ਟੇਬਲ ਟੈਨਿਸ ਖਿਡਾਰੀ ਭਾਵਿਨਾ ਪਟੇਲ ਨੇ ਏਸ਼ੀਆਈ ਪੈਰਾ ਖੇਡਾਂ ’ਚ ਜਿੱਤ ਨਾਲ ਕੀਤਾ ਆਗਾਜ਼

Saturday, Oct 17, 2026 - 11:12 AM (IST)

ਟੇਬਲ ਟੈਨਿਸ ਖਿਡਾਰੀ ਭਾਵਿਨਾ ਪਟੇਲ ਨੇ ਏਸ਼ੀਆਈ ਪੈਰਾ ਖੇਡਾਂ ’ਚ ਜਿੱਤ ਨਾਲ ਕੀਤਾ ਆਗਾਜ਼

ਨਾਗੋਆ– ਟੋਕੀਓ ਪੈਰਾਲੰਪਿਕ ਚਾਂਦੀ ਤਮਗਾ ਜੇਤੂ ਭਾਵਿਨਾ ਪਟੇਲ ਨੇ ਏਸ਼ੀਆਈ ਪੈਰਾ ਖੇਡਾਂ ’ਚ ਆਪਣੀ ਮੁਹਿੰਮ ਦਾ ਆਗਾਜ਼ ਕੁਵੈਤ ਦੀ ਅਹਦ ਅਲਰਸ਼ੀਦੀ ’ਤੇ ਮਹਿਲਾ ਟੇਬਲ ਟੈਨਿਸ ਪ੍ਰਤੀਯੋਗਿਤਾ ਦੇ ਪਹਿਲੇ ਦੌਰ ’ਚ ਜਿੱਤ ਨਾਲ ਕੀਤਾ। ਭਾਵਿਨਾ ਨੇ ਮਹਿਲਾ ਸਿੰਗਲਜ਼ ਗਰੁੱਪ-ਏ ਦੇ ਕਲਾਸ 4-5 ਮੈਚ ’ਚ 11-6, 11-3, 11-6 ਨਾਲ ਜਿੱਤ ਦਰਜ ਕੀਤੀ। ਪੈਰਾ ਟੇਬਲ ਟੈਨਿਸ ’ਚ ਕਲਾਸ 4 ਅਤੇ ਕਲਾਸ 5 ਵ੍ਹੀਲਚੇਅਰ ਖਿਡਾਰੀਆਂ (ਕਲਾਸ 1-5) ਵਿਚਾਲੇ ਉੱਚ-ਕਾਰਜਸ਼ੀਲ ਪੱਧਰਾਂ ਨੂੰ ਦਰਸਾਉਂਦੇ ਹਨ, ਜਿੱਥੇ ਖਿਡਾਰੀਆਂ ਕੋਲ ਬੈਠਣ ਦੇ ਸੰਤੁਲਨ ਅਤੇ ਕੋਰ ਜਾਂ ਹੱਥ ਦੇ ਕੰਟਰੋਲ ਦੀਆਂ ਵੱਖ-ਵੱਖ ਡਿਗਰੀਆਂ ਹੁੰਦੀਆਂ ਹਨ।

ਬੇਬੀ ਸਹਾਨਾ ਰਵੀ ਨੇ ਮਹਿਲਾ ਸਿੰਗਲਜ਼ ਕਲਾਸ 9 ਗਰੁੱਪ-ਬੀ ਦੇ ਮੈਚ ’ਚ ਵੀਅਤਨਾਮ ਦੀ ਥੀ ਹੋਆ ਫੁਓਂਗ ਐਂਗੁਏਨ ਨੂੰ 11-6, 11-5, 11-4 ਨਾਲ ਹਰਾਇਆ।ਪੈਰਾ ਟੇਬਲ ਟੈਨਿਸ ’ਚ ਕਲਾਸ 9 ਉਨ੍ਹਾਂ ਐਥਲੀਟਾਂ ਲਈ ਇਕ ਸਟੈਂਡਿੰਗ ਸਪੋਰਟਸ ਕਲਾਸ ਹੈ ਜਿਨ੍ਹਾਂ ਦੇ ਪੈਰਾਂ ਜਾਂ ਖੇਡਣ ਵਾਲੇ ਹੱਥ ’ਚ ਹਲਕੀਆਂ ਸਰੀਰਕ ਸਮੱਸਿਆਵਾਂ ਹਨ, ਜਾਂ ਜਿਨ੍ਹਾਂ ਦੇ ਨਾ ਖੇਡਣ ਵਾਲੇ ਹੱਥ ’ਚ ਗੰਭੀਰ ਸਮੱਸਿਆਵਾਂ ਹਨ।

ਸ਼ੁਭਮ ਵਾਧਵਾ ਨੇ ਪੁਰਸ਼ ਸਿੰਗਲਜ਼ ਕਲਾਸ-3 ਗਰੁੱਪ ਮੈਚ ’ਚ ਨੇਪਾਲ ਦੇ ਕੇਸ਼ਵ ਥਾਪਾ ਨੂੰ 11-6, 11-4, 11-9 ਨਾਲ ਹਰਾਇਆ। ਜੇਹਾਨ ਮਦਾਨ ਨੇ ਹਮਵਤਨ ਸੰਦੀਪ ਡਾਂਗੀ ਨੂੰ 11-8, 12-10, 10-12, 11-6 ਨਾਲ ਹਰਾਇਆ।


author

Tarsem Singh

Content Editor

Related News