ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ ਨੇ ਰਚਿਆ ਇਤਿਹਾਸ ! ਬਣੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ

Thursday, Nov 06, 2025 - 01:42 PM (IST)

ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ ਨੇ ਰਚਿਆ ਇਤਿਹਾਸ ! ਬਣੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ

ਵਾਸ਼ਿਗਟਨ ਡੀ.ਸੀ. (ਰਾਜ ਗੋਗਨਾ, ਕੁਲਵਿੰਦਰ ਫਲੋਰਾ)- ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸਵਰਨਜੀਤ ਸਿੰਘ ਖ਼ਾਲਸਾ ਕਾਫ਼ੀ ਲੰਬੇ ਸਮੇਂ ਤੋਂ ਅਮਰੀਕੀ ਰਾਜਨੀਤੀ ਵਿੱਚ ਸਰਗਰਮ ਹਨ ਅਤੇ ਕਨੇਟੀਕਟ ਰਾਜ ਦੇ ਨੌਰਵਿਚ ਸ਼ਹਿਰ 'ਚ ਡੈਮੋਕਰੇਟ ਪਾਰਟੀ ਨੇ ਸਵਰਨਜੀਤ ਸਿੰਘ ਖ਼ਾਲਸਾ ਨੂੰ ਮੇਅਰ ਦੀ ਕੁਰਸੀ ਲਈ ਆਪਣਾ ਉਮੀਦਵਾਰ ਐਲਾਨਿਆ ਸੀ। 

ਸਵਰਨਜੀਤ ਸਿੰਘ ਖ਼ਾਲਸਾ ਦੀ ਰਿਪਬਲੀਕਨ ਪਾਰਟੀ ਦੀ ਉਮੀਦਵਾਰ ਸਟੇਸੀ ਗਾਓਲਡ ਨਾਲ ਕਾਫ਼ੀ ਫਸਵਾਂ ਮੁਕਾਬਲਾ ਰਿਹਾ, ਜਿਸ ਮਗਰੋਂ ਖਾਲਸਾ ਨੇ 57 ਫ਼ੀਸਦੀ ਅਤੇ ਸਟੇਸੀ ਨੇ 41 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਸਵਰਨਜੀਤ ਸਿੰਘ ਖ਼ਾਲਸਾ ਇਨ੍ਹਾਂ ਚੋਣਾਂ 'ਚ ਜੇਤੂ ਰਹੇ ਤੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ ਬਣ ਇਤਿਹਾਸ ਰਚ ਦਿੱਤਾ ਹੈ।

PunjabKesari

ਉਨ੍ਹਾਂ ਦੀ ਜਿੱਤ ਨੇ ਸਿੱਖ ਭਾਈਚਾਰੇ 'ਚ ਖ਼ੁਸ਼ੀ ਮਨਾਈ ਜਾ ਰਹੀ ਹੈ। ਸਵਰਨਜੀਤ ਸਿੰਘ ਖਾਲਸਾ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ ਅਤੇ ਦੋ ਵਾਰ ਨੋਰਵਿਚ ਕਨੇਟੀਕਟ ਸ਼ਹਿਰ ਦੇ ਬਤੋਰ ਕੌਂਸਲਰ ਜਿੱਤ ਦਰਜ ਕਰ ਚੁੱਕੇ ਹਨ। 

ਸਵਰਨਜੀਤ ਸਿੰਘ ਖ਼ਾਲਸਾ ਨੇ ਇਸ ਜਿੱਤ ਨਾਲ ਅਜੋਕੇ ਸਮੇਂ ਵਿੱਚ ਸ਼ਾਨਦਾਰ ਜਿੱਤ ਨਾਲ ਆਪਣਾ ਨਾਂ ਇਤਿਹਾਸ ਵਿੱਚ ਦਰਜ ਕਰਵਾ ਲਿਆ ਹੈ। ਸਮੂਹ ਸਿੱਖ ਭਾਈਚਾਰੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਗੁਰਪੁਰਬ ਸਮੇਂ ਮਿਲੀ ਇਸ ਸ਼ਾਨਦਾਰ ਜਿੱਤ ਨਾਲ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਵਰਨਜੀਤ ਸਿੰਘ ਖ਼ਾਲਸਾ ਨੇ ਚੋਣ ਨਤੀਜਿਆਂ ਉਪਰੰਤ ਆਪਣੇ ਸਾਰੇ ਸਾਥੀਆਂ ਅਤੇ ਸਮਰਥਕਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।


author

Harpreet SIngh

Content Editor

Related News