ਪਾਤੜਾਂ ਪੁਲਸ ਨੇ 125 ਪੇਟੀਆਂ ਦੇਸੀ ਸ਼ਰਾਬ ਟਰੈਕਟਰ ਟਰਾਲੀ ''ਚੋਂ ਕੀਤੀ ਬਰਾਮਦ
Sunday, Oct 22, 2017 - 05:58 PM (IST)
ਸ਼ੁਤਰਾਣਾ/ਪਾਤੜਾਂ (ਅਡਵਾਨੀ) - ਸ਼ਰਾਬ ਦੇ ਤਸਕਰਾਂ ਤੋਂ ਪਾਤੜਾਂ ਪੁਲਸ ਨੂੰ ਇਕ ਟਰੈਕਟਰ ਟਰਾਲੀ ਚੋਂ 125 ਡੱਬੇ ਹਰਿਆਣਾ ਦੀ ਦੇਸੀ ਸ਼ਰਾਬ ਫੜ੍ਹਨ 'ਚ ਸਫਲਤਾ ਹਾਸਿਲ ਹੋਈ ਹੈ, ਦੇ ਖਿਲਾਫ ਮਾਮਲਾ ਦਰਜ ਕਰਕੇ ਫਰਾਰ ਹੋਏ ਮੁਲਜ਼ਮਾਂ ਦੀ ਭਾਲ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਸਦਰ ਥਾਣਾ ਦੇ ਐੱਸ. ਐੱਚ. ਓ. ਇੰਦਰਪਾਲ ਸਿੰਘ ਚੌਹਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਖਾਨੇਵਾਲ ਕੋਲ ਸਾਡੀ ਪੁਲਸ ਟੀਮ ਦਾ ਨਾਕਾ ਲੱਗਿਆ ਹੋਇਆ ਸੀ, ਕਿ ਨਵਾਂ ਗਾਓ ਵਲੋਂ ਦੋ ਨੌਜਵਾਨ ਇਕ ਟਰੈਕਟਰ ਚਲਾ ਕੇ ਆ ਰਹੇ ਸਨ, ਜਿਸ ਟਰੈਕਟਰ ਪਿਛੇ ਟਰਾਲੀ ਪਾਈ ਹੋਈ ਸੀ, ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਾਡੇ ਮੁਲਾਜ਼ਮਾਂ ਉਪਰ ਟਰੈਕਟਰ ਚੜ੍ਹਉਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਸਾਡੇ ਮੁਲਜ਼ਮਾਂ ਨੇ ਮੁਸਤੈਦੀ ਵਰਤਦੇ ਹੋਏ ਉਸ ਟਰੈਕਟਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕਰ ਲਈ ਪਰ ਸਾਡੇ ਮੁਲਾਜ਼ਮਾਂ ਨੂੰ ਟਰੈਕਟਰ ਨੂੰ ਚਲਾਉਣ ਵਾਲੇ ਸ਼ਰਾਬ ਦੇ ਦੋ ਤਸਕਰ ਚਕਮਾਂ ਦੇ ਕੇ ਫਰਾਰ ਹੋ ਗਏ। ਟਰਾਲੀ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 125 ਡੱਬੇ ਦੇਸ਼ੀ ਸ਼ਰਾਬ (ਹਰਿਆਣਾ) ਦੇ ਜਿਸ ਦੀਆਂ ਬੋਤਲਾਂ 1450 ਬਣਦੀਆਂ ਹਨ ਬਰਾਮਦ ਹੋਇਆ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਸਮੱਗਲਰ ਅੱਜ ਕੱਲ ਝੋਨੇ ਦਾ ਸੀਜਨ ਹੋਣ ਕਾਰਨ ਇਸ ਦਾ ਨਜਾਇਜ਼ ਫਾਇਦਾ ਉਠਾਣ ਲਈ ਪਹਿਲੀ ਵਾਰ ਟਰੈਕਟਰ ਰਾਹੀ ਸ਼ਾਰਬ ਦੀ ਸ਼ਮੱਗਲਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰੈਕਟਰ ਟਰਾਲੀ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕੀਤਾ ਹੈ। ਸਮੱਗਲਰਾਂ ਦੀ ਭਾਲ ਲਈ ਟਰੈਕਟਰ ਦੇ ਮਾਲਕ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਹਰ ਤਰਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ।
