ਭਾਰਤੀ ਸੈਨਾ ਦਾ ਜਵਾਨ ਹਾਦਸੇ 'ਚ ਸ਼ਹੀਦ, ਪਿੰਡ ਆਧਨੀਆਂ ਵਿਖੇ ਕੀਤਾ ਗਿਆ ਅੰਤਿਮ ਸੰਸਕਾਰ

11/29/2020 11:15:52 PM

ਮਲੋਟ, (ਜੁਨੇਜਾ)- ਭਾਰਤੀ ਸੈਨਾ ਦੇ ਇਕ ਜਵਾਨ ਦੀ ਡਿਊਟੀ ਦੌਰਾਨ ਹਾਦਸੇ 'ਚ ਹੋਈ ਸ਼ਹਾਦਤ ਤੋਂ ਬਾਅਦ ਜਵਾਨ ਦਾ ਅੱਜ ਉਸਦੇ ਪਿੰਡ ਆਧਨੀਆਂ ਵਿਖੇ ਅੰਤਿਮ ਸੰਸਕਾਰ ਕੀਤਾ ਕੀਤਾ ਗਿਆ। ਇਸ ਮੌਕੇ ਫੌਜ ਦੇ ਜਵਾਨਾਂ ਨੇ ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ।  ਇਸ ਸਬੰਧੀ 26 ਯੂਨਿਟ ਪੰਜਾਬ ਦੇ ਸੂਬੇਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਯੂਨਿਟ ਮਿਮਟ ਪਠਾਨਕੋਟ ਵਿਖੇ ਤਾਇਨਾਤ ਹੈ ।

PunjabKesari

ਜਵਾਨ ਮਨਦੀਪ ਸਿੰਘ ਪੁੱਤਰ ਦੇਸ ਰਾਜ ਵਾਸੀ ਆਧਨੀਆਂ ਲਾਂਸ ਨਾਇਕ ਵਜੋਂ ਤਾਇਨਾਤ ਸੀ। ਮਿਤੀ 27 ਨਵੰਬਰ ਨੂੰ ਉਹ ਡਿਊਟੀ ਦੌਰਾਨ ਪ੍ਰਟਕਸ਼ਨ ਤਹਿਤ ਗਸ਼ਤ 'ਤੇ ਜਾ ਰਿਹਾ ਸੀ ਕਿ ਹਾਦਸੇ ਦੌਰਾਨ ਗੋਲੀ ਚੱਲ ਗਈ। ਇਸ ਹਾਦਸੇ ਵਿਚ ਜਵਾਨ ਮਨਦੀਪ ਸਿੰਘ ਦੀ ਮੌਤ ਹੋ ਗਈ। ਇਸ ਖਬਰ ਨੂੰ ਲੈ ਕੇ ਪੂਰੇ ਪਿੰਡ ਅਤੇ ਇਲਾਕੇ ਵਿਚ ਸੋਗ ਦਾ ਮਹੌਲ ਸੀ। ਅੱਜ ਸਵੇਰੇ 26 ਯੂਨਿਟ ਪੰਜਾਬ ਦੇ ਜਵਾਨਾਂ ਵਲੋਂ ਉਸਦਾ ਮ੍ਰਿਤਕ ਸਰੀਰ ਪਿੰਡ ਆਧਨੀਆਂ ਵਿਖੇ ਲਿਆਂਦਾ ਗਿਆ । ਜਿਥੇ ਫੌਜ ਦੀ ਟੁਕੜੀ ਨੇ ਸਲਾਮੀ ਦੇਕੇ ਸਨਮਾਨਾਂ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ। PunjabKesari
ਸ਼ਹੀਦ ਮਨਦੀਪ ਸਿੰਘ ਦੀ ਇਕ ਭੈਣ ਅਤੇ ਇਕ ਭਰਾ ਹੋਰ ਹਨ ਜੋ ਉਸ ਤੋਂ ਵੱਡੇ ਹਨ ਅਤੇ ਵਿਆਹੇ ਹੋਏ ਹਨ। ਖੁਦ ਮਨਦੀਪ ਸਿੰਘ ਅਜੇ ਕੁਵਾਰਾ ਸੀ, ਉਧਰ ਸ਼ਹੀਦ ਦੇ ਅੰਤਿਮ ਸੰਸਕਾਰ ਮੌਕੇ ਸਥਾਨਕ ਪ੍ਰਸਾਸ਼ਨ ਜਾਂ ਪੁਲਸ ਦਾ ਕੋਈ ਅਧਿਕਾਰੀ ਨਹੀਂ ਪੁੱਜਿਆ । ਇਸ ਸਬੰਧੀ ਐਸ ਡੀ ਐਮ ਮਲੋਟ ਗੋਪਾਲ ਸਿੰਘ ਪੀ ਸੀ ਐਸ ਨੇ ਦੱਸਿਆ ਕਿ ਇਸ ਸਬੰਧੀ ਅਗਰ ਕੋਈ ਜੰਗ ਦੌਰਾਨ ਸ਼ਹਾਦਤ ਹੋਈ ਹੋਵੇ ਤਾਂ ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਨੂੰ ਸੂਚਨਾ ਆਉਂਦੀ ਹੈ ਅਤੇ ਨਾਂ ਤਾਂ ਉਥੇ ਕੋਈ ਸੂਚਨਾ ਆਈ ਹੈ ਅਤੇ ਨਾ ਹੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਸ ਸਬੰਧੀ ਕੋਈ ਸੂਚਨਾ ਆਈ ਹੈ। ਉਹਨਾਂ ਕਿਹਾ ਕਿ ਜੰਗ ਦੌਰਾਨ ਸ਼ਹੀਦ ਹੋਣ ਸਬੰਧੀ ਫੌਜ ਦਾ ਆਪਣਾ ਪ੍ਰੋਟੋਕੋਲ ਹੈ ਜਿਸ ਅਨੁਸਾਰ ਉਹਨਾਂ ਨੂੰ ਸੂਚਨਾ ਮਿਲਦੀ ਤਾਂ ਪ੍ਰਸਾਸ਼ਨ ਜਰੂਰ ਮੌਕੇ 'ਤੇ ਪੁੱਜਦਾ।


Bharat Thapa

Content Editor

Related News