ਜਲੰਧਰ ਦੇ ਥਾਣਾ 8 ਵਿਚ ਰਾਤ ਢਾਈ ਵਜੇ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

Tuesday, Aug 01, 2023 - 06:39 PM (IST)

ਜਲੰਧਰ ਦੇ ਥਾਣਾ 8 ਵਿਚ ਰਾਤ ਢਾਈ ਵਜੇ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਜਲੰਧਰ (ਸੋਨੂੰ) : ਜਲੰਧਰ ਦੇ ਥਾਣਾ ਨੰਬਰ ਅੱਠ ਵਿਚ ਬੀਤੀ ਦੇਰ ਰਾਤ ਉਸ ਵੇਲੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ ਗਈਆਂ ਜਦੋਂ ਮੁਨਸ਼ੀ ਦੇ ਕਮਰੇ ਵਿਚ ਅਚਾਨਕ ਜ਼ਹਿਰੀਲਾ ਸੱਪ ਵੜ ਆਇਆ। ਘਟਨਾ ਐਤਵਾਰ ਰਾਤ ਢਾਈ ਵਜੇ ਦੀ ਹੈ। ਸੱਪ ਦੇਖਣ ਤੋਂ ਬਾਅਦ ਪੁਲਸ ਮੁਲਾਜ਼ਮਾਂ ਵਿਚ ਭਾਜੜਾਂ ਪੈ ਗਈਆਂ। ਪੁਲਸ ਮੁਲਾਜ਼ਮ ਕੰਪਿਊਟਰ ’ਤੇ ਆਪਣਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਸ ਨੇ ਏ. ਸੀ. ਕੋਲ ਖਿੜਕੀ ਵੱਲ ਦੇਖਿਆ ਤਾਂ ਇਕ ਜ਼ਹਿਰੀਲਾ ਸੱਪ ਕਮਰੇ ਵਿਚ ਦਾਖਲ ਹੋ ਰਿਹਾ ਸੀ, ਜਿਸ ਨੂੰ ਦੇਖ ਕੇ ਮੁਲਾਜ਼ਮ ਨੇ ਰੌਲਾ ਪਾ ਦਿੱਤਾ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ 5 ਅਗਸਤ ਤੱਕ ਛੁੱਟੀਆਂ ਦਾ ਐਲਾਨ

ਇਸ ਦੌਰਾਨ ਥਾਣੇ ਦੇ ਮੁਨਸ਼ੀ ਨੇ ਆਪਣੇ ਸਾਥੀ ਮੁਲਾਜ਼ਮਾਂ ਨਾਲ ਮਿਲ ਕੇ ਡੰਡਿਆਂ ਦੀ ਮਦਦ ਨਾਲ ਸੱਪ ਨੂੰ ਬਾਹਰ ਕੱਢਿਆ। ਇਸ ਦੌਰਾਨ ਗਨੀਮਤ ਇਹ ਰਹੀ ਕਿ ਸੱਪ ਦਾ ਸਮੇਂ ਸਿਰ ਪਤਾ ਲੱਗ ਗਿਆ ਅਤੇ ਉਸ ਨੇ ਕਿਸੇ ਨੂੰ ਡੰਗਿਆ ਨਹੀਂ। ਉਥੇ ਮੌਜੂਦਾ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਥਾਣੇ ਵਿਚ ਮੋਟਰਸਾਈਕਲਾਂ ਕੋਲ ਉੱਗੀਆਂ ਝਾੜੀਆਂ ਵਿਚ ਸੱਪ ਰਹਿੰਦੇ ਹਨ। 

ਇਹ ਵੀ ਪੜ੍ਹੋ : ਜਲੰਧਰ ਵਿਚ ਫਰਜ਼ੀ NRI ਮੈਰਿਜ ਸਰਵਿਸ ਦਾ ਪਰਦਾਫਾਸ਼, ਘਟਨਾ ਦਾ ਪੂਰਾ ਸੱਚ ਜਾਣ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News