ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਇਹ ਵੀਡੀਓ, ਦੋ ਦਿਨਾਂ ''ਚ 20 ਲੱਖ ਲੋਕਾਂ ਨੇ ਦੇਖਿਆ

Saturday, May 05, 2018 - 07:02 PM (IST)

ਜਲੰਧਰ : ਅੱਜ ਦੇ ਯੁੱਗ ਵਿਚ ਅਸੀਂ ਇੰਟਰਨੈੱਟ ਦੀ ਦੁਨੀਆ ਵਿਚ ਇਸ ਕਦਰ ਰੁੱਝ ਗਏ ਹਾਂ ਕਿ ਸਾਡੇ ਕੋਲ ਆਪਣੇ ਪਰਿਵਾਰ ਵੱਲ ਧਿਆਨ ਦੇਣ ਦਾ ਵੀ ਸਮਾਂ ਨਹੀਂ ਰਿਹਾ। ਇੰਟਰਨੈੱਟ ਦੇ ਜਿੱਥੇ ਕਈ ਫਾਇਦੇ ਹਨ, ਉਥੇ ਹੀ ਇਸ ਦੇ ਅਨੇਕਾ ਨੁਕਸਾਨ ਵੀ ਹਨ। ਇੰਟਰਨੈੱਟ ਦੀਆਂ ਕੁਝ ਅਜਿਹੀਆਂ ਖਾਮੀਆਂ ਨੂੰ ਜਗ ਬਾਣੀ\ਪੰਜਾਬ ਕੇਸਰੀ ਨੇ ਇਕ ਵੀਡੀਓ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਕੇਸਰੀ ਵਲੋਂ ਤਿਆਰ ਕੀਤਾ ਗਿਆ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਹੁਣ ਤਕ 20 ਲੱਖ ਲੋਕ ਦੇਖ ਚੁੱਕੇ ਹਨ। 
PunjabKesari
ਵੀਡੀਓ ਵਿਚ ਇਸ ਗੱਲ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਾਡੇ ਉਪਰ ਇੰਟਰਨੈੱਟ ਹਾਵੀ ਹੋ ਗਿਆ ਹੈ। ਮਾਤਾ-ਪਿਤਾ ਆਪਣੇ ਬੱਚੇ ਦਾ ਧਿਆਨ ਰੱਖਣ ਅਤੇ ਉਸ ਨਾਲ ਸਮਾਂ ਬਿਤਾਉਣ ਦੀ ਬਜਾਏ ਇੰਟਰਨੈੱਟ ਵਿਚ ਰੁੱਝੇ ਰਹਿੰਦੇ ਹਨ। ਅੰਤ ਵਿਚ ਬੱਚਾ ਮਾਂ-ਬਾਪ ਦੀ ਬੇਧਿਆਨੀ ਦਾ ਆਦੀ ਹੋ ਜਾਂਦਾ ਹੈ। ਲੋੜ ਹੈ ਇਸ ਵੀਡੀਓ ਤੋਂ ਸਬਕ ਲੈਣ ਦੀ ਅਤੇ ਇੰਟਰਨੈੱਟ ਦੀ ਵਰਤੋਂ ਇਸ ਹੱਦ ਤਕ ਕੀਤੀ ਜਾਵੇ ਜੋ ਤੁਹਾਨੂੰ ਤੁਹਾਡੇ ਪਰਿਵਾਰ ਤੋਂ ਦੂਰ ਨਾ ਕਰ ਸਕੇ।


Related News