ਜਲੰਧਰ ਦੇ ਨਿੱਜੀ ਹਸਪਤਾਲ ’ਚ ਔਰਤ ਦੀ ਮੌਤ ਹੋਣ ’ਤੇ ਪਰਿਵਾਰ ਵੱਲੋਂ ਹੰਗਾਮਾ, ਲਾਏ ਗੰਭੀਰ ਦੋਸ਼
Thursday, Jul 01, 2021 - 06:01 PM (IST)
ਜਲੰਧਰ (ਸੋਨੂੰ)— ਜਲੰਧਰ ਦੇ ਇਕ ਨਿੱਜੀ ਹਸਪਤਾਲ ਦੇ ਬਾਹਰ ਅੱਜ ਦੁਪਹਿਰ ਬਾਅਦ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਸਪਤਾਲ ’ਚ ਇਕ ਔਰਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਇਥੋਂ ਦੇ ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਪੈਂਦੇ ਨਿੱਜੀ ਹਸਪਤਾਲ ਵਿਖੇ ਕਪੂਰਥਲਾ ਦੇ ਨੱਥੋਪੁਰ ਦੀ ਰਹਿਣ ਵਾਲੀ ਔਰਤ ਐਂਜੋਗ੍ਰਾਫੀ ਕਰਵਾਉਣ ਸਬੰਧੀ ਆਈ ਸੀ ਅਤੇ ਉਕਤ ਔਰਤ ਨੂੰ ਡਾਕਟਰਾਂ ਵੱਲੋਂ ਇਥੇ ਦਾਖ਼ਲ ਕਰ ਲਿਆ ਗਿਆ।
ਇਹ ਵੀ ਪੜ੍ਹੋ: ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ
ਐਂਜੋਗ੍ਰਾਫ਼ੀ ਕਰਵਾਉਣ ਉਪਰੰਤ ਔਰਤ ਦਾ ਬਲੱਡ ਪ੍ਰੈਸ਼ਰ ਹਾਈ ਹੋਣ ਦੇ ਨਾਲ ਸਿਹਤ ਹੋਰ ਖ਼ਰਾਬ ਹੋ ਗਈ। ਇਲਾਜ ਦੌਰਾਨ ਅੱਜ ਉਕਤ ਔਰਤ ਦੀ ਮੌਤ ਹੋ ਜਾਣ ਕਰਕੇ ਪਰਿਵਾਰ ਵੱਲੋਂ ਡਾਕਟਰਾਂ ’ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਤਾਇਨਾਤ ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਮਿ੍ਰਤਕਾ ਦੀ ਪਛਾਣ ਜਸਵਿੰਦਰ ਕੌਰ ਦੇ ਰੂਪ ’ਚ ਹੋਈ ਹੈ, ਜੋਕਿ ਪਿੰਡ ਨੱਥੋਪੁਰ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਸੀ। ਉਕਤ ਔਰਤ ਆਪਣੇ ਪੁੱਤਰ ਓਂਕਾਰ ਅਤੇ ਕੁੜੀ ਸਮੇਤ ਹਸਪਤਾਲ ’ਚ ਆਈ ਸੀ।
ਪੀੜਤਾ ਦੀ ਮੌਤ ਹੋਣ ਉਪਰੰਤ ਪਰਿਵਾਰ ਨੇ ਹਸਪਤਾਲ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਇਲਾਜ ’ਚ ਕੋਤਾਹੀ ਵਰਤਣ ਦੇ ਦੋਸ਼ ਲਗਾਏ। ਇਸ ਦੌਰਾਨ ਹਸਪਤਾਲ ਵਿਖੇ ਭੰਨਤੋੜ ਵੀ ਕੀਤੀ ਗਈ, ਜਿਸ ਦੌਰਾਨ ਉਕਤ ਔਰਤ ਦੇ ਪੁੱਤਰ ਦੇ ਸੱਟਾਂ ਲੱਗੀਆਂ ਹਨ। ਪਰਿਵਾਰ ਦਾ ਦੋਸ਼ ਹੈ ਕਿ ਡਾਕਟਰ ਦੇ ਪੁੱਤਰ ਵੱਲੋਂ ਬਦਸਲੂਕੀ ਵਾਲਾ ਵਿਵਹਾਰ ਵੀ ਕੀਤਾ ਗਿਆ ਹੈ। ਉਥੇ ਹੀ ਮੌਕੇ ’ਤੇ ਥਾਣਾ ਨੰਬਰ ਚਾਰ ਦੀ ਪੁਲਸ ਪਹੁੰਚੀ ਅਤੇ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬਿਜਲੀ ਦੇ ਕੱਟਾਂ ਤੇ 'ਬਲੈਕ ਆਊਟ' ਨੇ ਮਚਾਈ ਹਾਹਾਕਾਰ, 10 ਹਜ਼ਾਰ ਸ਼ਿਕਾਇਤਾਂ ਤੋਂ ਬਾਅਦ ਪਾਵਰ ਨਿਗਮ ਨੇ ਖੜ੍ਹੇ ਕੀਤੇ ਹੱਥ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।