ਜਲਾਲਾਬਾਦ ਗਰੀਨ ਜੋਨ ਤੋਂ ਹੋਇਆ ਬਾਹਰ, ਕੋਰੋਨਾ ਦੇ ਚਾਰ ਮਾਮਲੇ ਆਏ ਸਾਹਮਣੇ

Friday, May 01, 2020 - 10:02 AM (IST)

ਜਲਾਲਾਬਾਦ ਗਰੀਨ ਜੋਨ ਤੋਂ ਹੋਇਆ ਬਾਹਰ, ਕੋਰੋਨਾ ਦੇ ਚਾਰ ਮਾਮਲੇ ਆਏ ਸਾਹਮਣੇ

ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਬਾਹਰੀ ਸੂਬਿਆਂ ਤੋਂ ਸ਼ਰਧਾਲੂਆਂ ਅਤੇ ਮਜ਼ਦੂਰਾਂ ਨੂੰ ਵਾਪਸ ਮੰਗਵਾਉਣਾ ਮਹਿਗਾ ਪੈ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਦੀ ਸਥਿਤੀ ਨਾਲ ਨਜਿੱਠਣ ਲਈ ਲੀਹ ਤੇ ਖੜਾ ਪੰਜਾਬ ਪ੍ਰਾਂਤ ਹੁਣ ਡੂੰਘੇ ਖਤਰੇ ਪੈਂਦਾ ਜਾ ਰਿਹਾ ਹੈ ਕਿਉਂਕਿ ਜਿਆਦਾਤਰ ਸ਼੍ਰੀ ਹਜ਼ਰੂ ਸਾਹਿਬ ਪਰਤੇ ਸ਼ਰਧਾਲੂ ਪੋਜ਼ੀਟਿਵ ਆ ਰਹੇ ਹਨ ਅਤੇ ਇਹ ਹੀ ਕੋਰੋਨਾ ਸਥਿਤੀ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਗ੍ਰੀਨ ਜੋਨ 'ਚ ਚੱਲ ਰਹੇ ਜ਼ਿਲਾ ਫਾਜ਼ਿਲਕਾ ਨੂੰ ਵੀ ਹੁਣ ਔਰੇਜ਼ ਜੋਨ ਜਾਣਾ ਪੈ ਗਿਆ ਹੈ ਕਿਉਂਕਿ ਹਾਲ ਹੀ ਵਿੱਚ 26 ਅਪ੍ਰੈਲ ਨੂੰ ਸ਼੍ਰੀ ਹਜੂਰ ਸਾਹਿਬ ਤੋਂ ਪਰਤੇ 9 ਲੋਕਾਂ 'ਚ 8 ਸੈਂਪਲ ਲਏ ਗਏ ਸਨ ਜਿੰਨ੍ਹਾਂ 'ਚ 2 ਸਾਲ ਦੇ ਬੱਚੇ ਨੂੰ ਛੱਡਿਆ ਗਿਆ ਜਿਸ 'ਚ 4 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਪੁਸ਼ਟੀ ਸਿਵਲ ਸਰਜਨ ਸੁਰਿੰਦਰ ਸਿੰਘ ਨੇ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ ਦਾ ਸ਼ੇਰ ਪੁੱਤ ਹਰਜੀਤ ਸਿੰਘ ਪਹੁੰਚਿਆ ਘਰ, ਇੰਝ ਮਨਾਇਆ ਗਿਆ ਜਸ਼ਨ (ਵੀਡੀਓ)

