9 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਖਿਲਾਫ ਮਾਮਲਾ ਦਰਜ

Tuesday, Jul 10, 2018 - 04:04 AM (IST)

9 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਖਿਲਾਫ ਮਾਮਲਾ ਦਰਜ

ਬੱਧਨੀ ਕਲਾਂ, (ਬੱਬੀ)- ਬਿਹਾਰ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦੀ 9 ਸਾਲਾ ਨਾਬਾਲਗ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਨਾਉਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੀਡ਼੍ਹਤ ਲਡ਼ਕੀ ਦੀ ਮਾਤਾ ਨੇ ਕਿਹਾ ਹੈ ਕਿ ਉਹ ਅਤੇ ਉਸ ਦਾ ਪਤੀ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਆ ਰਹੇ ਹਨ ਤੇ ਬੀਤੇ ਕੱਲ ਵੀ ਉਹ ਕੰਮ ਕਰਨ ਗਏ ਹੋਏ ਸਨ ਤੇ ਉਸ ਦੇ ਚਾਰੇ ਬੱਚੇ ਘਰ ’ਚ ਇਕੱਲੇ ਸਨ ਜਦੋਂ ਦੁਪਹਿਰ ਸਮੇਂ ਉਹ ਘਰ ਰੋਟੀ ਖਾਣ ਲਈ ਆਏ ਤਾਂ ਉਸ ਦੀ 9 ਸਾਲਾ ਵੱਡੀ ਲਡ਼ਕੀ ਘਰ ’ਚ ਨਾ ਹੋਣ ਕਾਰਨ ਦੂਜੇ ਬੱਚੇ ਰੋ  ਰਹੇ ਸੀ। ਉਨ੍ਹਾਂ ਤੋਂ ਪੁੱਛ ਕਿ ਜਦੋਂ ਅਸੀ ਘਰ ਦੇ ਬਾਹਰ ਆਏ ਤਾਂ ਨਾਲ ਲਗਦੇ ਖਾਲੀ ਪਲਾਟ ’ਚੋਂ ਬੱਚੀ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ’ਤੇ ਅਸੀ ਭੱਜ ਕਿ ਉਥੇ ਪਹੁੰਚੇ ਤਾਂ ਬਬਲੂ ਸਿੰਘ ਪੁੱਤਰ ਛੋਟੂ ਕੁਮਾਰ ਵਾਸੀ ਪਿੰਡ ਕਨੌਲੀ ਜ਼ਿਲਾ ਸਤੀ ਮਡ਼ੀ ਬਿਹਾਰ ਹਾਲ ਆਬਾਦ ਨੇਡ਼ੇ ਬਿਜਲੀ ਘਰ ਬੱਧਨੀ ਕਲਾਂ ਨੇ ਲਡ਼ਕੀ ਦੇ ਮੂੰਹ ’ਚ ਕਪਡ਼ਾ ਫਸਾ ਰੱਖਿਆ ਸੀ ਤੇ ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਅਸੀਂ ਬਡ਼ੀ ਮੁਸ਼ਕਿਲ ਨਾਲ ਆਪਣੀ ਲਡ਼ਕੀ ਨੂੰ ਉਸ ਦੇ ਚੁੰਗਲ ’ਚੋਂ ਛੁਡਵਾਇਆ।
ਸਾਡੇ ਵੱਲੋਂ ਰੋਲਾ ਪਾਉਣ ’ਤੇ ਉਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ’ਤੇ ਦੋਸ਼ੀ ਉਥੋਂ ਫਰਾਰ ਹੋ ਗਿਆ। ਪੀਡ਼੍ਹਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਇਹ ਬੱਚੀ ਆਪਣੇ ਦਾਦਾ-ਦਾਦੀ ਕੋਲ ਰਹਿੰਦੀ ਸੀ ਤੇ ਤਕਰੀਬਨ 15 ਦਿਨ ਪਹਿਲਾਂ ਹੀ ਸਾਡੇ ਕੋਲ ਰਹਿਣ ਲਈ ਆਈ ਸੀ, ਘਟਨਾ ਤੋਂ ਪਹਿਲਾਂ ਉਹ ਘਰ ਦੇ ਦਰਵਾਜੇ ਅੱਗੇ ਖੇਡ ਰਹੀ ਸੀ ਪਰ ਉਕਤ  ਦੋਸ਼ੀ ਬੱਚੀ ਨੂੰ ਬਾਂਹ ਤੋਂ ਫਡ਼ ਕਿ ਖਾਲੀ ਪਲਾਟ ’ਚ ਲੈ ਗਿਆ, ਲਡ਼ਕੀ ਦੀ ਮਾਤਾ ਨੇ ਕਿਹਾ ਕਿ ਜੇਕਰ  ਉਨ੍ਹਾਂ ਦੇ ਆਉਣ ’ਚ ਦੇਰੀ ਹੋ ਜਾਂਦੀ ਤਾਂ ਇਸ ਦਰਿੰਦੇ ਦਾ ਵੀ ਸਾਨੂੰ ਪਤਾ ਨਹੀਂ ਲੱਗਣਾ ਸੀ। ਪੀਡ਼੍ਹਤ ਬੱਚੀ ਦੀ ਮਾਤਾ ਦੇ ਬਿਆਨਾਂ ’ਤੇ ਥਾਣਾ ਬੱਧਨੀ ਕਲਾਂ ਵਿਖੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਅਗਲੀ ਕਾਰਵਾਈ ਅਮਲ ’ਚ ਲਿਆ ਰਹੀ ਹੈ।   

 


Related News