ਦੇਵੀ-ਦੇਵਤਿਆਂ ਦਾ ਨਿਰਾਦਰ ਕਰਨ ਵਾਲੀ ਕੰਪਨੀ ਖਿਲਾਫ ਸਟਾਰ ਕਲੱਬ ਨੇ ਦਿੱਤੀ ਦਰਖਾਸਤ

Sunday, Jan 20, 2019 - 02:56 PM (IST)

ਦੇਵੀ-ਦੇਵਤਿਆਂ ਦਾ ਨਿਰਾਦਰ ਕਰਨ ਵਾਲੀ ਕੰਪਨੀ ਖਿਲਾਫ ਸਟਾਰ ਕਲੱਬ ਨੇ ਦਿੱਤੀ ਦਰਖਾਸਤ

ਝਬਾਲ (ਵਿਜੇ, ਨਰਿੰਦਰ) : ਦਿ ਸਟਾਰ ਰਾਇਲ ਕਲੱਬ ਝਬਾਲ ਦੇ ਪ੍ਰਧਾਨ ਰਮੇਸ਼ ਕੁਮਾਰ ਬੰਟੀ ਸ਼ਰਮਾ ਅਤੇ ਐਂਟੀ ਕੁਰੱਪਸ਼ਨ ਮੋਰਚੇ ਦੇ ਚੇਅਰਮੈਨ ਸਾਗਰ ਸ਼ਰਮਾ, ਅਮਨ ਝਬਾਲ ਅਤੇ ਸਤਨਾਮ ਸਿੰਘ ਦੀ ਅਗਵਾਈ 'ਚ ਨੌਜਵਾਨਾਂ ਮਾਣਯੋਗ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕਰਨ ਤੋਂ ਇਲਾਵਾ ਐੱਸ. ਐੱਸ. ਪੀ. ਤਰਨਤਾਰਨ ਨੂੰ ਦਰਖਾਸਤ ਦਿੱਤੀ ਹੈ। ਜਾਣਕਾਰੀ ਮੁਤਾਬਕ ਬੀਤੇ ਕੱਲ ਜਦੋਂ ਉਨ੍ਹਾਂ ਨੇ ਫੇਸਬੁੱਕ ਚਲਾਈ ਤਾਂ ਇਕ ਕੰਪਨੀ ਵਲੋਂ ਆਪਣਾ ਇਸ਼ਤਿਹਾਰ ਚਲਾਇਆ ਜਾ ਰਿਹਾ ਸੀ, ਜਿਸ 'ਤੇ ਹਿੰਦੂ ਦੇਵੀ-ਦੇਵਤਿਆਂ ਦੇ ਸਰੂਪ ਐਡਿਟ ਕਰਕੇ (ਗੀਤ ਤਿੰਨ ਪੈਗ ਲਗਾ ਕੇ ਪੈਂਦੇ ਭੰਗੜੇ) ਨੂੰ ਚਲਾ ਕੇ ਹਿੰਦੂ ਦੇਵੀ-ਦੇਵਤਿਆਂ ਦਾ ਕੰਪਨੀ ਵਲੋਂ ਅਪਮਾਨ ਕੀਤਾ ਗਿਆ ਹੈ। ਜਿਸ ਨਾਲ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਇਸ ਲਈ ਉਕਤ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਕਤ ਵਿਅਕਤੀਆਂ ਨੇ ਦੱਸਿਆ ਕਿ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦੇਣ ਤੋਂ ਇਲਾਵਾ ਉਨ੍ਹਾਂ ਨੇ ਉਕਤ ਕੰਪਨੀ ਵਿਰੁੱਧ ਮਾਣਯੋਗ ਅਦਾਲਤ ਵਿਚ ਵੀ ਆਪਣੇ ਵਕੀਲ ਰਾਹੀਂ ਇਕ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਦੇਵੀ-ਦੇਵਤਿਆਂ ਜਾਂ ਫਿਰ ਕਿਸੇ ਵੀ ਧਰਮ ਦੇ ਪੈਰੋਕਾਰ ਵਿਰੁੱਧ ਅਜਿਹੇ ਅਪਮਾਨਜਨਕ ਸ਼ਬਦ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਹ ਬਹੁਤ ਹੀ ਮੰਦਭਾਗੀ ਗੱਲ ਹੈ।


author

Baljeet Kaur

Content Editor

Related News