ਜਲੰਧਰ : ਤੇਜ਼ ਰਫਤਾਰ ਸਫਾਰੀ ਤੇ ਟਰੱਕ ਦੀ ਟੱਕਰ, ਔਰਤ ਸਮੇਤ 3 ਦੀ ਮੌਤ
Tuesday, Dec 05, 2017 - 01:55 AM (IST)

ਜਲੰਧਰ — ਥਾਣਾ ਮਕਸੂਦਾ ਦੇ ਅਧੀਨ ਆਉਂਦੇ ਸਮਸਤਪੁਰ ਦੇ ਨੇੜੇ ਇਕ ਤੇਜ਼ ਰਫਤਾਰ ਸਫਾਰੀ ਅਤੇ ਟਰੱਕ ਦੀ ਟੱਕਰ 'ਚ ਇਕ ਔਰਤ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਕਸੂਦਾ ਦੀ ਪੁਲਸ ਪਹੁੰਚੀ। ਜਿਨ੍ਹਾਂ ਨੇ ਦੱਸਿਆ ਕਿ ਸਫਾਰੀ ਅਤੇ ਟਰੱਕ ਦੀ ਟੱਕਰ 'ਚ ਸਫਾਰੀ ਸਵਾਰ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਜ਼ਖਮੀ ਹੋਈ ਹੈ। ਜਿਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਹਾਦਸੇ 'ਚ 2 ਮ੍ਰਿਤਕਾਂ ਦੀ ਪਛਾਣ ਗੁਰਇਕਬਾਲ ਸਿੰਘ, ਆਸ਼ਾ ਦੇ ਰੂਪ 'ਚ ਹੋਈ ਹੈ। ਖਬਰ ਮੁਤਾਬਕ ਤੀਜੇ ਮ੍ਰਿਤਕ ਦੀ ਪਛਾਣ ਨਹੀਂ ਹੋ ਪਾਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਕਸੂਦਾ ਦੀ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ। ਜਿਨ੍ਹਾਂ ਨੇ ਮ੍ਰਿਤਕ ਸਰੀਰਾਂ ਨੂੰ ਕਬਜ਼ੇ 'ਚ ਲੈ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।