1 ਆਈ. ਪੀ. ਐੱਸ. ਤੇ 4 ਪੀ. ਪੀ. ਐੱਸ. ਅਧਿਕਾਰੀ ਤਬਦੀਲ

Monday, Nov 16, 2020 - 10:52 PM (IST)

1 ਆਈ. ਪੀ. ਐੱਸ. ਤੇ 4 ਪੀ. ਪੀ. ਐੱਸ. ਅਧਿਕਾਰੀ ਤਬਦੀਲ

ਚੰਡੀਗੜ੍ਹ,(ਰਮਨਜੀਤ)-ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇਕ ਹੁਕਮ ਜਾਰੀ ਕਰਕੇ 1 ਆਈ. ਪੀ. ਐੱਸ. ਅਤੇ 4 ਪੀ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ। ਪੀ. ਪੀ. ਐੱਸ. ਅਧਿਕਾਰੀਆਂ ਵਿਚ ਐੱਸ. ਐੱਸ. ਪੀ. ਖੰਨਾ ਵੀ ਬਦਲੇ ਗਏ ਹਨ। ਸੁਖਵੰਤ ਸਿੰਘ ਗਿੱਲ (ਆਈ.ਪੀ. ਐੱਸ.) ਨੂੰ ਏ. ਆਈ. ਜੀ. ਵੈੱਲਫੇਅਰ ਅਤੇ ਏ. ਆਈ. ਜੀ. ਆਰਮਾਮੈਂਟ ਅਤੇ ਕਮਾਂਡੈਂਟ 82ਵੀਂ ਬਟਾਲੀਅਨ ਪੀ. ਏ. ਪੀ. ਚੰਡੀਗੜ੍ਹ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਉਥੇ ਹੀ ਪੀ. ਪੀ. ਐੱਸ. ਅਧਿਕਾਰੀਆਂ ਵਿਚ ਗੁਰਸ਼ਰਨਦੀਪ ਸਿੰਘ ਨੂੰ ਐੱਸ. ਐੱਸ. ਪੀ. ਖੰਨਾ, ਰਾਜਜੀਤ ਸਿੰਘ ਨੂੰ ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਪੰਜਾਬ, ਹਰਪ੍ਰੀਤ ਸਿੰਘ ਨੂੰ ਏ. ਆਈ. ਜੀ. ਕ੍ਰਾਈਮ ਐਂਡ ਪੀ. ਬੀ. ਆਈ. ਚੰਡੀਗੜ੍ਹ ਅਤੇ ਬਲਰਾਜ ਸਿੰਘ ਨੂੰ ਕਮਾਡੈਂਟ 2 ਆਈ.ਆਰ. ਬੀ. ਲੱਡਾ ਕੋਠੀ ਸੰਗਰੂਰ ਲਾਇਆ ਗਿਆ ਹੈ।


author

Deepak Kumar

Content Editor

Related News