ਪੰਜਾਬ: ਖੇਡ ਜਗਤ ਨੂੰ ਵੱਡਾ ਘਾਟਾ! INTERNATIONAL PLAYER ਦਾ ਹੋਇਆ ਦੇਹਾਂਤ

Monday, Aug 31, 2026 - 02:17 PM (IST)

ਪੰਜਾਬ: ਖੇਡ ਜਗਤ ਨੂੰ ਵੱਡਾ ਘਾਟਾ! INTERNATIONAL PLAYER ਦਾ ਹੋਇਆ ਦੇਹਾਂਤ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ 'ਜੱਗਾ ਬਾਕਸਰ' ਦਾ ਦੇਹਾਂਤ ਹੋ ਗਿਆ ਹੈ। ਉਹ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਸ਼ਹਿਰ ਨਾਲ ਸਬੰਧਤ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ। 

ਦੱਸ ਦਈਏ ਕਿ ਜੱਗਾ ਬਾਕਸਰ ਨੇ ਪਾਕਿਸਤਾਨ 'ਚ ਹੋਏ  ਕੌਮਾਂਤਰੀ ਮੁੱਕੇਬਾਜ਼ੀ ਮੁਕਾਬਲੇ 'ਕਾਇਦੇ ਆਜ਼ਮ' ਵਿਚ ਪਾਕਿਸਤਾਨ ਦੇ ਇਕ ਨਾਮੀ ਮੁੱਕੇਬਾਜ਼ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇੰਡੀਅਨ ਰੇਲਵੇ ਵਿਚ ਸੀ.ਟੀ.ਸੀ. ਵਜੋਂ ਭਰਤੀ ਹੋਕੇ ਆਲ ਇੰਡੀਆ ਰੇਲਵੇ ਬਾਕਸਿੰਗ ਮੁਕਾਬਲਿਆਂ ਵਿਚ ਵੀ ਕਈ ਮੁਕਾਬਲੇ ਜਿੱਤੇ। ਇਸ ਮਗਰੋਂ ਉਨ੍ਹਾਂ ਨੇ ਅਨੇਕਾਂ ਨੌਜਵਾਨਾਂ ਨੂੰ ਮੁੱਕੇਬਾਜ਼ੀ ਸਿਖਾਈ ਤੇ ਉਨ੍ਹਾਂ ਦੇ ਸ਼ਗਿਰਦਾਂ ਨੇ ਵੀ ਕਈ ਮੁਕਾਬਲੇ ਜਿੱਤੇ ਹਨ। ਜਗਦੇਵ ਸਿੰਘ ਦੇ ਅਕਾਲ ਚਲਾਣੇ 'ਤੇ ਕਈ ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


author

Anmol Tagra

Content Editor

Related News