ਜੱਗੀ ਜੌਹਲ ਦਾ ਮਾਮਲਾ ਸੀ. ਬੀ. ਆਈ. ਨੂੰ ਸੌਂਪ ਦੇਣਾ ਚਾਹੀਦੈ : ਖੈਹਿਰਾ

11/22/2017 11:56:54 PM

ਜਲੰਧਰ — ਜੱਗੀ ਜੌਹਲ ਮਾਮਲੇ 'ਚ ਪੰਜਾਬ ਪੁਲਸ 'ਤੇ ਭਰੋਸਾ ਕਰਨ ਦੀ ਥਾਂ ਇਸ ਮਾਮਲੇ ਨੂੰ ਸੀ. ਬੀ. ਆਈ. ਨੂੰ ਸੌਂਪ ਦੇਣਾ ਚਾਹੀਦਾ ਹੈ। ਉਕਤ ਬਿਆਨ ਅੱਜ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖੈਹਿਰਾ ਨੇ ਜਗ ਬਾਣੀ ਨਾਲ ਇਕ ਖਾਸ ਮੁਲਾਕਾਤ ਦੌਰਾਨ ਦਿੱਤਾ। ਉਨ੍ਹਾਂ ਕਿਹਾ ਕਿ ਜੱਗੀ ਬਰਤਾਨਵੀ ਨਾਗਰੀਕ ਹੈ। ਇਸ ਕਾਰਨ ਹੀ ਯੂ. ਕੇ., ਕੈਨੇਡਾ 'ਚ ਬੈਠੇ ਵੱਲੋਂ ਪੰਜਾਬੀ ਲੋਕਾਂ ਵੱਲੋਂ 'ਫਰੀ ਜੱਗੀ ਨਾਓ' ਕੈਂਪੇਨ ਚਲਾਇਆ ਜਾ ਰਿਹਾ ਹੈ, ਉਨ੍ਹਾਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ। ਇਸ ਲਈ ਇਹ ਮਾਮਲਾ ਸੀ. ਬੀ. ਆਈ. ਹਵਾਲੇ ਹੀ ਕਰਨਾ ਠੀਕ ਹੈ। ਖੈਹਿਰਾ ਨੇ ਕਿਹਾ ਕਿ ਜੇਕਰ ਭਾਰਤ ਦੇ ਕਿਸੇ ਵਿਅਕਤੀ ਨਾਲ ਵਿਦੇਸ਼ 'ਚ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਕਤ ਵਿਦੇਸ਼ੀ ਦੇਸ਼ ਵਲੋਂ ਭਾਰਤੀ ਅੰਬੈਸੀ ਨਾਲ ਗੱਲਬਾਤ ਕੀਤੀ ਜਾਂਦੀ ਹੈ। ਇਹ ਸਾਰੇ ਮੰਤਰੀ ਜਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਉਸ ਦੀ ਜਾਣਕਾਰੀ ਦਿੰਦੇ ਹਨ। ਜੇਕਰ ਉਨ੍ਹਾਂ ਦਾ ਬੰਦਾ ਸਾਡੇ ਦੇਸ਼ 'ਚ ਆ ਕੇ ਫਸ ਜਾਂਦਾ ਹੈ ਤਾਂ ਉਨ੍ਹਾਂ ਦਾ ਵੀ ਹੱਕ ਹੈ ਕਿ ਅਸੀਂ ਉਨ੍ਹਾਂ ਦੀ ਸੁਣੀਏ। ਉਨ੍ਹਾਂ ਦਾ ਬੰਦਾ ਰਿਹਾਅ ਕਰੀਏ।


Related News