ਇੱਥੇ ਦੱਸਣਯੋਗ ਹੈ ਕਿ ਜਦੋਂ ਤੋਂ ਸ਼੍ਰੀ ਹਜੂਰ ਤੋਂ ਸ਼ਰਧਾਲੂਆਂ ਨੂੰ ਪੰਜਾਬ 'ਚ ਲਿਆਂਦਾ ਜਾ ਰਿਹਾ ਹੈ ਉਦੋਂ ਤੋਂ ਕਾਂਗਰਸ ਅਤੇ ਅਕਾਲੀ ਭਾਜਪਾ ਦੇ ਵਿਚਾਲੇ ਕਰੈਡਿਟ ਲੈਣ ਨੂੰ ਲੈ ਕੇ ਸ਼ਬਦਾਂ ਦੀ ਜੰਗ ਚੱਲਦੀ ਆ ਰਹੀ ਹੈ ਕਿਉਂਕਿ ਸਭ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਸ਼ਰਧਾਲੂਆਂ ਵਾਪਸ ਲਿਆਉਣ ਲਈ ਚਿੱਠੀ ਲਿਖੀ ਸੀ ਅਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਲਗਾਤਾਰ ਉਪਰਾਲੇ ਕੀਤੇ ਗਏ ਅਤੇ ਹੁਣ ਜਦ ਕਿ ਸ਼ਰਧਾਲੂ ਵੱਡੀ ਗਿਣਤੀ 'ਚ ਸ਼੍ਰੀ ਹਜ਼ੂਰ ਸਾਹਿਬ ਤੋਂ ਦੂਜੇ ਸੂਬਿਆਂ 'ਚ ਵੀ ਆ ਰਹੇ ਹਨ ਤਾਂ ਇਸ ਸਥਿਤੀ 'ਚ ਜੋ ਰਿਪੋਰਟਾਂ ਆ ਰਹੀਆਂ ਹਨ ਉਸ ਨਾਲ ਜਿੱਥੇ ਸੂਬੇ ਦੇ ਲੋਕ ਵਿੱਚ ਬੇਚੈਨੀ ਵਧੀ ਹੈ ਅਤੇ ਨਾਲ ਹੀ ਸੂਬੇ ਨੇ ਵੀ ਅਜਿਹਾ ਕਰਕੇ ਖਤਰਾ ਮੁੱਲ ਲਿਆ ਹੈ। ਉਧਰ ਆਮ ਲੋਕਾਂ ਦਾ ਕਹਿਣਾ ਹੈ ਕਿ ਬਾਹਰੀ ਸੂਬਿਆਂ ਤੋਂ ਕੇਦਰ ਲੋਕਾਂ ਨੂੰ ਲਿਆਉਣਾ ਸੀ ਸਭ ਤੰੋਂ ਪਹਿਲਾਂ ਉਨ੍ਹਾਂ ਦੇ ਦੂਜੇ ਸੂਬਿਆਂ 'ਚ ਕੋਰੋਨਾ ਟੈਸਟ ਹੋਣੇ ਚਾਹੀਦੇ ਸਨ ਜਦਕਿ ਮਾਮੂਲੀ ਜਾਂਚ ਪ੍ਰਕ੍ਰਿਆ 'ਚ ਲੰਘਾ ਕੇ ਇਨ੍ਹਾਂ ਨੂੰ ਪੰਜਾਬ 'ਚ ਲਿਆਂਦਾ ਗਿਆ।

ਇਹ ਵੀ ਪੜ੍ਹੋ: ਵੱਡੀ ਖਬਰ: ਸ੍ਰੀ ਮੁਕਤਸਰ ਸਾਹਿਬ ਜ਼ਿਲੇ 'ਚ ਕੋਰੋਨਾ ਦੇ 3 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

