BJP-RSS ਸਬੰਧਾਂ ਨੂੰ ਲੈ ਕੇ J P Nadda ਦਾ ਵੱਡਾ ਬਿਆਨ: ਅਸੀਂ ਹੁਣ ਵਧੇਰੇ ਕਾਬਲ ਹੋ ਗਏ ਹਾਂ...

Sunday, May 19, 2024 - 10:45 AM (IST)

ਨਵੀਂ ਦਿੱਲੀ - ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨੇ ਇਕ ਬਿਆਨ ਵਿਚ ਕਿਹਾ ਹੈ ਕੇ ਭਾਰਤੀ  ਜਨਤਾ ਪਾਰਟੀ ਹੁਣ ਪਹਿਲਾਂ ਨਾਲੋ ਕਿਤੇ ਜ਼ਿਆਦਾ ਕਾਬਿਲ ਹੋ ਗਈ ਹੈ ਅਤੇ ਹੁਣ ਪਾਰਟੀ ਨੂੰ ਆਪਣੇ ਮਸਲਿਆਂ ਨਾਲ ਨਜਿੱਠਣ ਲਈ ਆਰ. ਐੱਸ. ਐੱਸ. ਦੀ ਲੋੜ ਨਹੀਂ ਰਹੀ | ਉਨ੍ਹਾਂ ਕਿਹਾ ਕੇ ਆਰ. ਐੱਸ.  ਐੱਸ. ਇਕ ' ਸਿਧਾਂਤਕ ' ਮੋਰਚਾ ਹੈ ਅਤੇ ਉਹ ‘ਵਿਚਾਰਕ’ ਪੱਧਰ ਤੇ ਆਪਣਾ ਕੰਮ ਕਰਦਾ ਹੈ / ਸ਼੍ਰੀ ਨੱਢਾ ਇਹ ਇਕ ਇੰਟਰਵਿਊ ਦੌਰਾਨ ਇਕ ਪ੍ਰਸ਼ਨ ਦੇ ਜਵਾਬ ਵਿਚ ਕਹਿ ਰਹੇ ਸਨ / ਓਹਨਾ ਨੂੰ ਪੁੱਛਿਆ ਗਿਆ ਸੀ ਕਿ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਸਮੇਂ ਤੋਂ ਲੈ ਕਿ ਹੁਣ ਤਕ ਆਰ. ਐੱਸ. ਐੱਸ. ਦੀ ਸ਼ਮੂਲਿਅਤ ਵਿਚ ਕਿਸ ਤਰਾਂ ਦੀ ਤਬਦੀਲੀ ਆਈ ਹੈ ? ਓਹਨਾ ਹਿੰਦੀ ਵਿਚ ਇਸ ਗੱਲ ਦਾ ਜਵਾਬ ਦਿੰਦੇ ਕਿਹਾ ਕਿ " ਸ਼ੁਰੂ ਵਿਚ ਅਸੀਂ ਅਕ੍ਸ਼ਮ (ਭਾਵ ਘੱਟ ਸਕ੍ਸ਼ਮ) ਹੁੰਦੇ ਹੋਵਾਂਗੇ ਇਸ ਲਈ ਆਰ. ਐੱਸ. ਐੱਸ. ਦੀ ਜ਼ਰੂਰਤ ਪੈਂਦੀ ਸੀ , ਪਰ ਹੁਣ ਅਸੀਂ ‘ਵੱਡੇ’ ਹੋ ਗਏ ਹਾਂ ਅਤੇ ਸ੍ਕ੍ਸ਼੍ਮ ਹੋ ਗਏ ਹਾਂ,ਇਸ ਲਈ ਪਾਰਟੀ ਹੁਣ ਆਪਣੇ ਆਪ ਨੂੰ ਆਪ ਚਲਾਉਂਦੀ ਹੈ / ਹੁਣ ਅਤੇ ਪਹਿਲਾਂ ਵਿਚ ਇਹੀ ਫਰਕ ਹੈ "/ ... ਓਹਨਾ ਤੋਂ ਅੱਗੇ ਪੁੱਛਿਆ ਗਿਆ ਕਿ ਕੀ ਪਾਰਟੀ ਨੂੰ ਹੁਣ ਆਰ.ਐੱਸ.ਐੱਸ ਦੇ ਸਹਿਯੋਗ ਦੀ  ਜ਼ਰੂਰਤ ਨਹੀਂ  ਰਹੀ ? ਤਾਂ ਓਹਨਾ ਨੇ ਕਿਹਾ ਕਿ "ਵੇਖੋ , ਪਾਰਟੀ ਦਾ  ਵਿਸਥਾਰ ਹੋ ਗਿਆ  ਹੈ , ਹਰ ਕਿਸੇ ਨੂੰ ਆਪਣੇ ਕਰਤਵ ਅਤੇ ਅਤੇ ਆਪਨਾ ਰੋਲ ਨਿਭਾਉਣ ਲਈ ਮਿਲ ਗਿਆ ਹੈ / ਆਰ.ਐੱਸ.ਐੱਸ ਇਕ ਸੱਭਿਆਚਾਰਕ ਅਤੇ ਇਕ ਸਮਾਜਿਕ ਸੰਸਥਾ ਹੈ ਅਤੇ ਅਸੀਂ ਇਕ ਰਾਜਨੀਤਕ ਸੰਗਠਨ ਹਾਂ , ਇਸ ਲਈ ਇਹ ਲੋੜ ਦਾ ਮਸਲਾ ਹੀ ਨਹੀਂ ਹੈ / ਆਰ ਐੱਸ ਐੱਸ ਇਕ   'ਵਿਚਾਰਧਾਰਕ' ਮੋਰਚਾ ਹੈ। 'ਵੋਹ ਵਿਚਾਰਧਾਰਕ ਤੌਰ 'ਪੈ  ਅਪਨਾ ਕਾਮ ਕਰਤੇ ਹੈਂ , ਹਮ ਅਪਨਾ'। ਅਸੀਂ ਆਪਣੇ ਮਾਮਲਿਆਂ ਨੂੰ ਆਪਣੇ ਤਰੀਕੇ ਨਾਲ ਪ੍ਰਬੰਧਿਤ ਕਰ ਰਹੇ ਹਾਂ। ਰਾਜਨੀਤਿਕ ਪਾਰਟੀਆਂ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ। "

