ਇਤਿਹਾਸ ਦੀ ਡਾਇਰੀ: ਕਲਾ ਦੇ ਪੁਜਾਰੀ ਜ਼ਾਕਿਰ ਹੂਸੈਨ, ਸੌਖਾ ਨਹੀਂ ਸੀ ਬੁਲੰਦੀਆਂ ਦਾ ਸਫਰ (ਵੀਡੀਓ)

03/09/2020 10:45:02 AM

ਜਲੰਧਰ (ਬਿਊਰੋ): ਇਹ ਸ਼ਬਦ ਕਲਾ ਦੇ ਉਸ ਮਹਾਨ ਪੁਜਾਰੀ ਦੀ ਪਛਾਣ ਬਣ ਚੁੱਕੇ ਹਨ, ਜਿਸਦੀ ਗੱਲ ਅਸੀਂ ਇਤਿਹਾਸ ਦੀ ਡਾਇਰੀ ਦੇ ਅੱਜ ਦੇ ਐਪੀਸੋਡ 'ਚ ਕਰਾਂਗੇ। ਤੁਸੀਂ ਵੀ ਜਾਣ ਹੀ ਗਏ ਹੋਵੇਗੇ ਕਿ ਕਿਸਦੀ ਗੱਲ ਹੋ ਰਹੀ ਹੈ।  ਜੀ ਹਾਂ, ਤਬਲਾਵਾਦਕ ਜਨਾਬ ਜ਼ਕਿਰ ਹੁਸੈਨ ਅੱਜ ਦੇ ਹੀ ਦਿਨ ਯਾਨੀ ਕਿ 9 ਮਾਰਚ ਨੂੰ ਜਨਮੇ ਉਤਸਾਦ ਜ਼ਾਕਿਰ ਹੁਸੈਨ ਨੇ ਤਬਲੇ ਨੂੰ ਨਾ ਸਿਰਫ ਪੂਰੀ ਦੁਨੀਆ 'ਚ ਵੱਖਰੀ ਪਛਾਣ ਦਿਵਾਈ, ਸਗੋਂ ਇਸ ਸੰਗੀਤ ਨੂੰ ਬੁਲੰਦੀਆਂ 'ਤੇ ਵੀਪਹੁੰਚਾਇਆ। ਇਸਦੇ ਨਾਲ ਹੀ ਗੱਲ ਕਰਾਂਗੇ ਦੁਨੀਆ ਭਰ ਦੀਆਂ ਬੱਚੀਆਂ ਦੀ ਪਹਿਲੀ ਪਸੰਦ ਬਾਰਬੀ ਡੌਲ ਦੀ, ਜੋ ਅੱਜ ਦੇ ਹੀ ਦਿਨ ਦੁਨੀਆ 'ਚ ਆਈ। ਤਾਂ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਲਾ ਦੇ ਪੁਜਾਰੀ ਜਨਾਬ ਜ਼ਾਕਿਰ ਹੁਸੈਨ ਦੀ...
ਉਸਤਾਦ ਜ਼ਾਕਿਰ ਹੁਸੈਨ ਤਬਲੇ 'ਤੇ ਹੱਥ ਦੀਆਂ ਉਂਗਲਾਂ ਤੇ ਥਾਪ ਨਾਲ ਜਾਦੂਈ ਧੁਨਾਂ ਪੈਦਾ ਕਰਨ ਵਾਲੇ ਫਨਕਾਰ ਉਸਤਾਦ ਜ਼ਾਕਿਰ ਹੁਸੈਨ ਦਾ ਜਨਮ 9 ਮਾਰਚ 1951 'ਚ ਹੋਇਆ।

