ਆਵਾਰਾ ਪਸ਼ੂ ਨਾਲ ਟੱਕਰ ਹੋ ਜਾਣ 'ਤੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ (ਤਸਵੀਰਾਂ)

Tuesday, Jul 09, 2019 - 03:14 PM (IST)

ਆਵਾਰਾ ਪਸ਼ੂ ਨਾਲ ਟੱਕਰ ਹੋ ਜਾਣ 'ਤੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ (ਤਸਵੀਰਾਂ)

ਜਲਾਲਾਬਾਦ (ਸੇਤੀਆ, ਸੁਮਿਤ) - ਸ਼ਹਿਰ ਦੇ ਕਾਹਨੇਵਾਲਾ ਰੋਡ 'ਤੇ ਸੋਮਵਾਰ ਬਾਅਦ ਦੁਪਹਿਰ ਆਵਾਰਾ ਪਸ਼ੂ ਨਾਲ ਟੱਕਰ ਹੋ ਜਾਣ 'ਤੇ ਇਕ ਨਾਬਾਲਿਗ ਲੜਕੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਕਾਰਨ ਪਸ਼ੂ ਦੀ ਵੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੌਰਵ ਪੁੱਤਰ ਬਿੰਦਰਪੁਰੀ ਵਾਸੀ ਕਾਹਨੇਵਾਲਾ ਵਜੋਂ ਹੋਈ ਹੈ, ਜੋ ਬੀ.ਏ. ਭਾਗ-1 ਦਾ ਵਿਦਿਆਰਥੀ ਸੀ। ਜਾਣਕਾਰੀ ਅਨੁਸਾਰ ਸੌਰਵ (17) ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਬਾਅਦ ਦੁਪਿਹਰ ਕਰੀਬ 2 ਵਜੇ ਜਦੋਂ ਆਪਣੀ ਦੁਕਾਨ 'ਤੇ ਜਾ ਰਿਹਾ ਸੀ ਟਿਵਾਨਾ ਚੌਂਕ ਤੋਂ ਮੁੱਖ ਮਾਰਗ 'ਤੇ ਚੜ੍ਹਦੇ ਸਮੇਂ ਇਕ ਗਾਂ ਅਚਾਨਕ ਉਸ ਦੇ ਅੱਗੇ ਆ ਗਈ।

PunjabKesari

ਮੋਟਰਸਾਇਕਲ ਨਾਲ ਟੱਕਰ ਹੋ ਜਾਣ 'ਤੇ ਗਾਂ ਦੀ ਇਕ ਲੱਤ ਅਗਲੇ ਟਾਇਰ 'ਚ ਫਸ ਗਈ, ਜੋ ਉਸ ਨੂੰ ਘਸੀਟਦੀ ਹੋਈ ਦੂਜੇ ਕਿਨਾਰੇ 'ਤੇ ਲੈ ਗਈ। ਇਸ ਦੌਰਾਨ ਸਿਰ 'ਚ ਸੱਟ ਲੱਗਣ ਕਾਰਨ ਸੌਰਵ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਨਾਲ ਹੀ ਗਾਂ ਦੀ ਵੀ। ਦੱਸਣਯੋਗ ਹੈ ਕਿ ਸੌਰਵ ਆਪਣੇ ਪਰਿਵਾਰ ਦਾ ਅਤੇ ਦੋ ਭੈਣਾਂ ਦਾ ਇਕਲੌਤਾ ਵੱਡਾ ਭਰਾ ਸੀ, ਜਿਸ ਦੀ ਮੌਤ ਤੋਂ ਬਾਅਦ ਪੂਰੇ ਪਿੰਡ 'ਚ ਸ਼ੋਕ ਦੀ ਲਹਿਰ ਪੈ ਗਈ ਹੈ।

PunjabKesari


author

rajwinder kaur

Content Editor

Related News