ਕੌਮਾਂਤਰੀ ਮਹਿਲਾ ਦਿਵਸ : 'ਔਰਤ' ਦੀ ਦੁਨੀਆ ਦੇ ਮੁਹਾਂਦਰੇ ਨੂੰ ਬਦਲਣ ਤੇ ਸੁਧਾਰਨ 'ਚ ਅਹਿਮ ਭੂਮਿਕਾ (ਤਸਵੀਰਾਂ)

Tuesday, Mar 08, 2022 - 09:30 AM (IST)

ਕੌਮਾਂਤਰੀ ਮਹਿਲਾ ਦਿਵਸ : 'ਔਰਤ' ਦੀ ਦੁਨੀਆ ਦੇ ਮੁਹਾਂਦਰੇ ਨੂੰ ਬਦਲਣ ਤੇ ਸੁਧਾਰਨ 'ਚ ਅਹਿਮ ਭੂਮਿਕਾ (ਤਸਵੀਰਾਂ)

ਸੰਗਰੂਰ (ਵਿਜੇ ਕੁਮਾਰ ਸਿੰਗਲਾ) : ਕੌਮਾਂਤਰੀ ਮਹਿਲਾ ਦਿਵਸ ਇੱਕ ਵਿਸ਼ਵ ਵਿਆਪੀ ਛੁੱਟੀ ਹੈ, ਜੋ ਹਰ ਸਾਲ 8 ਮਾਰਚ ਨੂੰ ਔਰਤਾਂ ਦੀਆਂ ਸੱਭਿਆਚਾਰਕ, ਸਿਆਸੀ ਅਤੇ ਸਮਾਜਿਕ-ਆਰਥਿਕ ਪ੍ਰਾਪਤੀਆਂ ਦੀ ਯਾਦ ਵਿੱਚ ਮਨਾਈ ਜਾਂਦੀ ਹੈ। ਇਹ ਔਰਤਾਂ ਦੇ ਅਧਿਕਾਰਾਂ ਦੀ ਲਹਿਰ ਦਾ ਇੱਕ ਕੇਂਦਰ ਬਿੰਦੂ ਵੀ ਹੈ, ਜੋ ਕਿ ਲਿੰਗ ਸਮਾਨਤਾ, ਪ੍ਰਜਨਣ ਅਧਿਕਾਰ ਅਤੇ ਔਰਤਾਂ ਖ਼ਿਲਾਫ਼ ਹਿੰਸਾ ਅਤੇ ਦੁਰਵਿਵਹਾਰ ਵਰਗੇ ਮੁੱਦਿਆਂ ਵੱਲ ਧਿਆਨ ਦਿਵਾਉਂਦਾ ਹੈ। ਅੱਜ ਸਮਾਜ ਦੇ ਵਿੱਚ ਔਰਤ ਮਰਦ ਦੇ ਬਰਾਬਰ ਕੰਮ ਕਰ ਕੇ ਅਤੇ ਆਪਣੀਆਂ ਪ੍ਰਾਪਤੀਆਂ ਕਰ ਕਾਰਨ ਬਹੁਤ ਉੱਚੀਆਂ ਬੁਲੰਦੀਆਂ 'ਤੇ ਪਹੁੰਚ ਚੁੱਕੀ ਹੈ। ਔਰਤਾਂ ਦੇ ਇਸ ਮਹਾਨ ਦਿਹਾੜੇ ਨੂੰ ਲੈ ਕੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਔਰਤਾਂ ਵੱਲੋਂ ਜੋ ਵਿਚਾਰ ਦਿੱਤੇ ਗਏ ਹਨ, ਉਹ 'ਜਗ ਬਾਣੀ' ਦੇ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ। ਅੱਜ ਦੇ ਇਸ ਕੌਮਾਂਤਰੀ ਮਹਿਲਾ ਦਿਵਸ ਦੀਆਂ ਸਮੁੱਚੇ ਦੇਸ਼ ਦੀਆਂ ਔਰਤਾਂ ਨੂੰ ਲੱਖ-ਲੱਖ ਵਧਾਈ ਦਿੰਦੇ ਹੋਏ ਅਰਦਾਸ ਕਰਦੇ ਹਾਂ ਕਿ ਔਰਤਾਂ ਇਸੇ ਤਰ੍ਹਾਂ ਸਮਾਜ ਦੇ ਹਰ ਹਿੱਸੇ ਵਿੱਚ ਮਰਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਬਣਦਾ ਯੋਗਦਾਨ ਪਾਉਂਦੀਆਂ ਰਹਿਣ। 

ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਨਤੀਜਿਆਂ ਤੋਂ ਪਹਿਲਾਂ ਵੱਡੀ ਹਲਚਲ, ਕੈਪਟਨ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
ਔਰਤ ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਨਹੀਂ ਕਰ ਪਾਉਂਦੀ, ਜੋ ਸਾਡੇ ਸਮਾਜ ਦੀ ਤ੍ਰਾਸਦੀ ਹੈ
ਗੁਰਵਿੰਦਰ ਕੌਰ ਤਹਿਸੀਲਦਾਰ ਨੇ ਕਿਹਾ ਕਿ ਔਰਤ ਕੁਦਰਤ ਦੀ ਇਸ ਸੰਸਾਰ ਨੂੰ ਖ਼ਾਸ ਦੇਣ ਹੈ ਉਹ ਸਾਰੀ ਉਤਪਤੀ ਦਾ ਮੁੱਢ ਹੈ। ਔਰਤ ਨੇ ਦੁਨੀਆਂ ਦੇ ਮੁਹਾਂਦਰੇ ਨੂੰ ਬਦਲਣ ਤੇ ਇਸ ਵਿੱਚ ਸੁਧਾਰ ਕਰਨ ਲਈ ਬਹੁਤ ਅਹਿਮ ਭੂਮਿਕਾ ਅਦਾ ਕੀਤੀ ਹੈ। ਸਾਡੇ ਸਮਾਜ ਨੇ ਤਰੱਕੀ ਤਾਂ ਬਹੁਤ ਕੀਤੀ ਹੈ ਪਰ ਅੱਜ ਵੀ ਔਰਤ ਆਪਣੀ ਜ਼ਿੰਦਗੀ ਦੇ ਮਹੱਤਵਪੂਰਨ ਫ਼ੈਸਲੇ ਆਪ ਨਹੀਂ ਕਰ ਪਾਉਂਦੀ, ਜੋ ਕਿ ਸਾਡੇ ਸਮਾਜ ਦੀ ਤ੍ਰਾਸਦੀ ਹੈ। ਜੇਕਰ ਅੱਜ ਔਰਤ ਪੜ੍ਹ-ਲਿਖ ਕੇ ਸਾਡੇ ਸਮਾਜ ਦੀ ਅਗਵਾਈ ਕਰ ਸਕਦੀ ਹੈ ਤਾਂ ਉਸ ਨੂੰ ਆਪਣੀ ਜ਼ਿੰਦਗੀ ਦੇ ਖ਼ਾਸ ਫ਼ੈਸਲੇ ਲੈਣ ਦਾ ਵੀ ਹੱਕ ਹੋਣਾ ਚਾਹੀਦਾ ਹੈ। ਇਕ ਪੜ੍ਹੀ-ਲਿਖੀ ਤੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਔਰਤ ਸਾਡੇ ਸਮਾਜ ਦਾ ਧੁਰਾ ਹੈ। ਔਰਤ ਦਿਵਸ ਦੇ ਮੌਕੇ 'ਤੇ ਮੈਂ ਸਭ ਔਰਤਾਂ ਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਮੁਬਾਰਕਾਂ ਦਿੰਦੀ ਹਾਂ। 

