ਮੋਹਾਲੀ 'ਚ ਕੁੜੀ ਵੱਢਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਮ੍ਰਿਤਕਾ ਦਾ ਪਰਿਵਾਰ ਆਇਆ ਸਾਹਮਣੇ (ਵੀਡੀਓ)

06/08/2024 4:31:37 PM

ਮੋਹਾਲੀ (ਸੰਦੀਪ) : ਮੋਹਾਲੀ ਦੇ ਫੇਜ਼-5 'ਚ ਸ਼ਨੀਵਾਰ ਨੂੰ ਦਿਨ ਦਿਹਾੜੇ ਇਕ ਨੌਜਵਾਨ ਨੇ ਸ਼ਰੇਆਮ ਕੁੜੀ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸਮਰਾਲਾ ਦੇ ਰਹਿਣ ਵਾਲੇ ਸੁਖਚੈਨ ਸਿੰਘ ਵਜੋਂ ਹੋਈ ਹੈ। ਉਸ ਨੇ ਫਤਿਹਪੁਰ ਜੱਟਾ ਮੋਰਿੰਡਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਦਾ ਸ਼ਰੇਆਮ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੌਜਵਾਨ ਮ੍ਰਿਤਕਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਹ ਇਸ ਲਈ ਮਨ੍ਹਾਂ ਕਰ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੁੰਡੇ ਨੇ ਸੜਕ 'ਤੇ ਸ਼ਰੇਆਮ ਵੱਢੀ ਕੁੜੀ, ਰੂਹ ਕੰਬਾਊ ਘਟਨਾ ਦੀ CCTV ਫੁਟੇਜ ਆਈ ਸਾਹਮਣੇ (ਵੀਡੀਓ)

ਇਸੇ ਕਾਰਨ ਰੰਜਿਸ਼ 'ਚ ਆ ਕੇ ਉਕਤ ਨੌਜਵਾਨ ਨੇ ਇੰਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਦੀ ਸਾਰੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਚੁੱਕੀ ਹੈ, ਜਿਸ 'ਚ ਨੌਜਵਾਨ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਕੁੜੀ 'ਤੇ ਲਗਾਤਾਰ ਵਾਰ ਕਰ ਰਿਹਾ ਹੈ। ਇਸ ਬਾਰੇ ਮ੍ਰਿਤਕ ਕੁੜੀ ਦੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਉਸ ਦੀ ਭੈਣ ਬਲਜਿੰਦਰ ਕੌਰ ਪਿਛਲੇ 10-11 ਸਾਲ ਤੋਂ ਨੌਕਰੀ ਕਰ ਰਹੀ ਸੀ। ਉਸ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਦੱਸਿਆ ਕਿ ਬਲਜਿੰਦਰ ਦਾ ਐਕਸੀਡੈਂਟ ਹੋ ਗਿਆ ਹੈ। ਫਿਰ ਜਦੋਂ ਪਰਿਵਾਰ ਵਾਲੇ ਹਸਪਤਾਲ ਗਏ ਤਾਂ ਪਤਾ ਲੱਗਿਆ ਕਿ ਕਿਸੇ ਨੇ ਕੁੜੀ 'ਤੇ ਕਿਰਪਾਨ ਨਾਲ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਜਲਦ ਮਿਲਣ ਜਾ ਰਹੀ ਵੱਡੀ ਰਾਹਤ, ਖ਼ੁਸ਼ ਕਰ ਦੇਵੇਗੀ ਇਹ ਖ਼ਬਰ
ਜਾਣੋ ਕੀ ਹੈ ਪੂਰਾ ਮਾਮਲਾ
ਸੀ. ਸੀ. ਟੀ. ਵੀ. ਫੁਟੇਜ ਦੇ ਮੁਤਾਬਕ ਬਲਜਿੰਦਰ ਕੌਰ ਆਪਣੀਆਂ ਸਹੇਲੀਆਂ ਸਣੇ ਸੜਕ 'ਤੇ ਜਾ ਰਹੀ ਸੀ ਕਿ ਅਚਾਨਕ ਦਰੱਖ਼ਤ ਪਿੱਛੇ ਘਾਤ ਲਾਈ ਬੈਠੇ ਨੌਜਵਾਨ ਸੁਖਚੈਨ ਸਿੰਘ ਨੇ ਆਪਣੇ ਬੈਗ 'ਚੋਂ ਤੇਜ਼ਧਾਰ ਹਥਿਆਰ ਕੱਢਿਆ ਅਤੇ ਕੁੜੀ 'ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ, ਮੁੰਡੇ ਨੇ ਸ਼ਰੇਆਮ ਸੜਕ 'ਤੇ ਹਥਿਆਰ ਨਾਲ ਕੁੜੀ 'ਤੇ ਕਈ ਵਾਰ ਵਾਰ ਕੀਤੇ, ਜਿਸ ਤੋਂ ਬਾਅਦ ਕੁੜੀ ਬੁਰੀ ਤਹ੍ਹਾਂ ਲਹੂ-ਲੁਹਾਨ ਹੋ ਗਈ। ਇਸ ਨੂੰ ਦੇਖ ਕੇ ਉਸ ਦੇ ਨਾਲ ਦੀਆਂ ਕੁੜੀਆਂ ਭੱਜ ਗਈਆਂ। ਮੁੰਡਾ ਲਗਾਤਾਰ ਕੁੜੀ 'ਤੇ ਹਮਲਾ ਕਰਦਾ ਰਿਹਾ ਅਤੇ ਫਿਰ ਪੈਦਲ ਦੀ ਫ਼ਰਾਰ ਹੋ ਗਿਆ। ਫਿਲਹਾਲ ਰਾਹਗੀਰਾਂ ਵਲੋਂ ਕੁੜੀ ਨੂੰ ਫੇਜ਼-5 ਦੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕੁੜੀ ਨੇ ਦਮ ਤੋੜ ਦਿੱਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News