ਇੰਟਰਵਿਊ ਦੌਰਾਨ ਭਾਜਪਾ ਪ੍ਰਧਾਨ ਨੇ ਪ੍ਰਧਾਨ ਮੰਤਰੀ ਦੇ ਵਿਕਾਸ ਦੇ ਏਜੰਡੇ, ਭਾਜਪਾ ਦੇ ਦੱਖਣੀ ਰਾਜਾਂ ਵਿਚ ਵਿਸਥਾਰ ਅਤੇ ਸੰਵਿਧਾਨ ਤੋਂ ਲੈ ਕੇ ਰਾਜਨੀਤਿਕ ਨੇਤਾਵਾਂ ਵਿਰੁੱਧ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਤੱਕ ਕਈ ਮੁੱਦਿਆਂ 'ਤੇ ਗੱਲ ਕੀਤੀ। ਨੱਡਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਭਾਜਪਾ ਦੀ ਮਥੁਰਾ ਅਤੇ ਕਾਸ਼ੀ ਵਿੱਚ ਵਿਵਾਦਿਤ ਥਾਵਾਂ 'ਤੇ ਮੰਦਰ ਬਣਾਉਣ ਦੀ ਕੋਈ ਯੋਜਨਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਕੋਲ ਅਜਿਹਾ ਕੋਈ ਵਿਚਾਰ, ਯੋਜਨਾ ਜਾਂ ਇੱਛਾ ਨਹੀਂ ਹੈ। ਇਸ ਬਾਰੇ ਕੋਈ ਵਿਚਾਰ ਵਟਾਂਦਰੇ ਵੀ ਨਹੀਂ ਹੁੰਦੇ। ਸਾਡੀ ਪ੍ਰਣਾਲੀ ਇਸ ਤਰੀਕੇ ਨਾਲ ਕੰਮ ਕਰਦੀ ਹੈ ਕਿ ਸੰਸਦੀ ਬੋਰਡ ਵਿਚ ਵਿਚਾਰ ਵਟਾਂਦਰੇ ਦੁਆਰਾ ਪਾਰਟੀ ਦੀ ਵਿਚਾਰ ਪ੍ਰਕਿਰਿਆ ਨਿਰਧਾਰਤ ਕੀਤੀ ਜਾਂਦੀ ਹੈ, ਫਿਰ ਇਹ ਰਾਸ਼ਟਰੀ ਪ੍ਰੀਸ਼ਦ ਕੋਲ ਜਾਂਦੀ ਹੈ ਜੋ ਇਸ ਦੀ ਪੁਸ਼ਟੀ ਕਰਦੀ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਦਾ ਧਿਆਨ ਗਰੀਬਾਂ, ਸ਼ੋਸ਼ਿਤਾਂ, ਦਲਿਤਾਂ, ਔਰਤਾਂ, ਨੌਜਵਾਨਾਂ, ਕਿਸਾਨਾਂ ਅਤੇ ਸਮਾਜ ਦੇ ਹਾਸ਼ੀਏ 'ਤੇ ਪਏ ਵਰਗਾਂ 'ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗਾਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾਣਾ ਚਾਹੀਦਾ ਹੈ  ਅਤੇ ਸ਼ਕਤੀਸ਼ਾਲੀ ਬਣਾਇਆ ਜਾਣਾ ਚਾਹੀਦਾ ਹੈ। ਓਹਨਾ ਕਿਹਾ ਕਿ ਸਾਨੂੰ ਉਨ੍ਹਾਂ ਨੂੰ ਮਜ਼ਬੂਤ ਕਰਨਾ ਹੋਵੇਗਾ।

