ਪੰਜਾਬ ਦੇ ਨਾਮੀ ਕਾਰੋਬਾਰੀ ਦੇ ਘਰ ਸੀ. ਬੀ. ਆਈ. ਦੀ ਰੇਡ
Tuesday, Nov 04, 2025 - 01:08 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਨਾਮੀ ਪ੍ਰਾਪਰਟੀ ਕਾਰੋਬਾਰੀ ਬੀ.ਐੱਚ. ਪ੍ਰਾਪਰਟੀ ਦੇ ਘਰ ਅੱਜ ਸੀ.ਬੀ.ਆਈ. ਦੀ ਰੇਡ ਹੋ ਗਈ। ਸਵੇਰੇ ਹੀ ਸੀ.ਬੀ.ਆਈ ਦੀ ਟੀਮ ਪਹੁੰਚੀ ਅਤੇ ਸਥਾਨਕ ਪੁਲਸ ਨੂੰ ਤਾਇਨਾਤ ਕਰਕੇ ਪਿਛਲੇ ਕਈ ਘੰਟਿਆਂ ਤੋਂ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਰੇਡ ਬਰਖਾਸਤ ਡੀ.ਆਈ.ਜੀ ਭੁੱਲਰ ਦੇ ਸਬੰਧ ਵਿਚ ਹੋਈ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ, ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ : ਮਿਲ ਗਿਆ ਪੰਜਾਬ 'ਚ 11 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ, ਸਬਜੀ ਵੇਚਣ ਵਾਲੇ ਦੀ ਚਮਕੀ ਕਿਸਮਤ
ਉਂਝ ਘਰ ਦੇ ਬਾਹਰ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ ਇੰਸ: ਜਸਪ੍ਰੀਤ ਸਿੰਘ ਕਾਹਲੋਂ, ਮਾਡਲ ਟਾਊਨ ਚੌਂਕੀ ਦੇ ਇੰਚਾਰਜ ਏ.ਐੱਸ.ਆਈ ਰਣਜੀਤ ਸਿੰਘ ਸਮੇਤ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੂਬੇ ਵਿਚ ਨਵੀਂਆਂ ਕਲੋਨੀਆਂ ਕੱਟਣ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
