ਇਤਿਹਾਸ ਦੀ ਡਾਇਰੀ: 12 ਮਾਰਚ ਦਾ ਉਹ ਦਿਨ ਜਦੋਂ ਮੁੰਬਈ ''ਚ 2 ਘੰਟਿਆਂ ''ਚ ਹੋਏ ਸਨ 13 ਬੰਬ ਬਲਾਸਟ (ਵੀਡੀਓ)

Thursday, Mar 12, 2020 - 10:26 AM (IST)

ਜਲੰਧਰ (ਬਿਊਰੋ): ਇਤਿਹਾਸ ਦੇ ਪੰਨਿਆਂ 'ਚ ਹਰ ਇੱਕ ਤਾਰੀਖ ਕੁਝ ਕੌੜੀਆਂ ਤੇ ਕੁਝ ਮਿੱਠੀਆਂ ਯਾਦਾਂ ਨੂੰ ਸੰਜੋਏ ਬੈਠਾ ਹੈ, ਇਸ ਲਈ ਹਰ ਇੱਕ ਦਿਨ ਆਪਣਾ ਮਹੱਤਵ ਰੱਖਦਾ ਹੈ। ਅਜਿਹੀ ਹੀ ਇੱਕ ਕੌੜੀ ਯਾਦ ਆਪਣੇ ਆਪ 'ਚ ਸੰਜੋਈ ਬੈਠੀ ਹੈ 12 ਮਾਰਚ ਦੀ ਤਾਰੀਖ, ਜਦੋਂ ਮੁੰਬਈ 'ਚ 2 ਘੰਟਿਆਂ 'ਚ ਹੋਏ ਸੀ 13 ਬੰਬ ਬਲਾਸਟ। ਉਹ ਕਾਲਾ ਦਿਨ ਜਦੋਂ ਅੱਤਵਾਦੀਆਂ ਨੇ ਪੂਰੀ ਮੁੰਬਈ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅੱਜ ਦੀ ਇਤਿਹਾਸ ਦੀ ਡਾਇਰੀ 'ਚ ...

ਦੇਸ਼ ਦੀ ਆਰਥਿਕ ਰਾਜਧਾਨੀ 'ਚ ਹੋਏ ਬੰਬ ਧਮਾਕਿਆਂ ਦੇ ਜ਼ਖਮ ਬੇਸ਼ੱਕ ਇਥੋਂ ਦੇ ਲੋਕਾਂ ਦੇ ਸਰੀਰ 'ਤੇ ਹੋਏ ਪਰ ਇਸਦੇ ਦਰਦ ਨੂੰ ਪੂਰੇ ਦੇਸ਼ ਨੇ ਮਹਿਸੂਸ ਕੀਤਾ।12 ਮਾਰਚ 1993 ਨੂੰ ਤੇਜ਼ ਰਫਤਾਰ ਨਾਲ ਦੌੜਦੀ ਮੁੰਬਈ ਨੂੰ ਅਚਾਨਕ ਬ੍ਰੇਕ ਲੱਗ ਗਈ ਸੀ।ਇੱਕ ਤੋਂ ਬਾਅਦ ਇਕ ਲਗਾਤਾਰ ਹੋਏ 13 ਸੀਰੀਅਲ ਬੰਬ ਧਮਾਕਿਆਂ ਨੇ ਮਾਇਆਨਗਰੀ ਨੂੰ ਪੂਰਾ ਹਿਲਾ ਕੇ ਰੱਖ ਦਿੱਤਾ ਸੀ।12 ਮਾਰਚ ਦੀ ਦੁਪਿਹਰ ਬੰਬੇ ਸਟਾਕ ਐਕਸਚੇਂਜ ਦੀ ਇਮਾਰਤ ਇਕਦਮ ਹਿਲ ਗਈ ਸੀ ਤੇ ਲੋਕਾਂ ਨੇ ਪਹਿਲਾ ਧਮਾਕਾ ਸੁਣਿਆ।ਉਸ ਸਮੇਂ ਆਰਥਿਕ ਰਾਜਧਾਨੀ ਦੇ ਸ਼ੇਅਰ ਬਾਜ਼ਾਰ 'ਚ ਦੋ ਹਜ਼ਾਰ ਲੋਕ ਮੌਜੂਦ ਸਨ।ਬੇਸਮੈਂਟ ਦੀ ਪਾਰਕਿੰਗ 'ਚ ਖੜ੍ਹੀ ਕਾਰ 'ਚ ਧਮਾਕਾ ਹੋਇਆ,ਜਿਸ 'ਚ 84 ਬੇਗੁਨਾਹ ਮਾਰੇ ਗਏ ਤੇ ਕਈ ਜ਼ਖਮੀ ਹੋਏ।