ਉਨ੍ਹਾਂ ਦੇ ਪਿਤਾ ਮਸ਼ਹੂਰ ਤਬਲਾ ਵਾਦਕ ਕੁਰੈਸ਼ੀ ਅੱਲਾ ਰੱਖਾ ਖਾਨ ਸਨ ਜੋ ਖੁਦ ਤਲਬਾ ਵਜਾਉਣ 'ਚ ਮਾਹਿਰ ਸਨ। ਉਸਤਾਦ ਜ਼ਾਕਿਰ ਹੁਸੈਨ ਦਾ ਬਚਪਨ ਮੁੰਬਈ 'ਚ ਬੀਤਿਆ। ਸੇਂਟ ਜੇਵੀਅਰਸ ਕਾਲਜ ਤੋਂ ਉਨ੍ਹਾਂ ਆਪਣੀ ਪੜ੍ਹਾਈ ਪੂਰੀ ਕੀਤੀ। ਮਹਿਜ਼ 11 ਸਾਲ ਦੀ ਉਮਰ 'ਚ ਉਸਤਾਦ ਜ਼ਾਕਿਰ ਹੁਸੈਨ ਨੇ ਅਮਰੀਕਾ 'ਚ ਆਪਣਾ ਪਹਿਲਾ ਕਾਂਸਰਟ ਕੀਤਾ, ਜਿਸ ਤੋਂ ਬਾਅਦ ਸ਼ੁਰੂ ਹੋਈ ਕਲਾ ਦੇ ਖੇਤਰ 'ਚ ਖੁਦ ਨੂੰ ਸਥਾਪਿਤ ਕਰਨ ਦੀ ਕਹਾਣੀ 1973 'ਚ ਉਨ੍ਹਾਂ ਦਾ ਪਹਿਲਾ ਐਲਬਮ ਲਿਵਿੰਗ ਇਨ ਦਿ ਮੈਟੀਰੀਅਲ ਵਰਲ ਆਇਆ 1973 ਤੋਂ 2007 ਤੱਕ ਉਸਤਾਦ ਜ਼ਾਕਿਰ ਹੁਸੈਨ ਨੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਮਾਗਮਾਂ ਤੇ ਐਲਬਮਾਂ ਰਾਹੀਂ ਤਬਲੇ ਦੀ ਮਧੁਰ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਇਆ।
ਆਪਣੀ ਕਲਾ ਲਈ ਉਸਤਾਦ ਜ਼ਾਕਿਰ ਹੁਸੈਨ ਨੂੰ ਕਈ ਐਵਾਰਡਾਂ ਨਾਲ ਸਨਮਾਨਿਆ ਗਿਆ...

ਉਸਤਾਦ ਜ਼ਾਕਿਰ ਹੁਸੈਨ- ਐਵਾਰਡ ਤੇ ਸਨਮਾਨ
1988 'ਚ ਮਹਿਜ਼ 37 ਸਾਲ ਦੀ ਉਮਰ 'ਚ ਉਸਤਾਦ ਜ਼ਾਕਿਰ ਹੁਸੈਨ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਹੋਏ।
ਕੁਝ ਸਾਲ ਬਾਅਦ ਉਨ੍ਹਾਂ ਨੂੰ ਪਦਮਵਿਭੂਸ਼ਣ ਐਵਾਰਡ ਨਾਲ ਸਨਮਾਨਿਆ ਗਿਆ।
ਉਸਤਾਦ ਜ਼ਾਕਿਰ ਹੁਸੈਨ ਨੂੰ 'ਸੰਗੀਤ ਨਾਟਕ ਅਕੈਡਮੀ ਸਨਮਾਨ' ਨਾਲ ਵੀ ਨਵਾਜਿਆ ਗਿਆ।
ਜ਼ਾਕਿਰ ਹੁਸੈਨ, ਬਿਲ ਲਾਊਸਵੈਲ ਦੇ ਗਲੋਬਲ ਮਿਊਜ਼ਿਕ ਸੁਪਰਗਰੁੱਪ 'ਤਬਲਾ ਬੀਟ ਸਾਇੰਸ' ਦੇ ਸੰਸਥਾਪਕ ਮੈਂਬਰ ਹਨ।
1992 'ਚ 'ਦਿ ਪਲੇਨੇਟ ਡਰੰਮ' ਤੇ 2009 'ਚ 'ਗਲੋਬਲ ਡਰੰਮ ਪ੍ਰਾਜੈਕਟ' ਲਈ ਉਨ੍ਹਾਂ ਨੂੰ ਵਰਲਡ ਕਲਾਸ 'ਗ੍ਰੈਮੀ ਐਵਾਰਡ' ਵੀ ਮਿਲੇ।

