ਜੱਗੂ ਭਗਵਾਨਪੁਰੀਆ ਨੂੰ 12 ਸਾਲ ਦੀ ਕੈਦ (ਵੀਡੀਓ)

01/10/2020 1:14:39 PM

ਅੰਮ੍ਰਿਤਸਰ (ਸੰਜੀਵ) : ਗੈਂਗਸਟਰ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ ਨੂੰ ਹਥਿਆਰਾਂ ਤੇ ਹੈਰੋਇਨ ਦੇ ਕੇਸ ਅੰਮ੍ਰਿਤਸਰ ਅਦਾਲਤ ਨੇ 12 ਸਾਲ ਦੀ ਕੈਦ ਦੀ ਸਜ਼ਾ ਤੇ ਡੇਢ ਲੱਖ ਰੁਪਏ ਜੁਰਮਾਨਾ ਕੀਤਾ ਹੈ। ਜਾਣਕਾਰੀ ਮੁਤਾਬਕ ਸਬੂਤਾਂ ਦੀ ਘਾਟ ਕਾਰਨ ਜੱਗੂ ਭਗਵਾਨਪੁਰੀਆ ਦੇ ਕੁਝ ਸਾਥੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਥੇ ਦੱਸ ਦਈਏ ਕਿ ਜੁਲਾਈ 2015 ਵਿੱਚ ਕੱਥੂਨੰਗਲ ਥਾਣੇ ਦੀ ਪੁਲਸ ਨੇ ਜੱਗੂ ਭਗਵਾਨਪੁਰੀਆ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਗੈਂਗਸਟਰ ਤੋਂ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਸੀ। ਇਸ ਦੌਰਾਨ ਮਜੀਠਾ ਨੇੜੇ ਹੋਈ ਮੁਠਭੇੜ ਵਿੱਚ ਦੋ ਪੁਲਿਸ ਕਾਂਸਟੇਬਲ ਜ਼ਖਮੀ ਵੀ ਹੋਏ ਸਨ। ਸਾਢੇ ਚਾਰ ਸਾਲ ਤੋਂ ਅੰਮ੍ਰਿਤਸਰ ਦੀ ਕੋਰਟ 'ਚ ਕੇਸ ਚੱਲ ਰਿਹਾ ਸੀ।

ਕੌਣ ਹੈ ਜੱਗੂ ਭਗਵਾਨਪੁਰੀਆ
ਮਾਂਝੇ ਦੇ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਅਸਲ ਨਾਂ ਜਸਦੀਪ ਸਿੰਘ ਹੈ। ਜੱਗੂ ਭਗਵਾਨਪੁਰੀਆ ਬਟਾਲਾ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। 10ਵੀਂ ਤੱਕ ਲੋਕ ਉਸਨੂੰ ਜਸਦੀਪ ਸਿੰਘ ਦੇ ਨਾਂ ਨਾਲ ਜਾਣਦੇ ਸਨ ਜਿਵੇਂ ਹੀ ਜਸਦੀਪ 11ਵੀਂ ਜਮਾਤ 'ਚ ਪਹੁੰਚਿਆ ਉਸਦੇ ਦੋਸਤ ਵੀ ਵੱਧ ਗਏ। ਉਸਦੀ ਦੋਸਤੀ ਮੰਡੀਰ ਨਾਲ ਹੋ ਗਈ ਤੇ ਉਹ ਛੋਟੀਆਂ-ਮੋਟੀਆਂ ਲੜਾਈ 'ਚ ਸ਼ਾਮਲ ਹੋਣ ਲੱਗਿਆ, ਜਿਸ ਕਾਰਨ ਉਸਦਾ ਨਾਂ ਪਰਚਿਆ 'ਚ ਬੋਲਣ ਲੱਗਿਆ। ਪਿੰਡ ਭਗਵਾਨਪੁਰ ਦੇ ਨਾਲ ਲੱਗਦੇ ਪਿੰਡ ਧਿਆਨਪੁਰ 'ਚ ਹੋਏ ਇਕ ਕਤਲ 'ਚ ਜਸਦੀਪ ਦਾ ਨਾਂ ਆਇਆ। ਬੱਸ ਇਹੀ ਉਹ ਪਰਚਾ ਸੀ ਜਿਸਤੋਂ ਬਾਅਦ ਜਸਦੀਪ ਦੇ ਕਦਮ ਜੁਰਮ ਦੀ ਦੁਨੀਆਂ 'ਚ ਵੱਧਦੇ ਗਏ ਤੇ ਉਹ ਬਣ ਗਿਆ ਜੱਗੂ ਭਗਵਾਨਪੁਰੀਆ। ਕਬੱਡੀ ਖੇਡਣ ਦਾ ਸ਼ੌਂਕੀਨ ਜੱਗੂ ਭਗਵਾਨਪੁਰੀਆ ਨੇ ਜ਼ੁਰਮ ਦੀ ਦੁਨੀਆਂ 'ਚ ਆਪਣਾ ਪੂਰਾ ਜੌਰ ਅਜਮਾਉਣਾ ਸ਼ੁਰੂ ਕਰ ਦਿੱਤਾ। ਅਪਰਾਧ ਦੀ ਦੁਨੀਆਂ 'ਚੋਂ ਫਿਰ ਉਹ ਕਦੇ ਵਾਪਸ ਨਾ ਮੁੜ ਸਕਿਆ। ਜੱਗੂ ਭਗਵਾਨਪੁਰੀਆ ਦੀ ਕਿਸੇ ਸਮੇਂ ਸੁੱਖਾ ਕਾਹਲਵਾਂ ਨਾਲ ਵੀ ਯਾਰੀ ਰਹੀ ਹੈ। ਜੱਗੂ ਭਗਵਾਨਪੁਰੀਆ 'ਤੇ ਲੁੱਟਾਂ-ਖੋਹਾਂ, ਨਸ਼ਾ ਤਸਕਰੀ, ਕਤਲ ਸਮੇਤ 26 ਤੋਂ ਵੱਧ ਕੇਸ ਦਰਜ ਹਨ। ਇਸ ਸਮੇਂ ਉਹ ਪਟਿਆਲਾ ਦੀ ਜੇਲ 'ਚ ਬੰਦ ਹੈ।


Baljeet Kaur

Content Editor

Related News