ਜਲਾਲਾਬਾਦ ਹਲਕੇ 'ਚ ਸਭ ਤੋਂ ਵੱਧ 75.46 ਫੀਸਦੀ ਹੋਈ ਵੋਟਿੰਗ

Monday, Oct 21, 2019 - 05:22 PM (IST)

ਜਲਾਲਾਬਾਦ ਹਲਕੇ 'ਚ ਸਭ ਤੋਂ ਵੱਧ 75.46 ਫੀਸਦੀ ਹੋਈ ਵੋਟਿੰਗ

ਜਲਾਲਾਬਾਦ (ਸੇਤੀਆ, ਨਿਖੰਜ) - ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਅੱਜ ਜ਼ਿਮਨੀ ਚੋਣਾਂ ਲਈ ਵੋਟਾਂ ਪਈਆਂ। ਵੋਟਿੰਗ ਦੀ ਪ੍ਰਕਿਰਿਆ ਸ਼ਾਮ 6 ਵਜੇ ਤੱਕ ਚੱਲੀ, ਜਿਸ ਦੌਰਾਨ ਜਲਾਲਾਬਾਦ 'ਚ ਕੁੱਲ 75.46 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਲੋਕ ਆਪਣੀ ਵੋਟ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ 'ਤੇ ਵੱਡੀ ਗਿਣਤੀ 'ਚ ਪੁੱਜੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਕਚੂਰਾ ਨੇ ਆਪਣੀ ਵੋਟ ਦੀ ਵਰਤੋਂ ਕਰਦਿਆਂ ਜਲਾਲਾਬਾਦ ਦੇ ਸ਼ਬਾਲਿਕ ਸਕੂਲ 'ਚ ਬੂਥ ਨੰਬਰ-30 'ਚ ਵੋਟ ਪਾਈ।

PunjabKesari

9 ਵਜੇ ਤੱਕ ਵੋਟਿੰਗ
9 ਵਜੇ ਤੱਕ ਪਈ 14 ਫੀਸਦੀ ਵੋਟਿੰਗ

11 ਵਜੇ ਤੱਕ ਵੋਟਿੰਗ
11 ਵਜੇ ਤੱਕ ਪਈ 29 ਫੀਸਦੀ ਵੋਟਿੰਗ

1 ਵਜੇ ਤੱਕ ਵੋਟਿੰਗ
1 ਵਜੇ ਤੱਕ ਪਈ 44.30 ਫੀਸਦੀ ਵੋਟਿੰਗ

3 ਵਜੇ ਤੱਕ ਵੋਟਿੰਗ
3 ਵਜੇ ਤੱਕ ਪਈ 57 ਫੀਸਦੀ ਵੋਟਿੰਗ

5 ਵਜੇ ਤੱਕ ਵੋਟਿੰਗ
5 ਵਜੇ ਤੱਕ ਪਈ 70 ਫੀਸਦੀ ਵੋਟਿੰਗ

ਕੁੱਲ ਵੋਟਿੰਗ
6 ਵਜੇ ਤੱਕ ਪਈ 75.46 ਫੀਸਦੀ ਵੋਟਿੰਗ

PunjabKesari

ਦੱਸਣਯੋਗ ਹੈ ਕਿ ਅੱਜ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦਾਂਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ 'ਚ ਜ਼ਿਮਨੀ ਚੋਣ ਹੋ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 24 ਤਾਰੀਕ ਨੂੰ ਐਲਾਨੇ ਜਾਣਗੇ। ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ, ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਹਨ।


author

rajwinder kaur

Content Editor

Related News