ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੇ ਵਾਰਡਨ ਦਾ ਕਾਰਾ, ਕੈਦੀਆਂ ਨੂੰ ਸਪਲਾਈ ਕਰਦਾ ਸੀ ਇਤਰਾਜ਼ਯੋਗ ਸਾਮਾਨ

Sunday, Feb 12, 2023 - 12:50 PM (IST)

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਮੋਬਾਇਲ ਅਤੇ ਪਾਬੰਦੀਸ਼ੁਦਾ ਸਾਮਾਨ ਪਹੁੰਚਾਉਣ ਦੇ ਮਾਮਲੇ ਵਿਚ ਹੁਣ ਜੇਲ੍ਹ ਸਟਾਫ ਦੀ ਮਿਲੀਭੁਗਤ ਵੀ ਸਾਹਮਣੇ ਆਉਣ ਲੱਗੀ ਹੈ। ਤਾਜ਼ਾ ਮਾਮਲੇ ’ਚ ਮਨਾਹੀਯੋਗ ਸਾਮਾਨ ਪਹੁੰਚਾਉਣ ’ਚ ਇਕ ਜੇਲ੍ਹ ਵਾਰਡਨ ਦਾ ਨਾਮ ਵੀ ਸਾਹਮਣੇ ਆਇਆ ਹੈ, ਜਿਸ ਖ਼ਿਲਾਫ਼ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਹੈ। ਮੁਲਜ਼ਮ ਦੀ ਪਛਾਣ ਜੇਲ੍ਹ ਵਾਰਡਨ ਦੀਪਕ ਕੁਮਾਰ ਵਜੋਂ ਹੋਈ ਹੈ, ਜਿਸ ਵਿਰੁੱਧ ਹਰਮਿੰਦਰ ਸਿੰਘ ਸਹਾਇਕ ਸੁਪਰਡੈਂਟ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਨੇ ਦੋਸ਼ ਲਾਇਆ ਕਿ ਮੁਲਜ਼ਮ ਪਹਿਲਾਂ ਤਾਂ ਬੰਦੀਆਂ ਨਾਲ ਗਹਿਰੀ ਜਾਣ-ਪਛਾਣ ਬਣਾਉਂਦਾ ਸੀ। ਫਿਰ ਬਾਅਦ ’ਚ ਉਨ੍ਹਾਂ ਦੀ ਮੰਗ ਮੁਤਾਬਕ ਉਨ੍ਹਾਂ ਨੂੰ ਪਾਬੰਦੀਸ਼ੁਦਾ ਸਾਮਾਨ ਮੁਹੱਈਆ ਕਰਵਾਉਂਦਾ ਸੀ।

ਇਹ ਵੀ ਪੜ੍ਹੋ- CBSE ਨੇ ਜਾਰੀ ਕੀਤੇ ਸਖ਼ਤ ਹੁਕਮ, ਜੇ ਕੀਤੀ ਇਹ ਗ਼ਲਤੀ ਤਾਂ ਦੇਣਾ ਪਵੇਗਾ ਜੁਰਮਾਨਾ

ਜਿਸ ’ਤੇ ਮੁਲਜ਼ਮ ’ਤੇ ਪੁਲਸ ਨੇ 52 ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾਕ੍ਰਮ ਤੋਂ ਬਾਅਦ ਜੇਲ੍ਹ ਸਟਾਫ਼ ਦੀ ਕਾਰਜਪ੍ਰਣਾਲੀ ਵੀ ਸ਼ੱਕ ਦੇ ਘੇਰੇ ’ਚ ਆ ਗਈ ਹੈ ਕਿਉਂਕਿ ਉਕਤ ਮੁਲਜ਼ਮ ਜਿਨ੍ਹਾਂ ਬੰਦੀਆਂ ਨੂੰ ਸਾਮਾਨ ਸਪਲਾਈ ਕਰਦਾ ਸੀ, ਉਨ੍ਹਾਂ ਦੀ ਵੀ ਪੁਲਸ ਨੇ ਪਛਾਣ ਕਰ ਕੇ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਬੰਦੀ ਗਗਨ ਵਿਜ, ਅਮਨਦੀਪ ਸਿੰਘ, ਪਰਮਵੀਰ ਸਿੰਘ, ਰੁਸਤਮ ਆਦਿ ਦੇ ਤੌਰ ’ਤੇ ਹੋਈ ਹੈ। ਉਕਤ ਬੰਦੀਆਂ ਤੋਂ ਪੁਲਸ ਨੂੰ 4 ਮੋਬਾਇਲ, 25 ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ- ਚੰਡੀਗੜ੍ਹ ਵਿਖੇ ਗੁਆਂਢੀ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੁੜੀ ਦੀ ਰੋਲ਼ੀ ਪੱਤ, ਜੰਗਲ 'ਚ ਲਿਜਾ ਕੀਤਾ ਗੈਂਗਰੇਪ

ਇਸ ਤੋਂ ਇਲਾਵਾ ਜੇਲ੍ਹ ’ਚ ਚੈਕਿੰਗ ਦੌਰਾਨ 3 ਬੰਦੀਆਂ ਤੋਂ 3 ਮੋਬਾਇਲ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਪਛਾਣ ਸਿਮਰਨ ਸਿੰਘ, ਪ੍ਰਕਾਸ਼, ਅਮਨਜੋਤ ਵਜੋਂ ਹੋਈ ਹੈ। ਇਨ੍ਹਾਂ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਚੈਕਿੰਗ ਦੌਰਾਨ ਸਟਾਫ਼ ਨੂੰ 6 ਮੋਬਾਇਲ ਅਤੇ 25 ਤੰਬਾਕੂ ਦੇ ਪੈਕਟ ਲਾਵਾਰਿਸ ਹਾਲਤ ਵਿਚ ਮਿਲੇ ਹਨ। ਇਸ ਤਰ੍ਹਾਂ ਕੁਲ ਮੋਬਾਇਲਾਂ ਦੀ ਗਿਣਤੀ 13 ਅਤੇ ਜਰਦੇ ਦੀਆਂ ਪੁੜੀਆਂ 25 ਅਤੇ ਤੰਬਾਕੂ ਦੇ 25 ਪੈਕਟ ਰਿਕਵਰ ਹੋਏ ਹਨ। ਮਾਮਲੇ ਦੀ ਜਾਂਚ ਪੁਲਸ ਦੇ ਗੁਰਪ੍ਰੀਤ ਸਿੰਘ ਅਤੇ ਮੇਵਾ ਰਾਮ ਕਰ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News