ਸਿਮਰਜੀਤ ਬੈਂਸ ''ਤੇ ਲੱਗੇ ਜਬਰ-ਜ਼ਿਨਾਹ ਦੇ ਦੋਸ਼ਾਂ ਦੀ ਜਾਂਚ ਕਰਨ ਵਾਲੀ IPS ਦਾ ਤਬਾਦਲਾ

Sunday, Nov 22, 2020 - 02:57 PM (IST)

ਚੰਡੀਗੜ੍ਹ : ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਲੱਗੇ ਜਬਰ-ਜ਼ਿਨਾਹ ਦੇ ਦੋਸ਼ਾਂ ਦੀ ਜਾਂਚ ਕਰਨ ਵਾਲੀ ਜੁਆਇੰਟ ਪੁਲਸ ਕਮਿਸ਼ਨਰ (ਜੇ. ਪੀ. ਸੀ.) ਕੰਵਰਦੀਪ ਕੌਰ ਦਾ ਸ਼ਨੀਵਾਰ ਨੂੰ ਤਬਾਦਲਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 'ਸ਼ਿਮਲਾ' ਜਾਣ ਵਾਲੇ ਲੋਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਇਸ ਦਿਨ ਨਹੀਂ ਮਿਲੇਗੀ ਐਂਟਰੀ

ਉਨ੍ਹਾਂ ਨੂੰ ਐਸ. ਐਸ. ਪੀ. ਦਾ ਚਾਰਜ ਸੌਂਪਿਆ ਗਿਆ ਹੈ। ਇਸ ਤਬਾਦਲੇ ਤੋਂ ਬਾਅਦ ਹੁਣ ਮਾਮਲੇ ਦੀ ਜਾਂਚ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਹਾਲਾਂਕਿ ਕੰਵਰਦੀਪ ਕੌਰ ਨੇ ਕਿਹਾ ਹੈ ਕਿ ਉਹ ਅਜੇ ਮੰਗਲਵਾਰ ਤੱਕ ਚਾਰਜ ਨਹੀਂ ਛੱਡਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਰੇਲ ਗੱਡੀਆਂ ਚੱਲਣ ਦੇ ਮਾਮਲੇ 'ਚ ਫਿਰ ਫਸੀ ਘੁੰਢੀ, ਇਸ ਕਮੇਟੀ ਨੇ ਕੀਤਾ ਐਲਾਨ

ਅਜਿਹੇ 'ਚ ਉਮੀਦ ਹੈ ਕਿ ਚਾਰਜ ਛੱਡਣ ਤੋਂ ਪਹਿਲਾਂ ਉਹ ਕਿਸੇ ਨਤੀਜੇ 'ਤੇ ਪਹੁੰਚ ਸਕਣਗੇ। ਕੰਵਰਦੀਪ ਕੌਰ ਤੋਂ ਇਲਾਵਾ 7 ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ 'ਚ ਜਸਪ੍ਰੀਤ ਸਿੰਘ ਸਿੱਧੂ, ਗੁਰਮੀਤ ਚੌਹਾਨ, ਸੰਦੀਪ ਗੋਇਲ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਅਤੇ ਬਰਿੰਦਰਜੀਤ ਸਿੰਘ ਥਿੰਡ ਸ਼ਾਮਲ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ : GMCH 'ਚ ਸਰਜਰੀ, ਓਪੀਡੀ ਸਮੇਤ ਗਾਇਨੀ ਸੇਵਾ ਕੱਲ੍ਹ ਤੋਂ ਸ਼ੁਰੂ

ਜ਼ਿਕਰਯੋਗ ਹੈ ਕਿ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਸ ਮਾਮਲੇ ਦੀ ਜਾਂਚ ਜੁਆਇੰਟ ਪੁਲਸ ਕਮਿਸ਼ਨਰ ਦਿਹਾਤੀ ਕੰਵਰਦੀਪ ਕੌਰ ਨੂੰ ਸੌਂਪੀ ਸੀ ਅਤੇ ਉਨ੍ਹਾਂ ਨੇ ਮੰਗਲਵਾਰ ਨੂੰ ਜਨਾਨੀ ਨੂੰ ਸਬੂਤ ਪੇਸ਼ ਕਰਨ ਲਈ ਕਿਹਾ ਸੀ।


 


Babita

Content Editor

Related News