ਬੰਬ ਧਮਾਕਿਆਂ ਦਾ ਇਹ ਸਿਲਸਿਲਾ ਇਥੇ ਹੀ ਨਹੀਂ ਰੁਕਿਆ। ਇੱਕ ਤੋਂ ਬਾਅਦ ਇੱਕ 13 ਧਮਾਕੇ ਹੋਏ ਤੇ ਮੁੰਬਈ ਹੀ ਨਹੀਂ ਪੂਰਾ ਦੇਸ਼ ਦਹਿਲ ਉੱਠਿਆ।ਬੰਬੇ ਸਟਾਕ ਐਕਸਚੇਂਜ 'ਚ ਹੋਏ ਧਮਾਕੇ ਤੋਂ ਦਸ ਮਿੰਟ ਬਾਅਦ ਨਰਸੀ ਨੱਥਾ ਸਟ੍ਰੀਟ ਦੀ ਅਨਾਜ ਮੰਡੀ ਦੇ ਇੱਕ ਟਰੱਕ 'ਚ ਧਮਾਕਾ ਹੋਇਆ। ਇਸ ਧਮਾਕੇ 'ਚ 5 ਲੋਕ ਮਾਰੇ ਗਏ ਤੇ 50 ਤੋਂ ਜ਼ਿਆਦਾ ਜ਼ਖਮੀ ਹੋਏ।

ਕੁਝ ਮਿਨਟਾਂ 'ਚ ਹੋਏ ਧਮਾਕਿਆਂ 'ਚ ਜਦੋਂ ਤੱਕ ਸ਼ਹਿਰ ਕੁਝ ਸਮਝ ਪਾਉਂਦਾ ਕਿ ਕੁਝ ਹੀ ਪਲ ਬਾਅਦ ਸ਼ਿਵਸੈਨਾ ਭਵਨ ਦੇ ਨੇੜੇ ਹੋਏ ਧਮਾਕੇ 'ਚ 4 ਹੋਰ ਜਾਨਾਂ ਚੱਲੀਆਂ ਗਈਆਂ ਤੇ ਕਈ ਜ਼ਖਮੀ ਹੋਏ। ਇਹ ਤਾਂ ਹਲੇ ਸ਼ੁਰੂਆਤ ਸੀ। ਸ਼ਿਵਸੈਨਾ ਭਵਨ ਕੋਲ ਹੋਏ ਧਮਾਕੇ ਤੋਂ ਤਿੰਨ ਮਿੰਟ ਬਾਅਦ ਏਅਰ ਇੰਡੀਆ ਦੀ ਬਿਲਡਿੰਗ ਧਮਾਕੇ ਨਾਲ ਦਹਿਲ ਗਈ ਤੇ 20 ਲੋਗ ਬੇਮੌਤ ਮਾਰੇ ਗਏ।

ਇਹ ਵੀ ਪੜ੍ਹੋ: ਇਤਿਹਾਸ ਦੀ ਡਾਇਰੀ: ਇਸ ਸੁਨਾਮੀ ਨੇ ਤਾਕਤਵਰ ਮੁਲਕ ਨੂੰ ਵੀ ਕਰ ਦਿੱਤਾ ਸੀ ਬਰਬਾਦ (ਵੀਡੀਓ)

