ਬੀਮਾ ਕੰਪਨੀ ਨੇ ਇਲਾਜ ਦਾ ਖਰਚਾ ਦੇਣ ਤੋਂ ਕੀਤਾ ਇਨਕਾਰ, ਖਪਤਕਾਰ ਕਮਿਸ਼ਨ ਨੇ ਸੁਣਾਇਆ ਫ਼ੈਸਲਾ

Wednesday, Dec 25, 2024 - 03:16 PM (IST)

ਬੀਮਾ ਕੰਪਨੀ ਨੇ ਇਲਾਜ ਦਾ ਖਰਚਾ ਦੇਣ ਤੋਂ ਕੀਤਾ ਇਨਕਾਰ, ਖਪਤਕਾਰ ਕਮਿਸ਼ਨ ਨੇ ਸੁਣਾਇਆ ਫ਼ੈਸਲਾ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਖਪਤਕਾਰ ਕਮਿਸ਼ਨ ਬਰਨਾਲਾ ਦੇ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਅਤੇ ਮੈਂਬਰ ਉਰਮਿਲਾ ਕੁਮਾਰੀ ਦੇ ਬੈਂਚ ਵੱਲੋਂ ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਚੰਦਰ ਬਾਂਸਲ, ਐਡਵੋਕੇਟ, (ਧਨੌਲਾ) ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਵਿਜੇ ਲਕਸ਼ਮੀ ਗਰਗ ਪਤਨੀ ਹਰਿੰਦਰ ਪਾਲ ਗਰਗ ਵਾਸੀ ਡਰੀਮ ਸਿਟੀ ਧਨੌਲਾ ਨੂੰ 2,93,125 ਰੁਪਏ ਬੀਮੇ ਦੀ ਰਕਮ ਸਮੇਤ ਵਿਆਜ਼, ਹਰਜ਼ਾਨਾ ਅਤੇ ਖਰਚਾ ਮੁਕੱਦਮਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ

ਜ਼ਿਕਰਯੋਗ ਹੈ ਕਿ ਵਿਜੇ ਲਕਸ਼ਮੀ ਗਰਗ ਨੇ ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਮੈਡੀਕਲ ਬੀਮਾ ਕਰਵਾਇਆ ਸੀ ਜੋ ਉਸਦੇ ਪਤੀ ਹਰਿੰਦਰ ਪਾਲ ਗਰਗ ਦਾ ਮਿਤੀ 06-10-2023 ਨੂੰ ਐਕਸੀਡੈਂਟ ਹੋ ਗਿਆ ਜਿਸਦੇ ਕਾਫੀ ਸੱਟਾਂ ਲੱਗੀਆਂ ਸਨ ਅਤੇ ਉਸਨੇ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ’ਚੋਂ ਆਪਣਾ ਇਲਾਜ ਕਰਵਾਇਆ ਸੀ, ਜਿਸਦੇ ਇਲਾਜ ਦਾ ਖਰਚਾ 2,93,125 ਰੁਪਏ ਬੀਮਾ ਕੰਪਨੀ ਵੱਲੋਂ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿ ਹਰਿੰਦਰ ਪਾਲ ਗਰਗ ਨੇ ਸੱਟਾਂ ਦੀ ਬਜਾਏ ਆਪਣੀ ਕਿਸੇ ਪੁਰਾਣੀ ਬੀਮਾਰੀ ਦਾ ਇਲਾਜ ਕਰਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੇਜ਼ ਮੀਂਹ ਦੇ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਇਸ ਤੋਂ ਬਾਅਦ ਵਿਜੇ ਲਕਸ਼ਮੀ ਗਰਗ ਨੇ ਚੰਦਰ ਬਾਂਸਲ ਐਡਵੋਕੇਟ ਬਰਨਾਲਾ ਰਾਹੀਂ ਬੀਮਾ ਕੰਪਨੀ ਦੇ ਖਿਲਾਫ ਕੇਸ ਦਾਇਰ ਕੀਤਾ ਜੋ ਮਾਣਯੋਗ ਖਪਤਕਾਰ ਕਮਿਸ਼ਨ ਨੇ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਮੈਡੀਕਲ ਰਿਕਾਰਡ ਦੇ ਮੁਤਾਬਕ ਜੋ ਵੀ ਇਲਾਜ ਹੋਇਆ ਹੈ, ਉਹ ਸਿਰਫ ਤੇ ਸਿਰਫ ਐਕਸੀਡੈਂਟ ਦੀਆਂ ਸੱਟਾਂ ਦਾ ਹੀ ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News