ਕਲਾ ਦੀ ਪੂਜਾ  
ਸੰਗੀਤ ਸਿਰਫ ਇਕ ਕਲਾ ਨਹੀਂ, ਬਲਕਿ ਸਾਧਨਾ ਐ...ਪੂਜਾ ਐ...ਪ੍ਰੇਮ ਐ... ਤੇ ਇਸ ਗੱਲ ਨੂੰ ਜ਼ਹਿਰ ਹੁਸੈਨ ਬੜੀ ਚੰਗੀ ਤਰ੍ਹਾਂ ਸਮਝਦੇ ਸਨ। ਜ਼ਾਕਿਰ ਹੁਸੈਨ ਲਈ ਤਬਲਾ ਸਿਰਫ ਇਕ ਸੰਗੀਤਕ ਯੰਤਰ ਹੀ ਨਹੀਂ ਬਲਿਕ ਰੱਬ ਦੀ ਭਗਤੀ ਸੀ। ਉਹ ਤਲਬੇ ਨੂੰ ਹਮੇਸ਼ਾ ਇੱਜ਼ਤ ਦਿੰਦੇ। ਇਕ ਇੰਟਰਵਿਊ 'ਚ ਉਨ੍ਹਾਂ ਖੁਦ ਦੱਸਿਆ ਕਿ ਆਰਥਿਕ ਤੰਗੀ ਕਾਰਨ ਜਦੋਂ ਕਿਤੇ ਉਨ੍ਹਾਂ ਨੂੰ ਟਰੇਨ ਦੇ ਜਨਰਲ ਡੱਬੇ 'ਚ ਸਫਰ ਕਰਨਾ ਪੈਂਦਾ ਤਾਂ ਉਹ ਹੇਠਾਂ ਅਖਬਾਰ ਵਿਛਾ ਕੇ ਬੇਠਦੇ ਤੇ ਤਬਲੇ ਨੂੰ ਇਸ ਤਰ੍ਹਾਂ ਆਪਣੀ ਗੋਦ 'ਚ ਰੱਖਦੇ ਕਿ ਕਿਸੇ ਦਾ ਪੈਰ ਜਾਂ ਠੋਕਰ ਤਬਲੇ ਨੂੰ ਨਾ ਲੱਗੇ ਤੇ ਨਾ ਹੀ ਉਸਨੂੰ ਘੱਟਾ ਮਿੱਟੀ ਲੱਗੇ।
ਸੱਚ ਇਹ ਕਿ ਜਦੋਂ ਕਲਾ ਦੀ ਅਜਿਹੀ ਪੂਜਾ ਸਫਲ ਹੁੰਦੀ ਹੈ ਤਾਂ ਕਲਾਕਾਰ ਇੱਜਤ ਤੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ, ਜਿਸਦੀ ਮਿਸਾਲ ਨੇ ਉਸਤਾਦ ਜ਼ਾਕਿਰ ਹੁਸੈਨ। ਖੈਰ ਇਹ ਤਾਂ ਸੀ ਫ਼ਨਕਾਰ ਜ਼ਾਕਿਰ ਹੁਸੈਨ ਤੇ ਓਹਨਾ ਦੀ ਕਲਾ ਦੀ ਗੱਲ ਤੇ ਹੁਣ ਅਸੀਂ ਗੱਲ ਕਰਨਗੇ ਬਾਰਬੀ ਡੌਲ ਦੀ। ਦੁਨੀਆ ਦੀ ਸ਼ਾਇਦ ਹੀ ਕੋਈ ਬੱਚੀ ਹੋਵੇਗੀ, ਜੋ ਬਾਰਬੀ ਡੌਲ ਨਾਲ ਖੇਡੀ ਨਾ ਹੋਵੇ, ਜਾਂ ਫਿਰ ਬਾਰਬੀ ਡੌਲ ਦੀ ਚਾਹਤ ਨਾ ਰੱਖਦੀ ਹੋਵੇ। ਬਾਰਬੀ ਡੌਲ ਕੁੜੀਆਂ ਲਈ ਸਭਤੋਂ ਪਸੰਦੀਦਾ ਗੁੱਡੀਆਂ 'ਚੋਂ ਇਕ ਹੈ। ਬਾਰਬੀ ਡੌਲ ਕਿਉਂ, ਕਦੋਂ ਤੇ ਕਿਵੇਂ ਹੋਂਦ 'ਚ ਆਈ। ਆਓ ਜਾਣਦੇ ਹਾਂ ਬਾਰਬੀ ਡੌਲ ਦੀ ਕਹਾਣੀ...