ਯੋਗੀ ਆਦਿੱਤਿਆਨਾਥ ਅਤੇ ਹਿਮੰਤਾ ਬਿਸਵਾ ਸਰਮਾ ਵਰਗੇ ਭਾਜਪਾ ਨੇਤਾਵਾਂ ਨੇ ਆਪਣੇ ਚੋਣ ਪ੍ਰਚਾਰ ਭਾਸ਼ਣਾਂ ਵਿੱਚ ਕਾਸ਼ੀ ਅਤੇ ਮਥੁਰਾ ਦੇ ਮੰਦਰਾਂ ਬਾਰੇ ਗੱਲ ਕੀਤੀ ਹੈ, ਇਹ ਯਾਦ ਦਿਵਾਉਣ 'ਤੇ ਨੱਡਾ ਨੇ ਕਿਹਾ, ਕਿ " ਇਸ ਬਾਰੇ ਕੋਈ ਅਸਪਸ਼ਟਤਾ ਨਹੀਂ ਹੈ। ਭਾਜਪਾ ਨੇ ਆਪਣੇ ਪਾਲਮਪੁਰ ਮਤੇ (ਜੂਨ 1989) ਵਿੱਚ ਰਾਮ ਮੰਦਰ ਦੀ ਮੰਗ ਨੂੰ ਸ਼ਾਮਲ ਕੀਤਾ ਸੀ। ਲੰਬੇ ਸੰਘਰਸ਼ ਤੋਂ ਬਾਅਦ ਮੰਦਰ ਇੱਕ ਹਕੀਕਤ ਬਣ ਗਿਆ ਹੈ । ਇਹ ਸਾਡੇ ਏਜੰਡੇ 'ਤੇ ਸੀ। ਕੁਝ ਲੋਕ ਭਾਵਨਾਤਮਕ ਹੋ ਜਾਂਦੇ ਹਨ ਜਾਂ ਉਤਸ਼ਾਹਿਤ ਹੋ ਜਾਂਦੇ ਹਨ ਅਤੇ ਹੋਰ ਮੁੱਦਿਆਂ ਬਾਰੇ ਗੱਲ ਕਰਨ ਲੱਗ ਪੈਂਦੇ ਹਨ। ਸਾਡੀ ਪਾਰਟੀ ਇਕ ਵੱਡੀ ਪਾਰਟੀ ਹੈ ਅਤੇ ਕਈ ਵਾਰ ਹਰ ਨੇਤਾ ਦੀ ਗੱਲ ਕਰਨ ਦਾ ਤਰੀਕਾ ਵੱਖਰਾ ਹੋ ਸਕਦਾ ਹੈ ।"


Harinder Kaur

Content Editor

Related News