ਸੜਕ ਹਾਦਸੇ ''ਚ ਪਤੀ-ਪਤਨੀ ਜ਼ਖ਼ਮੀ
Friday, Aug 11, 2017 - 12:02 AM (IST)
ਬਟਾਲਾ, (ਸੈਂਡੀ/ਕਲਸੀ)- ਕਾਹਨੂੰਵਾਲ ਰੋਡ 'ਤੇ ਸੜਕ ਹਾਦਸੇ 'ਚ ਇਕ ਪਤੀ-ਪਤਨੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਤਰਸੇਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜਾਹਦਪੁਰ ਸੇਖਵਾਂ ਆਪਣੀ ਪਤਨੀ ਜਗਜੀਤ ਕੌਰ ਨਾਲ ਜਾ ਰਿਹਾ ਸੀ ਅਤੇ ਉਸ ਦੀ ਪਤਨੀ ਸਕੂਟਰੀ ਚਲਾ ਰਹੀ ਸੀ ਤੇ ਜਦੋਂ ਉਹ ਪਿੰਡ ਸ਼ੇਰਪੁਰ ਤੋਂ ਕਾਹਨੂੰਵਾਲ ਰੋਡ 'ਤੇ ਆਏ ਤਾਂ ਇਕ ਤੇਜ਼ ਰਫ਼ਤਾਰ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਦੋਵੇਂ ਪਤੀ-ਪਤਨੀ ਜ਼ਖ਼ਮੀ ਹੋ ਗਏ। ਇਸ ਹਾਦਸੇ ਦੌਰਾਨ ਕਾਰ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ 108 ਨੰ. ਐਂਬੂਲੈਂਸ ਦੇ ਕਰਮਚਾਰੀ ਈ. ਐੱਮ. ਟੀ. ਸੰਦੀਪ ਸ਼ਰਮਾ ਅਤੇ ਪਾਇਲਟ ਜੋਗਿੰਦਰ ਸਿੰਘ ਬਾਜਵਾ ਨੇ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