ਜਿਨ੍ਹਾਂ ਨੇ ਇਹ ਹਾਦਸਾ ਵੇਖਿਆ ਜਾਂ ਫਿਰ ਨੂੰ ਆਪਣੇ 'ਤੇ ਝੱਲਿਆ ਉਨ੍ਹਾਂ ਲਈ ਇਹ ਡਰਾਵਨੇ ਸੁਪਨੇ ਵਾਂਗ ਸੀ।ਜੋ ਹਜੇ ਟੁੱਟਿਆ ਵੀ ਨਹੀਂ ਸੀ ਕਿ ਕੁਝ ਹੀ ਮਿੰਟ ਬਾਅਦ ਵਰਲੀ ਦੇ ਸੈਂਚੂਰੀ ਬਾਜ਼ਾਰ ਦੇ ਸਾਹਮਣੇ ਵੀ ਮੌਤ ਦਾ ਤਾਂਡਵ ਹੋਇਆ।ਏਅਰ ਇੰਡੀਆ ਤੋਂ ਬਾਅਦ ਅਗਲਾ ਧਮਾਕਾ ਹੋਇਆ ਸੈਂਚੂਰੀ ਬਾਜ਼ਾਰ 'ਚੋਂ ਲੰਘਦੀ ਇੱਕ ਡਬਲ ਡੈਕਰ ਬੱਸ 'ਚ। ਇਹ ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਕੋਲੋਂ ਲੰਘਦੀਆਂ 5 ਹੋਰ ਬੱਸਾਂ ਵੀ ਇਸਦੀ ਚਪੇਟ 'ਚ ਆ ਗਈਆਂ।ਯਾਤਰੀਆਂ ਸਮੇਤ ਸਭ ਕੁਝ ਸੜ ਕੇ ਸੁਆਹ ਹੋ ਗਿਆ। ਸਿਰਫ ਇਸ ਧਮਾਕੇ 'ਚ 113 ਲੋਕ ਮਾਰੇ ਗਏ ਸਨ।ਇਹੀ ਨਹੀਂ ਵਰਲੀ 'ਚ ਹੀ ਪਾਸਪੋਰਟ ਦਫਤਰ ਨੇੜੇ ਹੀ ਇਕ ਹੋਰ ਧਮਾਕਾ ਵੀ ਹੋਇਆ।ਮੁੰਬਈ ਦੇ ਲੋਕਾਂ ਨੂੰ ਨਹੀਂ ਸੀ ਪਤਾ ਕਿ ਅਗਲੇ ਇੱਕ ਘੰਟੇ 'ਚ ਕਈ ਹੋਰ ਧਮਾਕਿਆਂ ਨਾਲ ਮੁੰਬਈ ਦਹਿਲਣ ਵਾਲੀ ਹੈ।ਇਨ੍ਹਾਂ ਤੋਂ ਇਲਾਵਾ ਮੁੰਬਈ ਦੀਆਂ ਕਈ ਥਾਵਾਂ 'ਤੇ ਵੀ ਮੌਤ ਦਾ ਡਾਂਡਵ ਹੋਇਆ, ਜਿਨ੍ਹਾਂ 'ਚ ਮਾਹਿਮ ਕਾਸਵੇ 'ਚ ਹੋਏ ਧਮਾਕੇ ਨੇ ਤਿੰਨ ਦੀ ਜਾਨ ਲੈ ਲਈ। ਉਸੀ ਵੇਲੇ ਹੀਰੇ-ਜਵਾਹਰਾਤ ਦਾ ਬਾਜ਼ਾਰ ਧਮਾਕੇ ਨਾਲ ਦਹਿਲ ਉੱਠਿਆ ਤੇ 17 ਲੋਕ ਮਾਰੇ ਗਏ।ਡੇਢ ਘੰਟੇ 'ਚ ਸੱਤ ਧਮਾਕੇ ਹੋ ਚੁੱਕੇ ਸਨ।ਪੰਜ ਮਿਨਟ ਬਾਅਦ ਬਾਂਦਰਾ ਦੇ ਸੀ.ਰਾਕ ਹੋਟਲ ਦੀ 18ਵੀਂ ਮੰਜਿਲ 'ਚ ਧਮਾਕਾ ਹੋਇਆ।ਕਿਸਮਤ ਚੰਗੀ ਸੀ ਕਿ ਇਸ 'ਚ ਕਿਸੀ ਦਾ ਜਾਨੀ ਨੁਕਸਾਨ ਨਹੀਂ ਹੋਇਆ।ਤਿੰਨ ਮਿਨਟ ਬਾਅਦ ਪਲਾਜਾ ਸਿਨੇਮਾ ਦੀ ਪਾਰਕਿੰਗ 'ਚ ਖੜ੍ਹੀ ਕਾਰ 'ਚ ਧਮਾਕੇ ਨੇ 10 ਲੋਕਾਂ ਦੀ ਜਾਨ ਲੈ ਲਈ।ਇਸ ਧਮਾਕੇ ਤੋਂ ਬਾਅਦ ਖਬਰ ਆਈ ਜੁਹੂ ਤੋਂ,ਜਿਥੇ ਸੈਂਟਾਰ ਹੋਟਲ 'ਚ ਧਮਾਕਾ ਹੋਇਆ ਸੀ,ਜਿਸ 'ਚ ਤਿੰਨ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।ਫਿਰ ਸਹਾਰਾ ਏਅਰਪੋਰਟ ਕੋਲ ਵੀ ਹਲਕਾ ਧਮਾਕਾ ਹੋਇਆ।ਜਿਸਤੋਂ ਤੁਰੰਤ ਬਾਅਦ ਏਅਰਪੋਰਟ ਦੇ ਕਰੀਬ ਸੇਂਟਾਰ ਹੋਟਲ 'ਚ ਇੱਕ ਹੋਰ ਜਾਨਲੇਵਾ ਧਮਾਕਾ ਹੋਇਆ ਤੇ ਦੋ ਬੁਗੁਨਾਹ ਮਾਰੇ ਗਏ।