ਬਾਰਬੀ ਡੌਲ
ਬਾਰਬੀ ਡੌਲ ਅੱਜ 61 ਸਾਲ ਦੀ ਹੋ ਗਈ ਹੈ। ਅੱਜ ਦੇ ਹੀ ਦਿਨ 9 ਮਾਰਚ 1959 'ਚ ਦੁਨੀਆ ਨੂੰ ਬਾਰਬੀ ਡੌਲ ਮਿਲੀ। ਨਿਊਯਾਰਕ ਦੇ ਅਮਰੀਕਨ ਟੌਏ ਮੇਲੇ 'ਚ ਬਾਰਬੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ। ਹਿਸਟਰੀ ਡਾਟ ਕਾਮ ਮੁਤਾਬਕ ਸੁਨਹਿਰੀ ਵਾਲਾਂ ਵਾਲੀ ਐਡਲਟ ਫੀਚਰਜ਼ ਵਾਲੀ ਇਹ ਬਾਰਬੀ ਡੌਲ 11 ਇੰਚ ਲੰਮੀ ਸੀ। 1945 'ਚ ਖਿਡੌਣੇ ਬਣਾਉਣ ਵਾਲੀ ਕੰਪਨੀ ਦੀ ਸਥਾਪਨਾ ਕਰਨ ਵਾਲੀ ਰੂਥ ਹੈਂਡਲਰ ਬਾਰਬੀ ਡੌਲ ਨੂੰ ਦੁਨੀਆ 'ਚ ਲਿਆਈ। ਰੂਥ ਨੂੰ ਬਾਰਬੀ ਡੌਲ ਬਣਾਉਣ ਦੀ ਪ੍ਰੇਰਣਾ ਉਸਦੀ ਬੇਟੀ ਬਾਰਬਰਾ ਤੋਂ ਮਿਲੀ ਤੇ ਇਸ ਗੁੱਡੀ ਨੂੰ ਬਾਰਬੀ ਜਰਮਨ ਕੌਮਿਕ ਸਟ੍ਰਿਪ ਕਰੈਕਟਰ ਲਿਲੀ ਵਰਗੀ ਲੁੱਕ ਦਿੱਤੀ ਗਈ। ਮਾਰਕਿਟ 'ਚ ਆਉਂਦੇ ਹੀ ਬਾਰਬੀ ਡੌਲ ਨੇ ਤਹਿਲਕਾ ਮਚਾ ਦਿੱਤਾ। ਜਲਦ ਹੀ ਉਨ੍ਹਾਂ ਦੀ ਕੰਪਨੀ ਮੈਟਲ ਅਮਰੀਕਾ ਦੀ ਸਭ ਤੋਂ ਵੱਡੇ ਖਿਡੌਣਾ ਉਤਪਾਦਤਾਂ 'ਚ ਸ਼ੁਮਾਰ ਹੋ ਗਈ। 1955 'ਚ ਮਿੱਕੀ ਮਾਊਸ ਕਲੱਬ ਟੀਵੀ ਪ੍ਰੋਗਰਾਮ ਦੀ ਸਪੌਂਸਰਸ਼ਿਪ ਨਾਲ ਮੈਟਲ ਬੱਚਿਆਂ ਲਈ ਐਡ ਪੇਸ਼ ਕਰਨ ਵਾਲੀ ਪਹਿਲੀ ਖਿਡੌਣਾ ਕੰਪਨੀ ਬਣ ਗਈ ਤੇ ਨਵੇਂ ਖਿਡੌਣਿਆਂ ਦੀ ਪ੍ਰਮੋਸ਼ਨ ਕਰਨ ਲੱਗੀ। ਬਾਰਬੀ ਨੂੰ ਕਈ ਰੂਪਾਂ 'ਚ ਪੇਸ਼ ਕੀਤਾ ਗਿਆ। ਕਦੇ ਘਰੇਲੂ ਲੜਕੀ ਕਦੇ ਏਅਰਹੋਸਟੈੱਸ, ਕਦੇ ਡਾਕਟਰ, ਪਾਇਲਟ, ਐਥਲੀਟ, ਤੇ ਕਦੇ ਅਮਰੀਕੀ ਰਾਸ਼ਟਰਪਤੀ ਦੀ ਉਮੀਦਵਾਰ ਬਾਰਬੀ ਡੌਲ ਕਈ ਰੂਪਾਂ 'ਚ ਵੇਖਣ ਨੂੰ ਮਿਲੀ।

