ਗਾਇਕ ਸਤਿੰਦਰ ਸਰਤਾਜ ਨੇ ਸਰਕਾਰ ਨੂੰ ਕਰ ''ਤਾ ਮਾਲਾ-ਮਾਲ

Tuesday, Dec 31, 2024 - 12:28 PM (IST)

ਗਾਇਕ ਸਤਿੰਦਰ ਸਰਤਾਜ ਨੇ ਸਰਕਾਰ ਨੂੰ ਕਰ ''ਤਾ ਮਾਲਾ-ਮਾਲ

ਐਂਟਰਟੇਨਮੈਂਟ ਡੈਸਕ : ਸੂਫ਼ੀ ਗਾਇਕ ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਦਾ ਬਹਾਰ ਗਾਇਕਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹਨ। ਗਾਇਕ ਦੇ ਗੀਤਾਂ ਨੂੰ ਪ੍ਰਸ਼ੰਸਕ ਇੰਨਾ ਪਸੰਦ ਕਰਦੇ ਹਨ ਕਿ ਯੂਟਿਊਬ 'ਤੇ ਪਲ਼ਾਂ 'ਚ ਹੀ ਟ੍ਰੈਂਡ ਕਰਨ ਲੱਗ ਜਾਂਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ

ਸਤਿੰਦਰ ਸਰਤਾਜ ਦਾ 31 ਦਸੰਬਰ ਨੂੰ ਯਾਨੀਕਿ ਅੱਜ ਨਵੇਂ ਵਰ੍ਹੇ ਦਾ ਪ੍ਰੋਗਰਾਮ ਨਿਊ ਚੰਡੀਗੜ੍ਹ (ਮੁੱਲਾਂਪੁਰ) ਦੇ ਓਮੈਕਸ ਪਲਾਜ਼ਾ ਵਿਚ ਹੋ ਰਿਹਾ ਹੈ। ਪੰਜਾਬ ਸਰਕਾਰ ਨੇ ਇਸ ਬਾਰੇ ਜੋ ਸੂਚਨਾ ਲਈ ਹੈ, ਉਸ ਮੁਤਾਬਕ ਇਸ ਈਵੈਂਟ ਵਿਚ 1500 ਤੋਂ ਲੈ ਕੇ 2000 ਲੋਕ ਸ਼ਾਮਲ ਹੋਣ ਦੀ ਸੰਭਾਵਨਾ ਹੈ। 

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ

ਦੱਸ ਦਈਏ ਕਿ ਸਤਿੰਦਰ ਸਰਤਾਜ ਦੇ ਇਸ ਸ਼ੋਅ ਦੀ ਟਿਕਟ ਆਮ ਪਬਲਿਕ ਲਈ 1500 ਰੁਪਏ, ਗੋਲਡ ਟਿਕਟ 7500 ਰੁਪਏ ਅਤੇ ਸਿਖਰਲੀ ਟਿਕਟ 40 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਹੈ। ਸਰਤਾਜ ਦੇ ਸ਼ੋਅ ਲਈ ਪ੍ਰਬੰਧਕਾਂ ਨੇ ਆਬਕਾਰੀ ਵਿਭਾਗ ਤੋਂ ਸ਼ਰਾਬ ਦੀ ਸਪਲਾਈ ਦਾ ਲਾਇਸੈਂਸ 26 ਦਸੰਬਰ ਨੂੰ ਲਿਆ ਹੈ, ਜਿਸ ਦੀ ਫ਼ੀਸ 50 ਹਜ਼ਾਰ ਰੁਪਏ ਤਾਰੀ ਗਈ ਹੈ। ਟਿਕਟਾਂ ਦੀ ਵਿਕਰੀ ’ਤੇ ਸਰਕਾਰ ਨੂੰ 18 ਫ਼ੀਸਦ ਜੀਐੱਸਟੀ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News