PunjabKesari

ਇਹ ਵੀ ਪੜ੍ਹੋ : ਹੁਣ ਸਕੂਲੀ ਬੱਚਿਆਂ ਤੇ ਆਮ ਲੋਕਾਂ ਦਾ ਸਫ਼ਰ ਹੋਵੇਗਾ ਸੁਰੱਖਿਅਤ, STA ਨੇ ਚੁੱਕਿਆ ਅਹਿਮ ਕਦਮ
ਅਖੌਤੀ ਮਰਦ ਪ੍ਰਧਾਨ ਸਮਾਜ ਦੀ ਤੰਗ ਸੋਚ ਦਾ ਸ਼ਿਕਾਰ ਅਜੇ ਵੀ ਭਾਰਤੀ ਨਾਰੀ 
ਹਰਪਾਲ ਕੌਰ ਅਸਿਸਟੈਂਟ ਪ੍ਰੋਫੈਸਰ ਐੱਸ. ਡੀ. ਕਾਲਜ ਆਫ ਐਜੂਕੇਸ਼ਨ ਨੇ ਕਿਹਾ ਕਿ ਅੱਜ ਔਰਤ ਨੇ ਦੁਨੀਆਂ ਦੇ ਕੋਨੇ-ਕੋਨੇ 'ਚ ਆਪਣੀ ਚੰਗੀ ਸੂਝ-ਬੂਝ ਦਾ ਸਬੂਤ ਦੇ ਕੇ ਹਰ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੀ ਹੈ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤੀ ਨਾਰੀ ਨੂੰ ਸੰਵਿਧਾਨਿਕ ਬਰਾਬਰਤਾ ਤਾਂ ਭਾਵੇਂ ਮਿਲ ਚੁੱਕੀ ਹੈ ਪਰ ਅਖੌਤੀ ਮਰਦ ਪ੍ਰਧਾਨ ਸਮਾਜ ਦੀ ਤੰਗ ਸੋਚ ਦਾ ਸ਼ਿਕਾਰ ਅਜੇ ਵੀ ਭਾਰਤੀ ਨਾਰੀ ਬਣੀ ਹੋਈ ਹੈ। ਸਾਨੂੰ ਅੱਜ ਦੇ ਦਿਨ ਭਾਰਤੀ ਨਾਰੀ ਦੇ ਸਤਿਕਾਰ ਤੇ ਸਨਮਾਨ ਬਹਾਲ ਕਰਨ ਦੇ ਨਾਲ ਮਾਨਸਿਕ ਬਰਾਬਰਤਾ ਵੀ ਦੇਣ ਲਈ ਵਚਨਬੱਧ ਹੋਣਾ ਚਾਹੀਦਾ। 

PunjabKesari

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ 5ਵੀਂ ਤੇ 8ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਟਰਮ-2 ਦੀ ਪ੍ਰੀਖਿਆ ਲਈ ਡੇਟਸ਼ੀਟ ਜਾਰੀ
ਔਰਤ ਨੂੰ ਪੂਜਣ ਦੀ ਨਹੀਂ ਸਤਿਕਾਰ ਦੇਣ ਦੀ ਲੋੜ : ਇੰਸਪੈਕਟਰ ਸੁਪਿੰਦਰ ਕੌਰ
ਔਰਤਾਂ ਦੀਆਂ ਪ੍ਰਾਪਤੀਆਂ ਨੂੰ ਮਨਾਉਣ ਦੇ ਲਈ, ਉਨ੍ਹਾਂ ਨੂੰ ਹਰ ਖੇਤਰ ਵਿੱਚ ਬਰਾਬਰਤਾ ਦਾ ਅਧਿਕਾਰ ਦਿਵਾਉਣ ਲਈ ਅਸੀ ਵਿਸ਼ਵ ਪੱਧਰ ਤੇ ਹਰ ਸਾਲ ਮਹਿਲਾ ਦਿਵਸ ਮਨਾਉਂਦੇ ਹਾਂ। ਸਾਡੇ ਸਮਾਜ ਵਿੱਚ ਭਾਵੇਂ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦੇਣ ਲਈ ਕਾਨੂੰਨ ਬਣਾਏ ਜਾ ਰਹੇ ਹਨ, ਉਨ੍ਹਾਂ ਦੇ ਹਰ ਪੱਖੋਂ ਵਿਕਾਸ ਲਈ ਉਪਰਾਲੇ ਕੀਤੇ ਰਹੇ ਹਨ, ਫਿਰ ਵੀ ਔਰਤਾਂ ਦੀ ਹਾਲਤ ਨੂੰ ਸੁਧਾਰਨ ਵਿੱਚ ਸਾਡਾ ਸਮਾਜ ਨਾ-ਕਾਮਯਾਬ ਸਾਬਿਤ ਹੋਇਆ ਹੈ, ਜਿਸਦੀ ਇੱਕੋ-ਇੱਕ ਵਜ੍ਹਾ ਹੈ, ਸਾਡੇ ਸਮਾਜ ਦੀ ਔਰਤਾਂ ਪ੍ਰਤੀ ਸੋਚ। ਅਸੀ ਔਰਤਾਂ ਨੂੰ ਭਾਵੇਂ ਦੇਵੀ ਮੰਨ ਕੇ ਪੂਜਦੇ ਤਾਂ ਹਾਂ ਪਰ ਉਸਦੀ ਸਭ ਤੋਂ ਅਹਿਮ ਲੋੜ, ਉਸਦੇ ਸਤਿਕਾਰ ਨੂੰ ਅਣਦੇਖਿਆ ਕਰ ਦਿੰਦੇ ਹਾਂ। ਔਰਤ ਨੂੰ ਸਤਿਕਾਰ ਮਿਲ ਜਾਵੇ ਤਾਂ ਉਹ ਸਾਰੀਆਂ ਕਠਿਨਾਈਆਂ ਨੂੰ ਪਾਰ ਕਰਦੀ ਹੋਈ ਬੁਲੰਦੀਆਂ ਨੂੰ ਛੂਹ ਲਵੇਗੀ। 

