ਮੋਹਾਲੀ 'ਚ ਵੋਟਿੰਗ ਕੇਂਦਰਾਂ 'ਤੇ 'ਲੂ' ਤੋਂ ਬਚਾਅ ਲਈ ਖ਼ਾਸ ਨਿਰਦੇਸ਼ ਜਾਰੀ, 1 ਜੂਨ ਨੂੰ ਪੈਣੀਆਂ ਹਨ ਵੋਟਾਂ

Monday, May 06, 2024 - 01:23 PM (IST)

ਮੋਹਾਲੀ 'ਚ ਵੋਟਿੰਗ ਕੇਂਦਰਾਂ 'ਤੇ 'ਲੂ' ਤੋਂ ਬਚਾਅ ਲਈ ਖ਼ਾਸ ਨਿਰਦੇਸ਼ ਜਾਰੀ, 1 ਜੂਨ ਨੂੰ ਪੈਣੀਆਂ ਹਨ ਵੋਟਾਂ

ਮੋਹਾਲੀ (ਨਿਆਮੀਆਂ) : ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਵੋਟਿੰਗ ਵਾਲੇ ਦਿਨ ਮੌਕੇ ਜੂਨ ਮਹੀਨੇ 'ਚ ਮੌਸਮ ਦੀ ਗਰਮੀ ਅਤੇ ਲੂ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਅਸਰਦਾਰ ਕਦਮ ਚੁੱਕਣ ਲਈ ਕਿਹਾ ਹੈ। ਐਤਵਾਰ ਨੂੰ ਮੋਹਾਲੀ, ਖਰੜ ਅਤੇ ਡੇਰਾਬਸੀ ਵਿਖੇ ਪੋਲਿੰਗ ਸਟਾਫ਼ ਦੇ ਸਿਖਲਾਈ ਸਥਾਨਾਂ ਦੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ (ਐੱਸ. ਡੀ. ਐੱਮਜ਼) ਨਾਲ ਪਹਿਲਾਂ ਹੀ ਕੀਤੀ ਜਾ ਚੁੱਕੀ ਮੀਟਿੰਗ ਅਨੁਸਾਰ ਉਨ੍ਹਾਂ ਨੂੰ ਇਸ ਸਬੰਧੀ ਜਾਣੂੰ ਕਰਵਾਇਆ ਗਿਆ ਹੈ ਕਿ ਵੋਟਿੰਗ ਵਾਲੇ ਦਿਨ ਮੌਸਮ ਦੀ ਤਪਿਸ਼ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਵੇ।

ਇਹ ਵੀ ਪੜ੍ਹੋ : Heat Wave ਨੂੰ ਲੈ ਕੇ ਜਾਰੀ ਹੋ ਗਈ ਐਡਵਾਈਜ਼ਰੀ, ਪਸੀਨੇ ਛੁਡਾਉਣ ਵਾਲੀ ਗਰਮੀ ਕੱਢੇਗੀ ਪੂਰੇ ਵੱਟ

ਚੋਣਾਂ ਦੇ ਮੱਦੇਨਜ਼ਰ ‘ਹੀਟ ਵੇਵ ਮੈਨੇਜਮੈਂਟ’ ਨੂੰ ਪੋਲਿੰਗ ਸਟਾਫ਼ ਦੀ ਸਿਖਲਾਈ ਦੇ ਹਿੱਸੇ ਵਜੋਂ ਪਹਿਲਾਂ ਹੀ ਸਿਖਲਾਈ 'ਚ ਸ਼ਾਮਲ ਕੀਤਾ ਗਿਆ ਹੈ। ਜੇਕਰ ਕੋਈ ਵੋਟਰ ਠੀਕ ਮਹਿਸੂਸ ਨਾ ਕਰੇ, ਅਜਿਹੇ ਹਾਲਾਤ ਨਾਲ ਨਜਿੱਠਣ ਲਈ ਪੋਲਿੰਗ ਸਟਾਫ਼ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਬੇਸ਼ਰਮੀ ਦੀਆਂ ਹੱਦਾਂ ਪਾਰ, ਨਾਬਾਲਗ ਕੁੜੀ ਨਾਲ Gangrape, ਘਰ 'ਚ ਹੀ ਲੁੱਟੀ ਇੱਜ਼ਤ

ਪੋਲਿੰਗ ਬੂਥਾਂ ’ਤੇ ਵਾਲੰਟੀਅਰਾਂ/ਸਿਹਤ ਕਰਮਚਾਰੀਆਂ ਦਾ ਪ੍ਰਬੰਧ ਕਰਕੇ ਢੁੱਕਵੇਂ ਉਪਾਅ ਜਿਵੇਂ ਕਿ ਗਿੱਲੇ ਤੋਲੀਏ, ਪੀਣ ਵਾਲੇ ਪਾਣੀ ਅਤੇ ਓ. ਆਰ. ਐੱਸ. ਸੈਸ਼ੇ ਆਦਿ ਦਾ ਪ੍ਰਬੰਧ ਕਰਨ ਤੋਂ ਇਲਾਵਾ ਏ. ਆਰ. ਓਜ਼ ਨੂੰ ਵੱਧ ਤੋਂ ਵੱਧ ਪੱਖੇ/ਕੂਲਰ, ਹਾਈਡਰੇਸ਼ਨ ਸਟੇਸ਼ਨ, ਕਮਜ਼ੋਰ ਅਤੇ ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਲਈ ਉਡੀਕ ਖੇਤਰ, ਮੈਡੀਕਲ ਸਹੂਲਤਾਂ, ਲਚਕਦਾਰ ਕਤਾਰ ਪ੍ਰਬੰਧਨ ਅਤੇ ਐਮਰਜੈਂਸੀ ਪ੍ਰਤੀਕਿਰਿਆ ਯੋਜਨਾ ਆਦਿ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News