ਜੇਲ ''ਚ ਕੈਦੀਆਂ ਤੋਂ ਮੋਬਾਇਲ ਸਮੇਤ ਸਿੰਮ ਕਾਰਡ ਤੇ ਬੈਟਰੀ ਬਰਾਮਦ

Tuesday, Jan 02, 2018 - 03:17 PM (IST)

ਜੇਲ ''ਚ ਕੈਦੀਆਂ ਤੋਂ ਮੋਬਾਇਲ ਸਮੇਤ ਸਿੰਮ ਕਾਰਡ ਤੇ ਬੈਟਰੀ ਬਰਾਮਦ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਜ਼ਿਲਾ ਜੇਲ ਸੁਪਰਡੈਂਟ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਦੋ ਵੱਖ-ਵੱਖ ਕੇਸਾਂ 'ਚ ਚਾਰ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਬਰਨਾਲਾ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ 16 ਦਸੰਬਰ ਨੂੰ ਜ਼ਿਲਾ ਜੇਲ ਬਰਨਾਲਾ ਦੇ ਬਲਾਕ ਨੰਬਰ 1 'ਚ ਚੱਕੀ ਨੰਬਰ 1 ਦੀ ਤਲਾਸ਼ੀ ਦੌਰਾਨ ਕੈਦੀ ਬਲਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਦੌੜ, ਸੁਰਜੀਤ ਸਿੰਘ ਪੁੱਤਰ ਨੂਰਾ ਸਿੰਘ ਵਾਸੀ ਲੁਧਿਆਣਾ ਅਤੇ ਸੋਨੀ ਕਾਲੀਆ ਪੁੱਤਰ ਪਵਨ ਸਿੰਘ ਵਾਸੀ ਬਰਨਾਲਾ ਤੋਂ ਇਕ ਮੋਬਾਇਲ ਸਮੇਤ ਸਿੰਮ ਅਤੇ ਬੈਟਰੀ ਬਰਾਮਦ ਹੋਈ।
ਇਸੇ ਤਰ੍ਹਾਂ ਚਮਕੌਰ ਸਿੰਘ ਨੇ ਦੱਸਿਆ ਕਿ 23 ਦਸੰਬਰ ਨੂੰ ਜੇਲ ਬਰਨਾਲਾ 'ਚ ਜੌੜਾ ਚੱਕੀਆਂ ਦੀ ਤਲਾਸ਼ੀ ਦੌਰਾਨ ਕੈਦੀ ਬਲਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਦੌੜ ਤੋਂ ਇਕ ਮੋਬਾਇਲ ਸਮੇਤ ਸਿੰਮ ਅਤੇ ਬੈਟਰੀ ਬਰਾਮਦ ਹੋਈ ਸੀ। ਦੋਵਾਂ ਕੇਸਾਂ 'ਚ ਉਕਤਾਨ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News