ਦੋ ਘੰਟੇ ਦਸ ਮਿੰਟ 'ਚ ਹੋਏ ਧਮਾਕਿਆਂ ਨੇ ਮੁੰਬਈ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਸੀ।ਇੰਨ੍ਹਾਂ ਧਮਾਕਿਆਂ ਨੇ ਮੁੰਬਈ ਨੂੰ ਲਹੂ-ਲੁਹਾਨ ਕਰ ਦਿੱਤਾ ਸੀ।ਇਸ ਸੀਰੀਅਲ ਬਲਾਸਟ 'ਚ ਕਰੀਬ 27 ਕਰੋੜ ਰੁਪਏ ਦੀ ਸੰਪਤੀ ਨੂੰ ਨੁਕਸਾਨ ਪਹੁੰਚਿਆ।ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ।
ਮੌਤ ਦੀ ਇਸ ਖੇਡ ਦੇ ਪਿੱਛੇ ਕਿਸਦਾ ਹੱਥ ਸੀ,ਜਦੋਂ ਤੱਕ ਇਹ ਤਸਵੀਰ ਸਾਫ਼ ਹੋਣ ਲੱਗੀ ਉਦੋਂ ਤੱਕ ਤਾਂ ਅੱਤਵਾਦੀ ਦੇਸ਼ ਛੱਡ ਕੇ ਫਰਾਰ ਚੁੱਕੇ ਸਨ।ਇਸ ਹਾਦਸੇ ਦੀ ਛਾਣਬੀਣ ਸ਼ੁਰੂ ਹੋਈ ਤੇ ਸਾਹਮਣੇ ਆਇਆ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਦਾ ਨਾਂ,ਜਿਸਦੇ ਇਸ਼ਾਰੇ 'ਤੇ ਅਬੂ ਸਲੇਮ ਤੇ ਉਸਦੇ ਗੁਰਗਿਆਂ ਨੇ ਇਨ੍ਹਾਂ ਮੁੰਬਈ ਧਮਾਕਿਆਂ ਨੂੰ ਅੰਜਾਮ ਦਿੱਤਾ।

