ਮੋਹਾਲੀ ਤੋਂ ਅੰਤਰਰਾਸ਼ਟਰੀ ਹਵਾਈ ਉਡਾਣਾਂ ਚਾਲੂ ਨਾ ਕਰਨ ਪਿਛੇ ਕੋਈ ਦਬਾਅ ਨਹੀਂ : ਸਿਨਹਾ

09/23/2017 7:00:32 AM

ਮੋਹਾਲੀ  (ਨਿਆਮੀਆ) - ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਮੋਹਾਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਦੇ ਪੂਰੀ ਤਰ੍ਹਾਂ ਕੰਮ ਨਾ ਕਰਨ 'ਤੇ ਦਿੱਲੀ ਦੇ ਏਅਰਪੋਰਟ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਰਾਜਨੀਤਕ ਦਬਾਅ ਨੂੰ ਸਿਰੇ ਤੋਂ ਨਕਾਰਿਆ ਹੈ। ਜਯੰਤ ਸਿਨਹਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਰੀਆ ਜਹਾਜ਼ ਕੰਪਨੀਆਂ ਪੂਰੀ ਤਰ੍ਹਾਂ ਆਜ਼ਾਦ ਹਨ ਤੇ ਉਹ ਕਿਸੇ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਿਸੇ ਵੀ ਦੇਸ਼ ਤੱਕ ਗਾਹਕਾਂ ਦੀ ਉਪਲਬਧਤਾ ਅਨੁਸਾਰ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ।
ਸਿਨਹਾ ਤੋਂ ਪੁੱਛਿਆ ਗਿਆ ਸੀ ਕਿ 1400 ਕਰੋੜ ਰੁਪਏ ਖਰਚ ਕਰ ਕੇ ਬਣਾਏ ਗਏ ਚੰਡੀਗੜ੍ਹ ਦੇ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਜੇ ਤੱਕ ਰੋਜ਼ਾਨਾ ਇਕ ਵੀ ਅੰਤਰਰਾਸ਼ਟਰੀ ਉਡਾਣ ਸ਼ੁਰੂ ਨਹੀਂ ਹੋ ਸਕੀ ਹੈ। ਕੀ ਇਸ ਦੇ ਪਿਛੇ ਕੋਈ ਰਾਜਨੀਤਕ ਕਾਰਨ ਹੈ ਜਾਂ ਦਿੱਲੀ ਹਵਾਈ ਅੱਡੇ ਦੀ ਅਥਾਰਟੀ ਦਾ ਸਰਕਾਰ 'ਤੇ ਕੋਈ ਦਬਾਅ ਹੈ। ਰਾਤ ਦੇ ਸਮੇਂ ਉਡਾਣ ਨਾ ਹੋਣ ਸਬੰਧੀ ਸਿਨਹਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਏਅਰਪੋਰਟ ਅਥਾਰਟੀ ਦੀ ਡਿਮਾਂਡ ਆਉਂਦੀ ਹੈ, ਉਸੇ ਹਿਸਾਬ ਨਾਲ ਕਿਸੇ ਵੀ ਹਵਾਈ ਅੱਡੇ 'ਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਡਾਣਾਂ ਦੇ ਦੂਸਰੇ ਪੜਾਅ 'ਚ ਛੋਟੇ ਜਹਾਜ਼ਾਂ ਦੀ ਵਿਵਸਥਾ ਵੀ ਕੀਤੀ ਜਾਵੇਗੀ।


Related News