ਸੀਵਰੇਜ ਦੇ ਹੋਲ ''ਚ ਡਿਗਣ ਕਾਰਨ ਵਿਅਕਤੀ ਜ਼ਖ਼ਮੀ

03/02/2018 4:59:38 AM

ਕਪੂਰਥਲਾ, (ਜ. ਬ.)- ਕਪੂਰਥਲਾ ਦੇ ਮੁਹੱਲਾ ਅਰਫਾਵਾਲਾ 'ਚ ਕਈ ਦਿਨਾਂ ਤੋਂ ਬਿਨਾਂ ਢੱਕਣ ਤੋਂ ਪਏ ਖੁੱਲ੍ਹੇ ਸੀਵਰੇਜ ਹੋਲ 'ਚ ਅੱਜ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਦੇ ਡਿੱਗਣ ਕਾਰਨ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਜੇ. ਸੀ. ਬੀ. ਮਸ਼ੀਨ ਨਾਲ ਬਾਹਰ ਕੱਢਿਆ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਬੱਕਰਖਾਨਾ ਨਿਵਾਸੀ ਲਾਡੀ ਜੋ ਕਪੂਰਥਲਾ 'ਚ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ, ਜਦੋਂ ਉਹ ਮੁਹੱਲਾ ਅਰਫਵਾਲਾ ਦੇ ਨਜ਼ਦੀਕ ਪਹੁੰਚਿਆ ਤਾਂ ਸੜਕ 'ਤੇ ਬਿਨਾਂ ਢੱਕਣ ਤੇ ਵੱਡੇ ਸੀਵਰੇਜ ਹੋਲ 'ਚ ਉਹ ਮੋਟਰਸਾਈਕਲ ਸਮੇਤ ਡਿੱਗ ਗਿਆ। ਜਿਸ ਨਾਲ ਲੋਕਾਂ 'ਚ ਹਾਹਾਕਾਰ ਮੱਚ ਗਿਆ। ਲੋਕਾਂ ਨੇ ਲਾਡੀ ਨੂੰ ਕਿਸੇ ਤਰੀਕੇ ਨਾਲ ਜੀ. ਸੀ. ਬੀ. ਮਸ਼ੀਨ ਦੀ ਮਦਦ ਨਾਲ ਬਾਹਰ ਕੱਢ ਲਿਆ। ਲਾਡੀ ਨੂੰ ਕੋਈ ਸੱਟ ਨਹੀਂ ਲੱਗੀ। 
ਇਲਾਕਾ ਨਿਵਾਸੀ ਸੁਖਵਿੰਦਰ ਸਿੰਘ, ਰਾਜ ਕੁਮਾਰ ਨਾਹਰ, ਜਸਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 15 ਦਿਨਾਂ ਤੋਂ ਸੀਵਰੇਜ ਦਾ ਹੋਲ ਢੱਕਣ ਤੋਂ ਬਿਨਾਂ ਖੁੱਲ੍ਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਵਿਭਾਗ ਦੇ ਕਰਮਚਾਰੀਆਂ ਦੁਆਰਾ ਇਸ ਨੂੰ ਬਣਾ ਕੇ ਅਧੁਰਾ ਹੀ 'ਚ ਛੱਡ ਦਿੱਤਾ ਗਿਆ। ਆਸਪਾਸ ਮਿੱਟੀ ਦੇ ਢੇਰ ਵੀ ਲੱਗੇ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸੀਵਰੇਜ ਹੋਲ ਨੂੰ ਲੈ ਕੇ ਪਹਿਲੇ ਵੀ ਕਈ ਹਾਦਸੇ ਵਾਪਰ ਚੁੱਕੇ ਹਨ।


Related News