PunjabKesari
ਸਿੱਖਿਆ ਦੇ ਪਸਾਰ ਨਾਲ ਔਰਤ ਹਰ ਖੇਤਰ 'ਚ ਅੱਗੇ ਵਧੀ : ਪ੍ਰਿੰਸੀਪਲ ਲਲਿਤਾ ਸ਼ਰਮਾ
ਪ੍ਰਿੰਸੀਪਲ ਲਲਿਤ ਸ਼ਰਮਾ ਨੇ ਕਿਹਾ ਕਿ 8 ਮਾਰਚ ਦਾ ਦਿਨ ਕੌਮਾਂਤਰੀ ਮਹਿਲਾ ਦਿਵਸ ਦੇ ਤੌਰ 'ਤੇ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦਿਨ ਔਰਤਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸਲ ਯਥਾਰਥਕ ਰੂਪ ਵਿੱਚ ਕੀ ਔਰਤ ਨੂੰ ਸਨਮਾਨ ਮਿਲ ਰਿਹਾ ਹੈ? ਅਖ਼ਬਾਰਾਂ, ਟੀ. ਵੀ. ਤੇ ਸੋਸ਼ਲ ਮੀਡੀਆ ਜੇਕਰ ਔਰਤ ਦੇ ਸਨਮਾਨ ਦੀ ਗੱਲ ਕਰਦਾ ਹੈ ਤਾਂ ਉਨ੍ਹਾਂ ਪਿੰਡਾਂ, ਛੋਟੇ ਕਸਬਿਆਂ, ਸ਼ਹਿਰਾਂ ਵਿੱਚ ਔਰਤਾਂ ਉਪਰ ਹੋ ਰਿਹਾ ਸ਼ੋਸ਼ਣ, ਨਾ ਬਰਾਬਰੀ, ਅੱਤਿਆਚਾਰ ਕਿਸ ਗੱਲ ਦੀ ਗਵਾਹੀ ਭਰਦੇ ਹਨ। ਸਮਾਜ ਵਿੱਚ ਤਾਂ ਇਨ੍ਹਾਂ ਗੱਲਾਂ ਦਾ ਚਿਹਰਾ ਹੋਰ ਹੀ ਦਿਖਾਈ ਦਿੰਦਾ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਿੱਖਿਆ ਦੇ ਪਸਾਰ ਨਾਲ ਔਰਤ ਹਰ ਖੇਤਰ ਵਿਚ ਅੱਗੇ ਵਧੀ ਹੈ । ਕੰਮਕਾਜੀ ਔਰਤਾਂ ਆਪਣੇ ਕੰਮ ਨਾਲ ਜਿੱਥੇ ਅਰਥਚਾਰੇ 'ਤੇ ਪ੍ਰਭਾਵ ਪਾ ਰਹੀਆਂ ਹਨ, ਉੱਥੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਵੀ ਤਨਦੇਹੀ ਨਾਲ ਕਰ ਰਹੀਆਂ ਹਨ। ਸਮੇਂ ਦੇ ਅਨੁਸਾਰ ਅਜੋਕੇ ਸਮੇਂ ਵਿੱਚ ਔਰਤਾਂ ਦਾ ਸਥਾਨ ਪਹਿਲਾਂ ਵਾਲੀ ਸਥਿਤੀ ਦੇ ਮੁਕਾਬਲੇ ਉੱਚਾ ਜ਼ਰੂਰ ਹੋਇਆ ਹੈ। ਉਹ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਵਿਚ ਆਪਣੇ ਆਪ ਨੂੰ ਵੱਖ-ਵੱਖ ਖੇਤਰਾਂ ਵਿਚ ਸਾਬਤ ਕਰਨ ਦੇ ਨਾਲ-ਨਾਲ ਮਰਦ ਪ੍ਰਧਾਨ ਸਮਾਜ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਰਹੀ ਹੈ।  

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News