ਕਥਿਤ ਬਦਸਲੂਕੀ ਦੇ ਦੋਸ਼ ’ਚ ਭਾਰਤ ਭੇਜੇ ਗਏ ਖਿਡਾਰੀ ’ਤੇ ਲੱਗ ਸਕਦੀ ਉਮਰ ਭਰ ਦੀ ਪਾਬੰਦੀ : ਪੀ. ਸੀ. ਬੀ.

Friday, Oct 23, 2026 - 11:00 AM (IST)

ਕਥਿਤ ਬਦਸਲੂਕੀ ਦੇ ਦੋਸ਼ ’ਚ ਭਾਰਤ ਭੇਜੇ ਗਏ ਖਿਡਾਰੀ ’ਤੇ ਲੱਗ ਸਕਦੀ ਉਮਰ ਭਰ ਦੀ ਪਾਬੰਦੀ : ਪੀ. ਸੀ. ਬੀ.

ਨਵੀਂ ਦਿੱਲੀ : ਭਾਰਤੀ ਪੈਰਾ-ਓਲੰਪਿਕ ਕਮੇਟੀ ਨੇ ਵੀਰਵਾਰ ਨੂੰ ਕਿਹਾ ਕਿ ਜਾਪਾਨ ’ਚ ਚੱਲ ਰਹੀਆਂ ਏਸ਼ੀਆਈ ਪੈਰਾ ਖੇਡਾਂ ਤੋਂ ਕਥਿਤ ਬਦਸਲੂਕੀ ਦੇ ਦੋਸ਼ ’ਚ ਇਕ ਖਿਡਾਰੀ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਸ ਹਫ਼ਤੇ ਦੇ ਅਖੀਰ ’ਚ ਪ੍ਰਤੀਯੋਗਿਤਾ ਸਮਾਪਤ ਹੋਣ ਤੋਂ ਬਾਅਦ ਉਸ ਖਿਲਾਫ਼ ਉਮਰ ਭਰ ਦੀ ਪਾਬੰਦੀ ਸਮੇਤ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।

ਪੀ. ਸੀ. ਬੀ. ਨੇ ਖਿਡਾਰੀ ਦਾ ਨਾਂ ਦੱਸੇ ਬਿਨਾਂ ਅਤੇ ਉਸ ਦੇ ਕਥਿਤ ਕਾਰੇ ਬਾਰੇ ਵਿਸਥਾਰਿਤ ਵੇਰਵਾ ਦਿੱਤੇ ਬਿਨਾਂ ਕਿਹਾ ਕਿ ਫਿਲਹਾਲ ਉਸ ਦਾ ਧਿਆਨ ਭਾਰਤੀ ਟੀਮ ਨੂੰ ਸਹਿਯੋਗ ਦੇਣ ’ਤੇ ਹੈ, ਜਿਹੜਾ ਇਨ੍ਹਾਂ ਖੇਡਾਂ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਪ੍ਰਤੀਯੋਗਿਤਾ ਸ਼ਨੀਵਾਰ ਨੂੰ ਸਮਾਪਤ ਹੋਵੇਗੀ। ਪੀ. ਸੀ. ਬੀ. ਨੇ ਕਿਹਾ, ‘‘ਭਾਰਤੀ ਪੈਰਾ-ਓਲੰਪਿਕ ਕਮੇਟੀ ਕਿਸੇ ਵੀ ਤਰ੍ਹਾਂ ਦੇ ਸਰੀਰਕ ਬਦਸਲੂਕੀ ਜਾਂ ਅਜਿਹੇ ਵਿਵਹਾਰ ਦੇ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਉਂਦੀ ਹੈ, ਜਿਹੜਾ ਦੂਜਿਆਂ ਦੀ ਗਰਿਮਾ, ਸੁਰੱਖਿਆ ਤੇ ਅਧਿਕਾਰਾਂ ਦਾ ਉਲੰਘਣ ਕਰਦਾ ਹੋਵੇ।’’ ਉਸ ਨੇ ਕਿਹਾ, ‘‘ਮੌਜੂਦਾ ਮਾਮਲੇ ’ਚ ਮਿਸ਼ਨ ਮੁੱਖੀ ਨੇ ਸਬੰਧਤ ਖਿਡਾਰੀ ਖਿਲਾਫ਼ ਉਮਰ ਭਰ ਦੀ ਪਾਬੰਦੀ ਸਮੇਤ ਸਭ ਤੋਂ ਸਖਤ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਖਿਡਾਰੀ ਨੂੰ ਜਾਪਾਨ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ।’’

ਕਮੇਟੀ ਨੇ ਕਿਹਾ, ‘‘ਏਸ਼ੀਆਈ ਪੈਰਾ ਖੇਡਾਂ ਦੇ ਸਮਾਪਨ ਤੋਂ ਬਾਅਦ ਨਿਯਮਾਂ ਤੇ ਪ੍ਰਕਿਰਿਆਵਾਂ ਅਨੁਸਾਰ ਸਮਰੱਥ ਅਧਿਕਾਰੀ ਅੱਗੇ ਦੀ ਕਾਰਵਾਈ ਕਰਨਗੇ।’’


author

SATPAL

Content Editor

Related News