ਇਥੇ ਦੱਸਣਯੋਗ ਹੈ ਕਿ ਜਲਾਲਾਬਾਦ 'ਚ ਸ਼੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਵਲੋਂ ਬੱਸ 'ਚ ਜਸਪ੍ਰੀਤ ਸਿੰਘ ਨੇ ਜਗਬਾਣੀ ਪੱਤਰਕਾਰ ਨੂੰ ਇੱਕ ਸੈਲਫੀ ਵੀ ਭੇਜੀ ਸੀ ਅਤੇ ਉਹ ਪ੍ਰਕਾਸ਼ਿਤ ਹੋਈ ਹੈ ਅਤੇ ਇਨ੍ਹਾਂ 'ਚ ਹੀ ਮਨਪ੍ਰੀਤ ਕੌਰ, ਵੀਰਪਾਲ ਕੌਰ ਜਲਾਲਾਬਾਦ ਅਤੇ ਹਨੀ ਸਿੰਘ ਤੇ ਜਸਪ੍ਰੀਤ ਸਿੰਘ ਚੱਕ ਦੁਮਾਲ ਕੇ ਪੋਜ਼ੀਟਿਵ ਪਾਏ ਗਏ ਹਨ ਅਤੇ ਇਨ੍ਹਾਂ ਨੂੰ ਹਸਪਤਾਲ 'ਚ ਦੋ ਦਿਨ ਬਾਅਦ ਘਰ  ਭੇਜ ਦਿੱਤਾ ਗਿਆ ਸੀ ਪਰ ਜਦੋਂ ਤਰਨਤਾਰਨ 'ਚ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਕੋਰੋਨਾ ਵਾਇਰਸ ਰਿਪੋਰਟ ਪੋਜ਼ੀਟਿਵ ਆਈ ਤਾਂ ਸਰਕਾਰ ਨੇ ਤੁਰੰਤ ਫੈਸਲਾ ਲਿਆ ਕਿ ਜਿੰਨ੍ਹੇ ਵੀ ਲੋਕ ਜਿਹੜੇ ਹਜੂਰ ਸਾਹਿਬ ਤੋਂ ਵਾਪਿਸ ਆਏ ਹਨ ਉਨ੍ਹਾਂ ਦੀ ਸੈਪਲਿੰਗ ਕੀਤੀ ਜਾਵੇ।ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਇਨ੍ਹਾਂ 9 ਲੋਕਾਂ ਨੂੰ ਕੰਨਿਆ ਸਕੂਲ 'ਚ ਫਿਰ ਕੁਆਰੰਟੀਨ ਕੀਤਾ ਗਿਆ ਅਤੇ ਕੋਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਭੇਜੇ ਗਏ। ਜਿਨ੍ਹਾਂ ਦੀ ਅੱਜ ਸਵੇਰੇ ਰਿਪੋਰਟ ਪਾਜ਼ੇਟਿਵ ਆਈ ਹੈ।ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਕੁਆਰੰਟੀਨ ਤੋਂ ਪਹਿਲਾਂ ਇਹ ਘਰ ਰਹਿ ਸਨ ਅਤੇ ਇਸ ਦੌਰਾਨ ਇਹ ਕਿੰਨ੍ਹਾਂ ਲੋਕਾਂ ਨੂੰ ਮਿਲੇ ਅਤੇ ਇਸ ਸਬੰਧੀ ਸਿਹਤ ਵਿਭਾਗ ਵਲੋਂ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਕੰਨਿਆ ਸਕੂਲ 'ਚ ਲਿਆਉਣ ਤੋਂ ਇਹ ਕਿੰਨ੍ਹਾਂ ਲੋਕਾਂ ਜਾਂ ਅਧਿਕਾਰੀਆਂ ਦੇ ਸੰਪਰਕ ਵਿੱਚ ਆਏ ਅਤੇ ਇਸ ਦੀ ਜਾਂਚ ਜਾਰੀ ਹੈ।ਇਸ ਸਬੰਧੀ ਜਦੋਂ ਨੋਡਲ ਅਫਸਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਥੋੜੀ ਦੇਰ ਬਾਅਦ ਜਾਣਕਾਰੀ ਦਿੰਦਾ ਹਾਂ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੋਨ ਨਹੀਂ ਚੁੱਕਿਆ ਅਤੇ ਜਿਸ ਤੋਂ ਬਾਅਦ ਐਸਐਮਓ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।ਉਧਰ ਇਸ ਸਬੰਧੀ ਸਿਵਲ ਸਰਜਨ ਸੁਰਿੰਦਰ ਸਿੰਘ ਨੇ ਤਿੰਨ ਮਰੀਜ਼ਾਂ ਦੇ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ ਅਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰ ਦਿੱਤਾ ਗਿਆ ਹੈ।


author

Shyna

Content Editor

Related News