ਬਾਰਬੀ ਡੌਲ ਦੀ ਕਹਾਣੀ
ਰੂਥ ਹੈਂਡਲਰ ਨੂੰ ਬਾਰਬੀ ਡੌਲ ਬਣਾਉਣ ਦੀ ਪ੍ਰੇਰਣਾ ਆਪਣੀ ਬੇਟੀ ਬਾਰਬਰਾ ਤੋਂ ਮਿਲੀ। ਇਕ ਦਿਨ ਜਦੋਂ ਬਾਰਬਰਾ ਆਪਣੀਆਂ ਸਹੇਲੀਆਂ ਨਾਲ ਕਾਰਡ ਬੋਰਡ ਦੀ ਗੁੱਡੀ ਨਾਲ ਖੇਡ ਰਹੀ ਤਾਂ ਉਹ ਗੁੱਡੀ ਨੂੰ ਬਿਲਕੁਲ ਇਸ ਤਰ੍ਹਾਂ ਸਜਾ ਰਹੀ ਸੀ ਜਿਵੇਂ ਉਹ ਗੁੱਡੀ ਨਾ ਹੋ ਕੇ ਖੁਦ ਨੂੰ ਸਜਾ ਰਹੀ ਹੋਵੇ। ਉਹ ਉਸਨੂੰ ਕੱਪੜੇ ਪਹਿਨਾਉਂਦੀ। ਸਜਾਉਂਦੀ ਤੇ ਸੰਵਾਰਦੀ ਬੱਚੀਆਂ ਨੂੰ ਇੰਝ ਵੇਖ ਰੁੱਥ ਨੂੰ ਲੱਗਾ ਕਿ ਮਾਰਕਿਟ 'ਚ ਅਜਿਹੇ ਖਿਡੌਣੇ ਦੀ ਲੋੜ ਐ ਜੋ ਛੋਟੀਆਂ ਬੱਚੀਆਂ ਨੂੰ ਉਨ੍ਹਾਂ ਦੇ ਭਵਿੱਖ ਬਾਰੇ ਕਲਪਨਾ ਕਰਨ 'ਚ ਮਦਦ ਕਰੇ। ਸੋ ਉਸਨੇ ਆਪਣੀ ਕਲਪਨਾ ਤੇ ਲਿਲੀ ਦੀ ਲੁੱਕ 'ਚ ਕੁਝ ਸੁਧਾਰ ਕਰ ਅਡਲਟ ਗੁੱਡੀ ਬਣਾਈ, ਜੋ ਬਾਰਬੀ ਡੌਲ ਦੇ ਨਾਂ ਨਾਲ ਮਸ਼ਹੂਰ ਹੋਈ। ਪਹਿਲੀ ਬਾਰਬੀ ਡੌਲ ਜਾਪਾਨ ਦੀ ਇਕ ਖਿਡੌਣਾ ਕੰਪਨੀ ਵਲੋਂ ਬਣਾਈ ਗਈ, ਜਿਸਨੂੰ ਬਣਾਉਣ 'ਤੇ 3 ਡਾਲਰ ਦੀ ਲਾਗਤ ਆਈ। ਹਾਲਾਂਕਿ ਬਾਰਬੀ ਡੌਲ ਨੂੰ ਪੁਸ਼ਾਕਾਂ ਸਣੇ ਬਣਾਉਣਾ ਕਾਫੀ ਮਹਿੰਗਾ ਸੀ, ਪਰ ਰੁੱਥ ਨੇ ਹਾਰ ਨਹੀਂ ਮੰਨੀ ਤੇ ਕੰਪਲੀਟ ਬਾਰਬੀ ਡੌਲ ਬਣਾ ਦਿੱਤੀ। ਹੌਲੀ-ਹੌਲੀ ਇਸਦੇ ਰੂਪ 'ਚ ਕਈ ਬਦਲਾਅ ਆਏ। ਬਾਰਬੀ ਡੌਲ ਦੇ ਨਾਲ ਉਸਦਾ ਡਰੀਮ ਹਾਊਸ, ਕਾਰ, ਜਿਊਲਰੀ, ਡਰੈੱਸਸਿਜ਼ ਵੀ ਸ਼ਾਮਲ ਹਨ। ਪਤਲੀ ਕਮਰ, ਸੁਨਹਿਰੀ ਤੇ ਲੰਮੇ ਵਾਲ ਬਾਰਬੀ ਦੀ ਵੱਖਰੀ ਪਛਾਣ ਬਣੇ।