ਮੁੰਬਈ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਹੁਣ ਗੱਲ ਕਰਦੇ ਹਾਂ 12 ਮਾਰਚ 1930 ਦੀ ਜਦੋਂ ਮਹਾਤਮਾ ਗਾਂਧੀ ਨੇ ਇਸੀ ਦਿਨ ਸਾਬਰਮਤੀ ਆਸ਼ਰਮ ਤੋਂ 'ਨਮਕ ਸੱਤਿਆਗ੍ਰਹਿ' ਲਈ ਦਾਂਡੀ ਮਾਰਚ ਦੀ ਸ਼ੁਰੂਆਤ ਕੀਤੀ।ਇਹ ਦਿਨ ਆਜ਼ਾਦੀ ਦੀ ਲੜਾਈ ਦੇ ਮੁੱਖ ਪੜਾਅ 'ਚ ਮੰਨਿਆ ਜਾਂਦਾ ਹੈ।
12 ਮਾਰਚ 1930 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਅਹਿਮਦਾਬਾਦ ਨੇੜੇ ਸਿਥਤ ਸਾਬਰਮਤੀ ਆਸ਼ਰਮ ਤੋਂ ਨਮਕ ਸੱਤਿਆਗ੍ਰਹਿ ਲਈ ਦਾਂਡੀਸ਼ੁਰੂ ਕੀਤੀ ਸੀ। ਇਸ ਸੱਤਿਆਗ੍ਰਹਿ ਦੌਰਾਨ ਗਾਂਧੀ ਜੀ ਨੇ 24 ਦਿਨਾਂ ਤੱਕ ਰੋਜ਼ਾਨਾ ਔਸਤ 16 ਤੋਂ 19 ਕਿਲੋਮੀਟਰ ਪੈਦਲ ਯਾਤਰਾ ਕੀਤੀ।ਦਾ ਪੈਦਲ ਮਾਰਚ ਕੱਢਿਆ ਸੀ।ਨਮਕ ਸੱਤਿਆਗ੍ਰਹਿ ਗਾਂਧੀ ਜੀ ਵੱਲੋਂ ਚਲਾਏ ਗਏ ਪ੍ਰਮੁੱਖ ਅੰਦੋਲਨਾਂ 'ਚੋਂ ਇੱਕ ਸੀ।ਇਹ ਇਤਿਹਾਸਿਕ ਸੱਤਿਆਗ੍ਰਹਿ ਗਾਂਧੀਜੀ ਸਮੇਤ 78 ਲੋਕਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਦਰਅਸਲ,ਅੰਗ੍ਰੇਜ਼ੀ ਸਰਕਾਰ ਦੇ ਨਮਕ 'ਤੇ ਕਰ ਲਗਾ ਦਿੱਤਾ ਸੀ। ਇਸ ਕਾਨੂੰਨ ਨੂੰ ਭੰਗ ਕਰਨ ਲਈ ਸੱਤਿਆਗ੍ਰਹਿਆਂ ਨੂੰ ਅੰਗ੍ਰੇਜ਼ਾਂ ਦੀ ਲਾਠੀਆਂ ਖਾਈਆਂ ਸਨ। ਕਈ ਨੇਤਾਵਾਂ ਨੁੰ ਜੇਲ੍ਹ ਵੀ ਜਾਣਾ ਪਿਆ। ਇਹ ਅੰਦੋਲਨ ਪੂਰੇ ਇੱਕ ਸਾਲ ਚੱਲ਼ਿਆ ਤੇ 1931 ਨੂੰ ਗਾਂਧੀ-ਇਰਵਿਨ ਸਮਝੌਤੇ ਨਾਲ ਖਤਮ ਹੋ ਗਿਆ।

ਹੁਣ ਇੱਕ ਨਜ਼ਰ 12 ਮਾਰਚ ਨੂੰ ਵਾਪਰਿਆਂ ਕੁਝ ਹੋਰ ਘਟਨਾਵਾਂ 'ਤੇ,ਜੋ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਗਈਆਂ.....
1755- ਅਮਰੀਕਾ 'ਚ ਪਹਿਲਾ ਭਾਪ ਇੰਜਣ ਦਾ ਨਿਰਮਾਣ ਹੋਇਆ ਸੀ।
1894- ਕੋਕਾ ਕੋਲਾ ਨੂੰ ਪਹਿਲੀ ਵਾਰ ਬੋਤਲਾਂ 'ਚ ਵੇਚਣਾ ਸ਼ੁਰੂ ਕੀਤਾ।
1928- ਕੈਲੀਫੋਰਨਿਆ 'ਚ ਬਣੇ ਸੈਂਟ ਫ੍ਰਾਂਸਿਸ ਡੈਮ ਟੁੱਟਣ ਨਾਲ ਆਏ ਹੜ੍ਹ 'ਚ 600 ਲੋਕ ਮਾਰੇ ਗਏ।
1930- ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ ਤੋਂ ਦਾਂਡੀ ਮਾਰਚ ਦੀ ਸ਼ੁਰੂਆਤ ਕੀਤੀ ਸੀ।

ਜਨਮ
1913- ਮਹਾਰਾਸ਼ਟਰ ਦੇ ਪਹਿਲੇ ਮੁੱਖਮਮਤਰੀ ਯਸ਼ਵੰਤ ਰਾਓ ਚੌਹਾਨ ਦਾ ਜਨਮ।
1927- ਅਰਜਨਟੀਨਾ ਦੇ ਰਾਸ਼ਟਰਪਤੀ ਰਾਉਲ ਐਲਫੋਨਸਨ ਦਾ ਹੋਇਆ ਸੀ ਜਨਮ ।
1984- ਬਾਲੀਵੁੱਡ ਸਿੰਗਰ ਸ਼੍ਰੇਆ ਘੋਸ਼ਾਲ ਦਾ ਜਨਮ।


author

Shyna

Content Editor

Related News