ਲੁਧਿਆਣਾ ''ਚ ਕੋਰੋਨਾ ਵਾਇਰਸ ਲਈ ਭੇਜੀ ਸ਼ੁਰੂਆਤੀ ਰਿਪੋਰਟ ਆਈ ਪਾਜ਼ੇਟਿਵ

Tuesday, Mar 24, 2020 - 11:40 PM (IST)

ਲੁਧਿਆਣਾ ''ਚ ਕੋਰੋਨਾ ਵਾਇਰਸ ਲਈ ਭੇਜੀ ਸ਼ੁਰੂਆਤੀ ਰਿਪੋਰਟ ਆਈ ਪਾਜ਼ੇਟਿਵ

ਲੁਧਿਆਣਾ, (ਰਾਜ)— ਲੁਧਿਆਣਾ 'ਚ ਇਕ ਔਰਤ ਦੀ ਕੋਰੋਨਾ ਵਾਇਰਸ ਦੀ ਜਾਂਚ ਲਈ ਭੇਜੀ ਗਈ ਸ਼ੁਰੂਆਤੀ ਰਿਪੋਰਟ ਪਾਜ਼ੇਟਿਵ ਆਈ ਹੈ। ਡਿਪਟੀ ਕਮਿਸ਼ਨਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ 51 ਸਾਲ ਦੀ ਔਰਤ ਦੇ ਸੈਂਪਲ ਭੇਜੇ ਗਏ ਸਨ। ਉਸਦੀ ਸ਼ੁਰੂਆਤੀ ਰਿਪੋਰਟ ਆਈ ਹੈ ਜੋ ਕਿ ਪਾਜ਼ੇਟਿਵ ਹੈ ਭਾਵੇਂ ਕਿ, ਹੁਣ ਵਾਇਰਸ ਸਟੱਡੀ ਦੇ ਲਈ ਸੈਂਪਲ ਪੁਣੇ ਭੇਜੇ ਗਏ ਹਨ। ਉਸਦੀ ਪੂਰੀ ਰਿਪੋਰਟ ਆਉਣ ਹੁਣ ਬਾਕੀ ਹੈ। ਉਸ ਰਿਪੋਰਟ ਦੇ ਆਉਣ ਦੇ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋ ਸਕੇਗਾ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਔਰਤ ਇਕ ਪ੍ਰਾਈਵੇਟ ਹਸਪਤਾਲ 'ਚ ਬਣੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਹੈ।


author

KamalJeet Singh

Content Editor

Related News