ਵਿਸ਼ਵ ਭਰ ਦੀਆਂ ਨਰਸਾਂ ਦੇ ਸਨਮਾਨ ਦਾ ਦਿਨ "ਅੰਤਰਰਾਸ਼ਟਰੀ ਦਾਈ ਦਿਹਾੜਾ"(ਵੀਡੀਓ)
Saturday, May 09, 2020 - 04:37 PM (IST)
ਜਲੰਧਰ (ਬਿਊਰੋ) - ਸਾਡੇ ਵਿਚੋਂ ਬਹੁਤ ਸਾਰੇ ਪਹਿਲਾਂ ਹੀ ਜਾਣਦੇ ਹਨ ਕਿ ਪੁਰਾਣੇ ਸਮਿਆਂ ਵਿਚ ਔਰਤਾਂ ਮੈਡੀਕਲ ਕਲੀਨਿਕ ਵਿਚ ਬੱਚਿਆਂ ਨੂੰ ਜਨਮ ਨਹੀਂ ਦਿੰਦੀਆਂ ਸਨ। ਸਗੋਂ ਔਰਤਾਂ ਦਾਈ ਦੀ ਰਹਿਨੁਮਾਈ ਹੇਠ ਘਰਾਂ 'ਚ ਹੀ ਜਣੇਪਾ ਹੁੰਦਾ ਸੀ। ਦਾਈਆਂ ਨੂੰ ਜਣੇਪੇ ਬਾਰੇ ਵਿਹਾਰਕ ਤਜਰਬਾ ਹੁੰਦਾ ਹੈ, ਜਿਸ ਕਾਰਨ ਉਹ ਬੱਚੇ ਨੂੰ ਜਨਮ ਦੇਣ ਵਿਚ ਮਾਂ ਦੀ ਸਹਾਇਤਾ ਕਰਦੀਆਂ ਹਨ। ਦਾਈਆਂ ਅਤੇ ਉਨ੍ਹਾਂ ਦੇ ਕੰਮ ਨੂੰ ਮਾਨਤਾ ਅਤੇ ਸਨਮਾਨ ਦੇਣ ਲਈ ਹਰ ਸਾਲ ਪੰਜ ਮਈ ਨੂੰ "ਅੰਤਰਰਾਸ਼ਟਰੀ ਦਾਈ ਦਿਹਾੜਾ" ਮਨਾਇਆ ਜਾਂਦਾ ਹੈ। ਹਾਲਾਂਕਿ ਖੇਤਿਆਂ ਦੇ ਹਿਸਾਬ ਨਾਲ ਸਭਿਆਚਾਰਕ ਅਤੇ ਸਮਾਜਿਤ ਕਦਰਾਂ-ਕੀਮਤਾਂ ਬਦਲਦਿਆਂ ਰਹਿੰਦੀਆਂ ਹਨ ਪਰ ਬੱਚੇ ਦੇ ਜਨਮ ਵੇਲੇ ਦੇ ਰਿਵਾਜ਼ ਲੱਗਭੱਗ ਹਰ ਪਾਸੇ ਇਕੋ ਜਿਹੇ ਹੀ ਹੁੰਦੇ ਹਨ।
ਦੱਸ ਦੇਈਏ ਕਿ ਪੁਰਾਣੇ ਸਮੇਂ ’ਚ ਦਾਈਆਂ ਦਾ ਅਭਿਆਸ ਜਣੇਪੇ ਦੀ ਧਾਰਨਾ ਨੂੰ ਸਮਝਣ ’ਚ ਉਨ੍ਹਾਂ ਨੂੰ ਨਿਪੁੰਨ ਕਰਦਾ ਸੀ। ਇਹ ਦਿਹਾੜਾ ਇਨ੍ਹਾਂ ਦਲੇਰ ਲੋਕਾਂ ਦੀ ਪ੍ਰਸ਼ੰਸ਼ਾ ਕਰਦਾ ਹੈ, ਜੋ ਘਰ ਵਿਚ ਬੱਚੇ ਦੇ ਚੰਗੇ 'ਤੇ ਖੁਸ਼ਹਾਲ ਜੀਵਨ ਦੀ ਸ਼ੁਰੂਆਤ ਕਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ। ਇਹ ਖ਼ਾਸ ਦਿਨ ਮਨਾਉਣਾ ਬੇਹੱਦ ਮਹੱਤਵਪੂਰਨ ਹੋਣ ਦੇ ਨਾਲ-ਨਾਲ ਅਜੋਕੇ ਸਮੇਂ ਦੀ ਜ਼ਰੂਰਤ ਵੀ ਬਹੁਤ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਜਣੇਪਾ ਮਾਹਰਾਂ ਦੀ ਘਾਟ ਬਹੁਤ ਜ਼ਿਆਦਾ ਪਾਈ ਜਾ ਰਹੀ ਹੈ। ਬਾਵਜੂਦ ਇਸਦੇ ਨਰਸਾਂ ਹਰ ਸਾਲ ਲੱਖਾਂ ਜਾਨਾਂ ਬਚਾਉਂਦੀਆਂ ਹਨ। ਇਸ ਕੰਮ ਤੋਂ ਇਲਾਵਾ ਨਰਸਾਂ ਹੋਰ ਕਿਹੜੇ ਕੰਮ ਕਰਦੀਆਂ ਹਨ, ਦੇ ਬਾਰੇ ਜਾਣਨ ਦੇ ਲਈ ਤੁਸੀਂ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ ਸੁਣ ਸਕਦੇ ਹੋ...
ਪੜ੍ਹੋ ਇਹ ਵੀ ਖਬਰ - ‘ਭੋਪਾਲ ਗੈਸ ਤ੍ਰਾਸਦੀ’ ਤੋਂ 36 ਸਾਲ ਬਾਅਦ ਵਾਪਰੀ ਹੈ ਵਿਜਾਗ ਤ੍ਰਾਸਦੀ (ਵੀਡੀਓ)
ਪੜ੍ਹੋ ਇਹ ਵੀ ਖਬਰ - ਸਾਡੀ ਝੋਲੀ ’ਚ ਅਨੇਕਾ ਗੀਤ ਪਾਉਣ ਵਾਲੇ ਮਸ਼ਹੂਰ ਗੀਤਕਾਰ ‘ਜਿੰਦ ਸਵਾੜਾ’
ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸੂਫੀ ਫ਼ਕੀਰ ਸ਼ਾਹ ਸ਼ਰਫ
ਪੜ੍ਹੋ ਇਹ ਵੀ ਖਬਰ - ਮਾਂ ਦੀ ਦਿੱਤੀ ਸਿੱਖਿਆ ਕੋਰੋਨਾ ਦੇ ਇਸ ਸਫਰ ’ਚ ਆ ਰਹੀ ਹੈ ਬੱਚਿਆ ਦੇ ਕੰਮ