ਬਾਰਬੀ ਪਰਿਵਾਰ
ਬਾਰਬੀ ਦੇ ਨਾਲ ਉਸਦੇ ਸਾਥੀ ਕੇਨ ਨੂੰ ਵੀ ਸਭ ਜਾਣਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਕੇਨ ਨਾਂ ਦਾ ਇਹ ਕਰੈਕਟਰ ਅਸਲ ਜਿੰਦਗੀ 'ਚ ਬਾਰਬੀ ਦਾ ਬੁਆਏਫਰੈਂਡ  ਜਾਂ ਪਤੀ ਨਹੀਂ, ਬਲਕਿ ਦੋਵਾਂ ਚ ਭਰਾ-ਭੈਣ ਦਾ ਰਿਸ਼ਤਾ ਹੈ। ਅਸਲ 'ਚ 1961 ਤੱਕ ਆਉਂਦੇ-ਆਉਂਦੇ ਮਾਰਕਿਟ 'ਚ ਬਾਰਬੀ ਦੇ ਬੁਆਏਫਰੈਂਡ ਦੀ ਮੰਗ ਵਧਣ ਲੱਗੀ, ਤਾਂ ਹੈਂਡਲਰ ਨੇ ਆਪਣੇ ਬੇਟੇ ਕੇਨ ਦੇ ਨਾਂ 'ਤੇ ਉਸਦਾ ਨਾਂ ਰੱਖ ਦਿੱਤਾ। ਬਾਰਬੀ ਦੀ ਬੈਸਟ ਫਰੈਂਡ 'ਮਿੱਜ਼' 1963 'ਚ ਆਇਆ। ਬਾਰਬੀ ਦੀ ਛੋਟੀ ਭੈਣ ਸਕਿਪਰ ਨੇ ਅਗਲੇ ਸਾਲ ਡੈਬਿਊ ਕੀਤਾ। ਬਾਰਬੀ ਦੇ ਕਈ ਸੈੱਟਸ 'ਚ ਵਿਚ ਤਾਂ ਬਾਰਬੀ ਡੌਲ ਦੇ ਨਾਲ ਇਸਦੇ ਇਸਦੇ ਪੂਰੇ ਪਰਿਵਾਰ ਨੂੰ ਵਿਖਾਇਆ ਗਿਆ।1959 ਤੋਂ ਲੈ ਕੇ ਹੁਣ ਤੱਕ ਦੁਨੀਆ ਭਰ 'ਚ ਬਾਰਬੀ ਪਰਿਵਾਰ ਦੀ 800 ਮਿਲੀਅਨ ਯਾਨੀ ਕਿ 80 ਕਰੋੜ ਤੋਂ ਵੀ ਜ਼ਿਆਦਾ ਡੌਲਜ਼ ਵੇਚੀਆਂ ਜਾ ਚੁੱਕੀਆਂ ਹਨ। ਇਸ ਸਫਰ ਦੌਰਾਨ ਜਿਥੇ ਦੁਨੀਆ ਭਰ 'ਚ ਬਾਰਬੀ ਡੌਲ ਦੀ ਮੰਗ ਵਧੀ। ਉਥੇ ਹੀ ਐਡਲਟ ਲੁੱਕ ਨੂੰ ਲੈ ਕੇ ਬਾਰਬੀ ਡੌਲ ਕਈ ਵਿਵਾਦਾਂ 'ਚ ਵੀ ਰਹੀ।

