ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਖੋਲ੍ਹੇ ਰਾਜ਼, ਲਾਰੈਂਸ ਬਿਸ਼ਨੋਈ ਬਾਰੇ ਵੀ ਕਹੀ ਵੱਡੀ ਗੱਲ

Thursday, Oct 13, 2022 - 04:14 AM (IST)

ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਖੋਲ੍ਹੇ ਰਾਜ਼, ਲਾਰੈਂਸ ਬਿਸ਼ਨੋਈ ਬਾਰੇ ਵੀ ਕਹੀ ਵੱਡੀ ਗੱਲ

ਲੁਧਿਆਣਾ (ਰਾਜ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਅੰਜਾਮ ਦੇਣ ਲਈ ਜਿਹੜੇ ਹਥਿਆਰ ਵਰਤੇ ਗਏ ਸਨ, ਉਹ ਜੱਗੂ ਭਗਵਾਨਪੁਰੀਆ ਨੇ ਹੀ ਸਪਲਾਈ ਕਰਵਾਏ ਸਨ। ਇਹ ਕੰਮ ਉਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਹਿਣ ’ਤੇ ਕੀਤਾ ਸੀ। ਗੈਂਗਸਟਰ ਨੇ ਇਹ ਹਥਿਆਰ ਆਪਣੇ ਨਜ਼ਦੀਕੀ ਸਾਥੀ ਸੰਦੀਪ ਕਾਹਲੋਂ ਤੇ ਬਲਦੇਵ ਚੌਧਰੀ ਜ਼ਰੀਏ ਸਪਲਾਈ ਕਰਵਾਏ ਸਨ ਅਤੇ ਗੈਂਗਸਟਰ ਮਨੀ ਰੱਈਆ ਤੇ ਸੰਦੀਪ ਤੂਫਾਨ ਨੂੰ ਵੀ ਬਠਿੰਡਾ ਪਹੁੰਚਵਾਉਣ ’ਚ ਪੂਰੀ ਮਦਦ ਕੀਤੀ ਸੀ। ਇਹ ਸਭ ਕੁਝ ਉਸ ਨੇ ਜੇਲ੍ਹ ਦੇ ਅੰਦਰ ਮੈਨੇਜ ਕੀਤਾ ਸੀ।

ਇਹ ਵੀ ਪੜ੍ਹੋ : ਪੁਲਸ ਲਈ ਸਿਰਦਰਦੀ ਬਣਿਆ ਗੈਂਗਸਟਰ ਵਿਸ਼ਾਲ ਗਿੱਲ ਗ੍ਰਿਫ਼ਤਾਰ, ਬਰਾਮਦ ਹੋਇਆ ਇਹ ਸਾਮਾਨ

ਇਸ ਗੱਲ ਦਾ ਖੁਲਾਸਾ ਖੁਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁਲਸ ਸਾਹਮਣੇ ਕੀਤਾ ਹੈ। ਹੁਣ ਏ. ਜੀ. ਟੀ. ਐੱਫ. ਦੇ ਅਧਿਕਾਰੀ ਲਗਾਤਾਰ ਪੁੱਛਗਿੱਛ ਕਰ ਰਹੇ ਹਨ। ਅਸਲ ’ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੁਧਿਆਣਾ ਪੁਲਸ ਬਟਾਲਾ ਜੇਲ੍ਹ ਤੋਂ 2 ਦਿਨ ਪਹਿਲਾਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਜੀ ਹੈ। ਹਥਿਆਰ ਸਪਲਾਈ ਮਾਮਲੇ ’ਚ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੁਲਸ ਸਾਹਮਣੇ ਇਹ ਸਭ ਰਾਜ਼ ਖੋਲ੍ਹੇ।

ਇਹ ਵੀ ਪੜ੍ਹੋ : 'ਆਪ' ਵਰਕਰ ਦੇ ਪੁੱਤ 'ਤੇ ਜਾਨਲੇਵਾ ਹਮਲਾ, ਮੌਕੇ 'ਤੇ ਮੋਟਰਸਾਈਕਲ ਛੱਡ ਫਰਾਰ ਹੋਏ ਹਮਲਾਵਰ

ਲਾਰੈਂਸ ਬਿਸ਼ਨੋਈ ਸਖਤ ਸੁਰੱਖਿਆ ’ਚ ਫਿਰ ਅਦਾਲਤ ’ਚ ਪੇਸ਼

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੀਤੇ ਕੱਲ੍ਹ ਫਿਰ ਖਰੜ ਸੈਂਟਰ ਤੋਂ ਲੁਧਿਆਣਾ ਅਦਾਲਤ ’ਚ ਪੇਸ਼ ਕਰਨ ਲਈ ਲਿਆਂਦਾ ਗਿਆ। ਸਖਤ ਸੁਰੱਖਿਆ ’ਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਲੁਧਿਆਣਾ ਅਦਾਲਤ ਤੋਂ ਲਾਰੈਂਸ ਦਾ ਪੁਲਸ ਨੂੰ ਪਹਿਲਾਂ 14 ਦਿਨ ਦਾ ਰਿਮਾਂਡ ਮਿਲਿਆ ਸੀ। ਬੁੱਧਵਾਰ ਨੂੰ ਅਦਾਲਤ ਵਿਚ ਜਲੰਧਰ ਅਤੇ ਮੋਗਾ ਪੁਲਸ ਉਸ ਦਾ ਟ੍ਰਾਂਜ਼ਿਟ ਰਿਮਾਂਡ ਲੈਣ ਲਈ ਪਹਿਲਾਂ ਤੋਂ ਹੀ ਮੌਜੂਦ ਸੀ। ਇਸ ਦੌਰਾਨ ਅਦਾਲਤ ਨੇ ਉੱਥੇ ਸੁਣਵਾਈ ਕਰਦਿਆਂ ਉਸ ਨੂੰ ਮੋਗਾ ਪੁਲਸ ਕੋਲ ਟ੍ਰਾਂਜ਼ਿਟ ਰਿਮਾਂਡ ’ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਗੈਂਗਸਟਰ ਦੀ ਪਿੱਠ ਥਪਥਪਾਉਣ 'ਤੇ ਵਿਵਾਦਾਂ 'ਚ ਘਿਰੇ ਮੋਗਾ ਦੇ CIA ਇੰਚਾਰਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News