪਾਰਸਲ ਦੇਣ ਲਈ ਹੈੱਡ ਕੁਆਰਟਰ ਦੇ ਅੰਦਰ ਚਲਾ ਗਿਆ।

ਇਹ ਵੀ ਪੜ੍ਹੋ - 993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਝਟਕਾ

ਕਿਵੇਂ ਹੋਇਆ ਧਮਾਕਾ
ਗੁਰਪ੍ਰੀਤ ਤੇ ਉਸ ਦਾ ਸਾਥੀ ਪਾਰਸਲ ਦੇ ਕੇ ਜਿਵੇਂ ਹੀ ਬਾਹਰ ਆ ਕੇ ਐਕਟਿਵਾ ਦੀ 100 ਮੀਟਰ ਦੂਰੀ ’ਤੇ ਪਹੁੰਚੇ ਤਾਂ ਅਚਾਨਕ ਐਕਟਿਵਾ ’ਚ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਬੀ. ਐੱਸ. ਐੱਫ. ਦੇ ਹੈੱਡ ਕੁਆਰਟਰ ਦੀ ਦੀਵਾਰ ’ਤੇ ਲੱਗੇ ਬੋਰਡ ਤੱਕ ਨੁਕਸਾਨੇ ਗਏ ਅਤੇ ਐਕਟਿਵਾ ਨੂੰ ਅੱਗ ਲੱਗ ਗਈ। ਗੁਰੂ ਨਾਨਕ ਪੁਰਾ ’ਚ ਲੱਗਣ ਵਾਲੀ ਸਬਜ਼ੀ ਮੰਡੀ ਤੱਕ ਇਸ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰਬ੍ਰਿਡੇਗ ਵਿਭਾਗ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾ ਲਿਆ। ਧਮਾਕੇ ਤੋਂ ਬਾਅਦ ਬੀ. ਐੱਸ. ਐੱਫ. ਦੇ ਅਧਿਕਾਰੀ ਅਤੇ ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਧਮਾਕੇ ’ਚ ਡਲਿਵਰੀ ਬੁਆਏ ਗੁਰਪ੍ਰੀਤ ਨੂੰ ਮਾਮੂਲੀ ਸੱਟ ਆਈ ਹੈ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਤੁਰੰਤ ਦੋਵਾਂ ਨੂੰ ਹੈੱਡ ਕੁਆਰਟਰ ’ਚ ਬਿਠਾ ਲਿਆ। ਮੌਕੇ ’ਤੇ ਪਹੁੰਚੀ ਫ਼ਾਰੈਂਸਿਕ ਟੀਮ ਨੇ ਕਈ ਸੈਂਪਲ ਭਰੇ ਹਨ।

ਇਹ ਵੀ ਪੜ੍ਹੋ - Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ ਤੇ ਯੈਲੋ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News