''ਪੰਜਾਬ ਕੇਸਰੀ'' ਤੇ ''ਜਗ ਬਾਣੀ'' ''ਚ ਖਬਰ ਪ੍ਰਕਾਸ਼ਿਤ ਹੋਣ ਦੇ ਬਾਅਦ ਲੋਕ ਪਰਿਵਾਰ ਦੀ ਮਦਦ ਲਈ ਅੱਗੇ ਆਏ

Saturday, Feb 03, 2018 - 01:17 AM (IST)

''ਪੰਜਾਬ ਕੇਸਰੀ'' ਤੇ ''ਜਗ ਬਾਣੀ'' ''ਚ ਖਬਰ ਪ੍ਰਕਾਸ਼ਿਤ ਹੋਣ ਦੇ ਬਾਅਦ ਲੋਕ ਪਰਿਵਾਰ ਦੀ ਮਦਦ ਲਈ ਅੱਗੇ ਆਏ

ਫ਼ਿਰੋਜ਼ਪੁਰ(ਕੁਮਾਰ, ਆਵਲਾ)—ਫਿਰੋਜ਼ਪੁਰ ਜ਼ਿਲੇ ਦੇ ਕਸਬਾ ਗੁਰੂਹਰਸਹਾਏ ਦੇ ਇਕ ਲਾਚਾਰ ਪਰਿਵਾਰ ਵੱਲੋਂ ਗਰੀਬੀ ਅਤੇ ਬੇਵਸੀ ਤੋਂ ਤੰਗ ਆ ਕੇ ਪ੍ਰਧਾਨ ਮੰਤਰੀ ਤੋਂ ਸਵੈਇੱਛਤ ਮਰਨ ਦੀ ਮਨਜ਼ੂਰੀ ਮੰਗਣ ਸਬੰਧੀ ਭੇਜੀ ਗਈ ਚਿੱਠੀ ਦੀ 'ਪੰਜਾਬ ਕੇਸਰੀ' ਤੇ 'ਜਗ ਬਾਣੀ' ਵਿਚ ਖਬਰ ਪ੍ਰਕਾਸ਼ਿਤ ਹੋਣ ਦੇ ਬਾਅਦ ਮਨੋਹਰ ਲਾਲ ਅਤੇ ਉਸਦੇ 3 ਅਪਾਹਜ ਬੱਚਿਆਂ ਦੀ ਮਦਦ ਕਰਨ  ਲਈ ਅੱਜ ਡੀ. ਐੱਸ. ਪੀ. ਗੁਰੂਹਰਸਹਾਏ ਲਖਬੀਰ ਸਿੰਘ ਨੇ ਮੋਂਗਾ ਬੈਟਰੀ ਵਰਕਸ਼ਾਪ ਗੁਰੂਹਰਸਹਾਏ ਦੇ ਸ਼ੋਅਰੂਮ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮਾਜਕ, ਧਾਰਮਕ ਸੰਗਠਨਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਆਲ ਚੰਦ ਮੋਂਗਾ ਅਤੇ ਸੋਨੂੰ ਮੋਂਗਾ ਲੈਂਡਲਾਰਡ ਨੇ ਦੱਸਿਆ ਕਿ ਮੀਟਿੰਗ ਵਿਚ ਐੱਸ. ਐੱਚ. ਓ. ਭੁਪਿੰਦਰ ਸਿੰਘ, ਨਾਇਬ ਤਹਿਸੀਲਦਾਰ ਵਿਜੇ ਬਹਿਲ ਗੁਰੂਹਰਸਹਾਏ, ਤਹਿਸੀਲਦਾਰ ਕੋਟਕਪੂਰਾ ਪਵਨ ਗੁਲਾਟੀ, ਬਾਲਾ ਜੀ ਸੇਵਾ ਸੰਘ ਦੇ ਮੈਂਬਰ, ਚਿੰਤਪੂਰਨੀ ਲੰਗਰ ਸੋਸਾਇਟੀ ਦੇ ਪ੍ਰਧਾਨ ਸਚਿਨ ਸੇਠੀ, ਟਰੱਕ ਯੂਨੀਅਨ ਦੇ ਪ੍ਰਧਾਨ ਸੋਨੂੰ ਮੋਂਗਾ, ਫੂਡ ਸਪਲਾਈ ਦੇ ਇੰਸਪੈਕਟਰ ਸੰਜੀਵ ਨਾਰੰਗ, ਐਡਵੋਕੇਟ ਨੰਦਨ ਮੋਂਗਾ, ਸੈਂਪੀ ਮੋਂਗਾ ਅਤੇ ਮਾਨਵ ਮੋਂਗਾ ਆਦਿ ਨੇ ਭਾਗ ਲਿਆ। ਰਾਜੀਵ ਮੋਂਗਾ ਨੇ ਦੱਸਿਆ ਕਿ ਟਰੱਕ ਯੂਨੀਅਨ ਗੁਰੂਹਰਸਹਾਏ ਦੇ ਪ੍ਰਧਾਨ ਸੋਨੂੰ ਮੋਂਗਾ ਨੇ ਮਨੋਹਰ ਲਾਲ ਨੂੰ 11 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਅਤੇ ਪਨਗਰੇਨ ਦੇ ਇੰਸਪੈਕਟਰ ਨੇ ਮਨੋਹਰ ਲਾਲ ਨੂੰ ਠੇਕੇ 'ਤੇ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ। ਸਾਰੇ ਮੀਟਿੰਗ ਵਿਚ ਮੌਜੂਦ ਮੋਹਤਬਰ ਲੋਕਾਂ ਨੇ ਕਈ ਤਰ੍ਹਾਂ ਨਾਲ ਮਨੋਹਰ ਲਾਲ ਦੇ ਪਰਿਵਾਰ ਨੂੰ ਮਦਦ ਦੇਣ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਅਸੀਂ ਸਭ ਪਰਿਵਾਰ ਦੇ ਨਾਲ ਹਾਂ। 


Related News