ਇਕ ਵਾਰ ਫਿਰ ਜੇਲ ''ਚ ਖੜਕੀਆਂ ਮੋਬਾਇਲ ਦੀਆਂ ਘੰਟੀਆਂ, ਚਾਰ ਫੋਨ ਫੜੇ
Saturday, Nov 28, 2020 - 10:54 AM (IST)
ਲੁਧਿਆਣਾ (ਸਿਆਲ) : ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ਵਿਚ ਕੈਦੀਆਂ ਤੋਂ ਲਗਾਤਾਰ ਮੋਬਾਇਲ ਮਿਲਣ ਨਾਲ ਜੇਲ ਪ੍ਰਸ਼ਾਸਨ ਦੀ ਨੀਂਦ ਉੱਡੀ ਹੋਈ ਹੈ। ਇਸੇ ਦੇ ਚਲਦੇ ਵੱਖ-ਵੱਖ ਮਾਮਲਿਆਂ ਵਿਚ ਬੰਦ ਦੋ ਹਵਾਲਾਤੀਆਂ ਤੋਂ 2 ਮੋਬਾਇਲ ਅਤੇ ਹੋਰ 2 ਲਵਾਰਸ ਮੋਬਾਇਲ ਬਰਾਮਦ ਹੋਏ ਹਨ। ਪੁਲਸ ਨੇ ਮੁਲਜ਼ਮ ਕੈਦੀਆਂ 'ਤੇ ਪ੍ਰੀਜ਼ਨ ਐਕਟ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਟਿਆਲਾ ਜ਼ਿਲ੍ਹੇ 'ਚ ਵੱਡੀ ਵਾਰਦਾਤ, ਚਾਰ ਵਿਅਕਤੀਆਂ ਵਲੋਂ ਔਰਤ ਨਾਲ ਗੈਂਗਰੇਪ
ਜਾਂਚ ਅਧਿਕਾਰੀ ਏ. ਐੱਸ. ਆਈ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜਗਪਾਲ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਸੂਚਨਾ ਵਿਚ ਦੱਸਿਆ ਕਿ ਜੇਲ ਬੰਦੀ ਦੌਰਾਨ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਪ੍ਰਦੂਮਣ ਨੇ ਜੇਲ ਗਾਰਦ ਅਤੇ ਸੀ. ਆਰ. ਪੀ. ਐੱਫ. ਜਵਾਨਾਂ ਦੇ ਨਾਲ ਸੈਂਟਰਲ ਅਹਾਤੇ ਦੀ ਬੈਰਕ ਨੰ. 3 ਦੀ ਤਲਾਸ਼ੀ ਲੈਣ 'ਤੇ ਹਵਾਲਾਤੀ ਸੰਦੀਪ ਸਿੰਘ ਤੋਂ 1 ਮੋਬਾਇਲ ਬਰਾਮਦ ਕੀਤਾ ਗਿਆ। ਉਕਤ ਹਵਾਲਾਤੀ ਵੱਲੋਂ 363,366-ਏ ਆਈ. ਪੀ. ਸੀ. ਤਹਿਤ ਪੋਸਕੋ ਐਕਟ-2012 ਥਾਣਾ ਟਿੱਬਾ 'ਚ ਮੁਕੱਦਮਾ ਦਰਜ ਹੋਣ 'ਤੇ 28 ਅਕਤੂਬਰ 2018 ਤੋਂ ਜੇਲ ਵਿਚ ਬੰਦ ਹੈ। ਹਵਾਲਾਤੀ ਇੰਦਰਜੀਤ ਸਿੰਘ ਉਰਫ ਇੰਦਰ 'ਤੇ ਥਾਣਾ ਸਰਾਭਾ ਨਗਰ ਵਿਚ ਧਾਰਾ 399, 402 ਆਫ ਆਈ. ਪੀ. ਸੀ. ਅਤੇ 25/54/59 ਆਰਮਜ਼ ਐਕਟ ਤਹਿਤ ਕੇਸ ਦਰਜ ਹੋਣ ਕਾਰਨ 12 ਫਰਵਰੀ 2020 ਤੋਂ ਜੇਲ ਦੀ ਬੈਰਕ ਨੰਬਰ 3 ਵਿਚ ਬੰਦ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਫਿਰ ਵੱਡੀ ਵਾਰਦਾਤ, ਕਾਰ 'ਚੋਂ ਕੱਢ ਕੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ
ਉਕਤ ਹਵਾਲਾਤੀ ਦੀ ਭਾਲ ਕਰਨ 'ਤੇ 1 ਮੋਬਾਇਲ ਬਰਾਮਦ ਕੀਤਾ ਗਿਆ, ਜਦੋਂਕਿ ਦੋ ਮੋਬਾਇਲ ਜੇਲ ਪ੍ਰਸ਼ਾਸਨ ਨੂੰ ਲਵਾਰਸ ਹਾਲਤ ਵਿਚ ਬੈਰਕ ਦੇ ਬਾਥਰੂਮ ਤੋਂ ਮਿਲੇ ਹਨ। ਇਨ੍ਹਾਂ ਸਾਰਿਆਂ ਨੂੰ ਜ਼ਬਤ ਕਰ ਕੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਹਵਾਲੇ ਕਰ ਦਿੱਤੇ ਗਏ ਹਨ। ਪਿਛਲੇ ਕਾਫੀ ਸਮੇਂ ਤੋਂ ਮੋਬਾਇਲ ਦੀਆਂ ਵੱਜ ਰਹੀਆਂ ਘੰਟੀਆਂ ਨਾਲ ਜੇਲ ਪ੍ਰਸ਼ਾਸਨ ਵੀ ਚਿੰਤਾ ਵਿਚ ਹੈ ਕਿਉਂਕਿ ਲਗਾਤਾਰ ਮੀਡੀਆ ਵੱਲੋਂ ਇਸ ਕੇਸ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।