ਮੁੱਖ ਘਟਨਾਵਾਂ
9 ਮਾਰਚ 1822 - ਚਾਰਲਸ ਏਗ ਗ੍ਰਾਹਮ ਨੇ ਪਹਿਲੀ ਵਾਰ ਨਕਲੀ ਦੰਦਾਂ ਦਾ ਪੇਟੈਂਟ ਕਰਵਾਇਆ।
9 ਮਾਰਚ 1916 - ਜਰਮਨੀ ਨੇ ਪੁਰਤਗਾਲ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
9 ਮਾਰਚ 1945 - ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੇ ਬੀ-29 ਹਵਾਈ ਜਹਾਜ਼ਾਂ ਨੇ ਜਾਪਾਨ 'ਤੇ 3 ਘੰਟੇ ਬੰਬਾਰੀ ਕੀਤੀ। ਇਸ ਬੰਬਬਾਰੀ 'ਚ ਇਕ ਲੱਖ ਬੇਕਸੂਰ ਲੋਕਾਂ ਦੀ ਜਾਨ ਗਈ।
9 ਮਾਰਚ 1964 - ਪਹਿਲੀ ਫੋਰਡ ਮਸਟੈਂਗ ਕਾਰ ਸੜਕ 'ਤੇ ਉਤਰੀ ਸੀ।
9 ਮਾਰਚ 2007- ਬ੍ਰਿਟੇਨ 'ਚ ਭਾਰਤੀ ਡਾਕਟਰਾਂ ਨੂੰ ਭੇਦਭਾਵ ਵਾਲੇ ਪ੍ਰਵਾਸੀ ਨਿਯਮਾਂ 'ਤੇ ਕਾਨੂੰਨੀ ਕਾਮਯਾਬੀ ਮਿਲੀ ਸੀ। 9 ਮਾਰਚ 2011- ਨਾਸਾ ਦਾ ਸਭ ਤੋਂ ਬਹਿਤਰੀਨ ਪੁਲਾੜ ਯਾਨ ਮੰਨਿਆ ਜਾਂਣ ਵਾਲਾ 'ਡਿਸਕਵਰੀ' ਸਪੇਸਸ਼ਿਪ ਰਿਟਾਇਰ ਹੋਇਆ।  

ਜਨਮ
9 ਮਾਰਚ 1931 - ਭਾਰਤੀ ਸਿਆਸਤਦਾਨ ਤੇ ਲੇਖਕ ਕਰਣ ਸਿੰਘ ਦਾ ਜਨਮ ਹੋਇਆ।
9 ਮਾਰਚ 1956-  ਭਾਰਤ ਦੇ ਪ੍ਰਸਿੱਧ ਸਿਆਸੀ ਆਗੂ ਸ਼ਸ਼ੀ ਥਰੂਰ ਦਾ ਜਨਮ ਹੋਇਆ।
9 ਮਾਰਚ 1996- ਫਿਲਮ 'ਤਾਰੇ ਜ਼ਮੀਂ ਪਰ' ਵਾਲੇ ਬਾਲ ਕਲਾਕਾਰ ਦਰਸ਼ੀਲ ਸਫਾਰੀ ਦਾ ਜਨਮ ਹੋਇਆ।
9 ਮਾਰਚ 1944 - ਹਿੰਦੀ ਫਿਲਮਾਂ ਦੀ ਹੀਰੋਇਨ ਦੇਵਿਕਾ ਰਾਣੀ ਦਾ ਦੇਹਾਂਤ ਹੋਇਆ।
9 ਮਾਰਚ 1968 - ਭਾਰਤ ਦੇ ਪ੍ਰਸਿੱਧ ਸਾਹਿਤਕਾਰ, ਕਵੀ, ਲੇਖਕ ਤੇ ਵਿਅੰਗਕਾਰ ਹਰਿਸ਼ੰਕਰ ਸ਼ਰਮਾ ਦਾ ਦੇਹਾਂਤ ਹੋਇਆ।
9 ਮਾਰਚ 2012 - ਹਿੰਦੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਤੇ ਨਿਰਮਾਤਾ-ਨਿਰਦੇਸ਼ਕ ਜੌਏ ਮੁਖਰਜੀ ਦਾ ਦੇਹਾਂਤ ਹੋਇਆ।


Shyna

Content Editor

Related News