"ਇਸ ਸਾਲ ਸਿਫਰ ਰਹਿ ਸਕਦੀ ਹੈ ਭਾਰਤ ਦੀ GDP ਗ੍ਰੋਥ : ਮੂਡੀਜ਼ ਰਿਪੋਰਟ" (ਵੀਡੀਓ)

05/09/2020 5:37:39 PM

ਜਲੰਧਰ (ਬਿਊਰੋ) - ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਭਾਰਤ ਦੀ ਖ਼ਰਾਬ ਸਥਿਤੀ ਦੌਰਾਨ ਚੇਤਾਵਨੀ ਦਿੱਤੀ ਹੈ ਕਿ ਜੇ ਦੇਸ਼ ਦਾ ਵਿੱਤੀ ਮੈਟ੍ਰਿਕਸ ਭੌਤਿਕ ਤੌਰ ’ਤੇ ਕਮਜ਼ੋਰ ਰਹਿੰਦਾ ਹੈ, ਤਾਂ ਭਾਰਤ ਦੀ ਰੇਟਿੰਗ ਨੂੰ ਘਟਾਇਆ ਜਾ ਸਕਦਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਤਾਲਾਬੰਦੀ ਕਾਰਨ ਭਾਰਤ ਨੂੰ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਵੇਗਾ। ਮੂਡੀਜ਼ ਵਲੋਂ ਭਾਰਤ ਨੂੰ ਸੌਂਪੀ ਗਈ ਰੇਟਿੰਗ ਨਾਂਹ–ਪੱਖੀ ਦ੍ਰਿਸ਼ਟੀਕੋਣ ਨਾਲ ਬੀ.ਏ.ਏ-2 ਹੈ। ਮੂਡੀਜ਼ ਨੇ ਕਿਹਾ ਕਿ ਵਿੱਤੀ ਵਰ੍ਹੇ 2020–21 ਵਿੱਚ ਭਾਰਤ ਦਾ ਆਰਥਿਕ ਵਾਧਾ ਸਿਫ਼ਰ ਰਹਿ ਸਕਦਾ ਹੈ। ਅਜਿਹੇ ਨਤੀਜੇ ਕੋਰੋਨਾ ਵਾਇਰਸ ਤੇ ਲਾਕਡਾਊਨ ਕਾਰਨ ਠੱਪ ਪਏ ਸਾਰੇ ਕਾਰੋਬਾਰਾਂ ਦੇ ਮੱਦੇਨਜ਼ਰ ਦਰਸਾਏ ਹਨ। ਹਾਲਾਂਕਿ ਭਾਰਤੀ ਮੂਡੀਜ਼ ਨੇ ਭਾਰਤੀ ਆਰਥਿਕਤਾ ਦੇ ਬਾਰੇ ਵੱਡੀ ਉਮੀਦ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਾਲ 2022 ਵਿੱਚ ਭਾਰਤੀ ਆਰਥਿਕਤਾ ਦੀ ਜੀਡੀਪੀ ਵਾਧਾ 6.6 ਪ੍ਰਤੀਸ਼ਤ ਤੱਕ ਹੋ ਸਕਦਾ ਹੈ। ਜੇ ਅਜਿਹਾ ਹੁੰਦਾ ਹੈ, ਭਾਰਤ ਨੂੰ ਮੰਦੀ ਦੇ ਸੰਕਟ ਤੋਂ ਨਿਕਲਣ ਵਿੱਚ ਵੱਡੀ ਸਹਾਇਤਾ ਮਿਲੇਗੀ।
 
ਦੱਸ ਦੇਈਏ ਕਿ ਮੂਡੀਜ਼ ਦਾ ਵਿੱਤੀ ਘਾਟਾ 5.5 ਫੀਸਦੀ ਹੋਣ ਦਾ ਅਨੁਮਾਨ ਹੈ। ਇਸ ਤੋਂ ਪਹਿਲਾਂ ਬਜਟ ’ਚ ਭਾਰਤ ਦੇ ਵਿੱਤ ਮੰਤਰੀ ਨੇ ਸਾਢੇ 3 ਫੀਸਦੀ ਦੇ ਘਾਟੇ ਦੀ ਗੱਲ ਆਖੀ ਸੀ। ਏਜੰਸੀ ਨੇ ਭਾਵੇਂ ਵਿੱਤੀ ਵਰ੍ਹੇ 2021-22 ’ਚ ਵਾਧਾ ਦਰ ਦੇ 6.6 ਫੀਸਦੀ ’ਤੇ ਪੁੱਜਣ ਦਾ ਅਨੁਮਾਨ ਪ੍ਰਗਟਾਇਆ ਹੈ ਅਤੇ ਏਜੰਸੀ ਨੇ ਨੇੜਲੀ ਮਿਆਮ ਵਿਚ ਰੇਟਿੰਗ ਵੱਧਣ ਦੀ ਸੰਭਾਵਨਾ ਨੂੰ ਰੱਦ ਕਰਦੇ ਹੋਏ ਕਿਹਾ ਕਿ ਆਰਥਿਕ ਅਤੇ ਸੰਸਥਾਨਕ ਸੁਧਾਰਾ ਰਾਹੀਂ ਉਤਪਾਦਨ ਨੂੰ ਬਹਾਲ ਕਰਨ ਦੀ ਸਰਕਾਰ ਦੀ ਸੰਭਾਵਨਾ ਸੀਮਿਤ ਹੈ। ਇੰਝ ਵਾਧੇ ’ਚ ਲੰਬੇ ਸਮੇਂ ਤੱਕ ਸੁਸਤੀ ਬਣੀ ਰਹਿਣ ਦੇ ਕਰਕੇ ਰੇਟਿੰਗ ਘਟਾਈ ਜਾ ਸਕਦੀ ਹੈ। ਇਸ ਜਾਣਕਾਰੀ ਤੋਂ ਇਲਾਵਾ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ....


rajwinder kaur

Content Editor

Related News