ਜਲੰਧਰ: ਭਾਰਤ-ਪਾਕਿ ਦੀ ਵੰਡ ਦੌਰਾਨ ਹੋਏ ਕਤਲੇਆਮ ਦੀ ਸੁਣੋ ਅਸਲ ਕਹਾਣੀ, ਬਜ਼ੁਰਗ ਨੇ ਸੁਣਾਈਆਂ ਸੱਚੀਆਂ ਗੱਲਾਂ

Monday, May 24, 2021 - 06:09 PM (IST)

ਜਲੰਧਰ: ਭਾਰਤ-ਪਾਕਿ ਦੀ ਵੰਡ ਦੌਰਾਨ ਹੋਏ ਕਤਲੇਆਮ ਦੀ ਸੁਣੋ ਅਸਲ ਕਹਾਣੀ, ਬਜ਼ੁਰਗ ਨੇ ਸੁਣਾਈਆਂ ਸੱਚੀਆਂ ਗੱਲਾਂ

ਜਲੰਧਰ (ਵੈੱਬ ਡੈਸਕ) — ਜਲੰਧਰ ਵਿਖੇ ਇਕ ਦਰੱਖ਼ਤ ਦੀ ਛਾਂ ਹੇਠਾ ਆਜ਼ਾਦੀ ਤੋਂ ਬਾਅਦ ਕੰਮ ਕਰ ਰਹੇ ਇਕ ਸ਼ਖ਼ਸ ਨੇ ਭਾਰਤ-ਪਾਕਿਸਤਾਨ ਦੀ ਵੰਡ ਦੇ ਸਮੇਂ ਦੀ ਦਰਦਭਰੀ ਦਾਸਤਾਂ ਸੁਣਾਈ ਹੈ। ਵੰਡ ਤੋਂ ਬਾਅਦ ਜਲੰਧਰ ’ਚ ਆ ਕੇ ਵੱਸ ਚੁੱਕੇ ਜੀਤ ਲਾਲ ਜੱਗੀ ਨੇ ਦੱਸਿਆ ਕਿ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਉਨ੍ਹਾਂ ਦੀ ਉਮਰ ਕਰੀਬ 13 ਸਾਲ ਦੀ ਸੀ ਅਤੇ ਹੁਣ ਉਹ ਕਰੀਬ 85 ਸਾਲ ਦੇ ਹਨ। ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਨਾਈ ਦੀ ਦੁਕਾਨ ਚਲਾਉਣ ਵਾਲੇ ਜੀਤ ਲਾਲ ਦੀਆਂ 5 ਧੀਆਂ ਸਨ, ਜਿਨ੍ਹਾਂ ’ਚੋਂ 2 ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਦਾ ਵਿਆਹ ਕਰ ਚੁੱਕੇ ਹਨ। 

'ਕੋਰੋਨਾ' ਹੋਣ 'ਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ 'ਕਪੂਰਥਲਾ' ਦੇ ਇਸ ਪਿੰਡ ਦੇ ਲੋਕ, ਜਾਣੋ ਕਿਉਂ

ਆਜ਼ਾਦੀ ਦੇ ਸਮੇਂ ਹਾਲਾਤ ਸਨ ਬੇਹੱਦ ਮਾੜੇ, ਮੁਸ਼ਕਿਲ ਨਾਲ ਬਚਾਈਆਂ ਆਪਣੀਆਂ ਜਾਨਾਂ 
ਆਜ਼ਾਦੀ ਵੇਲੇ ਦੀ ਸੱਚਾਈ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਉਹ ਹਾਲਾਤ ਬੇਹੱਦ ਮਾੜੇ ਸਨ। ਉਸ ਸਮੇਂ ਆਪਣੀਆਂ ਜਾਨਾਂ ਵੀ ਬੇਹੱਦ ਮੁਸ਼ਕਿਲ ਨਾਲ ਬਚਾਈਆਂ। ਉਨ੍ਹਾਂ ਕਿਹਾ ਕਿ ਅਸੀਂ ਵੰਡ ਦੇ ਸਮੇਂ ਡੇਰਾ ਬਾਬਾ ਨਾਨਕ ਵਿਖੇ ਫ਼ੌਜ ਵੱਲੋਂ ਲਾਏ ਗਏ ਕੈਂਪ ’ਚ ਰਹੇ, ਜਿੱਥੇ ਸਾਨੂੰ ਭੁੱਜੇ ਛੋਲੇ ਦਿੱਤੇ ਜਾਂਦੇ ਸਨ। ਬਾਅਦ ’ਚ ਅਸੀਂ ਜਲੰਧਰ ਆ ਗਏ। ਇਥੇ ਸਾਨੂੰ ਸਰਕਾਰ ਵੱਲੋਂ ਕੋਈ ਵੀ ਜ਼ਮੀਨ ਤੱਕ ਨਹੀਂ ਦਿੱਤੀ ਗਈ। ਉਸ ਸਮੇਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲੇ ਸਮੇਂ ’ਚ ਘਰ ਦਾ ਇਕ ਮੈਂਬਰ ਕੰਮ ਕਰਦਾ ਸੀ ਤਾਂ 20 ਦੇ ਕਰੀਬ ਮੈਂਬਰ ਰੱਲ ਕੇ ਰੋਟੀ ਖਾਂਦੇ ਸਨ ਜਦਕਿ ਅੱਜ ਦੇ ਸਮੇਂ ’ਚ 20 ਮੈਂਬਰ ਵੀ ਕਮਾ ਲੈਣ ਤਾਂ ਵੀ ਪੂਰਾ ਟੱਬਰ ਰੱਲ ਕੇ ਨਹੀਂ ਖਾ ਸਕਦਾ। ਸਾਰੇ ਲੋਕ ਉਥੇ ਰਲ-ਮਿਲ ਕੇ ਰਹਿੰਦੇ ਸਨ। 

ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ

PunjabKesari

ਮੁਸਲਮਾਨਾਂ ਨੇ ਪਰਿਵਾਰ ਨੂੰ ਕੀਤਾ ਸੀ ਤੂੜੀ ਵਾਲੇ ਕਮਰੇ ’ਚ ਬੰਦ
ਆਜ਼ਾਦੀ ਦੀ ਵੰਡ ਦੀਆਂ ਸੱਚੀਆਂ ਗੱਲਾਂ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਉਸ ਸਮੇਂ ਬਾਬਾ ਦੀਵਾਨ ਚੰਦ, ਪੜਦਾਦਾ ਮੂਲਚੰਦ, ਭੈਣ ਜੀਤੋ, ਮਾਂ ਤੇਜ ਕੌਰ ਅਤੇ  ਪਿਤਾ ਸੋਹਣ ਲਾਲ ਨਾਲ ਇਥੇ ਆਏ ਸਨ। ਇਸ ਸਮੇਂ ਉਹ ਜਲੰਧਰ ਵਿਖੇ ਸਰਜਾ ਗੰਜ ਮੁਹੱਲੇ ’ਚ ਇਕ ਛੋਟਾ ਜਿਹੇ ਘਰ ’ਚ ਇਕੱਲੇ ਹੀ ਜ਼ਿੰਦਗੀ ਬਤੀਤ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਖੇ ਨੰਦੀਪੁਰ ਨਹਿਰ ਲਾਗੇ ਪਿੰਡ ਬੱਲੇਆਲਾ ਪੈਂਦਾ ਹੈ, ਜੋਕਿ ਲਾਹੌਰ ਤੋਂ 65 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ, ਜਿੱਥੇ ਅਸੀਂ ਸਾਰੇ ਰਹਿੰਦੇ ਸੀ। ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਸਾਡੇ ਨਾਨਕੇ ਉਥੇ ਰਹਿ ਗਏ ਸਨ, ਜਿਨ੍ਹਾਂ ਨੂੰ ਹਿੰਦੂਆਂ ਤੋਂ ਮੁਸਲਮਾਨ ਕਰ ਦਿੱਤਾ ਗਿਆ। ਨਾਨਾ-ਨਾਨੀ ਅਤੇ ਤਿੰਨ ਮਾਮਿਆਂ ਨੂੰ ਮੁਸਲਮਾਨਾਂ ਵੱਲੋਂ ਕਾਫ਼ਲੇ ਤੋਂ ਬਚਾਉਣ ਲਈ ਤੂੜੀ ਵਾਲੇ ਕਮਰੇ ’ਚ ਬੰਦ ਕਰ ਦਿੱਤਾ। ਇਸ ਸਮੇਂ ਨਾਨਕੇ ਪਰਿਵਾਰ ’ਚੋਂ ਮਾਮਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਮਾਮੀਆਂ ਦੇ ਦੋਬਾਰਾ ਵਿਆਹ ਕਰਵਾ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਉਹ ਕਾਫ਼ੀ ਸਮਾਂ ਪਹਿਲਾਂ ਪਾਕਿਸਤਾਨ ਗਏ ਸਨ, ਜਿੱਥੇ ਉਨ੍ਹਾਂ ਸਾਰਿਆਂ ਨੇ ਉਨ੍ਹਾਂ ਦਾ ਬੜਾ ਮਾਨ-ਸਤਿਕਾਰ ਕੀਤਾ। ਪਾਕਿਸਤਾਨ ਜਾਣ ਦੌਰਾਨ ਇਥੋਂ ਦੀ ਆਰਮੀ ਨੇ ਪਾਸਪੋਰਟ ਚੈੱਕ ਕਰਕੇ ਕਿਹਾ ਸੀ ਅਸੀਂ ਵੀਜ਼ਾ ਨਹੀਂ ਲਗਾ ਸਕਦੇ ਅਤੇ ਮੁਸਲਮਾਨ ਅਫ਼ਸਰ ਹੀ ਵੀਜ਼ਾ ਲਗਾਉਣਗੇ। ਫਿਰ ਪਾਕਿਸਤਾਨ ਵਾਲੇ ਅਫ਼ਸਰਾਂ ਤੋਂ ਵੀਜ਼ਾ ਲਗਵਾਇਆ। ਅਫ਼ਸਰ ਬੇਹੱਦ ਖ਼ੁਸ਼ ਹੋਏ ਅਤੇ ਉਨ੍ਹਾਂ ਨੇ 200 ਰੁਪਏ ’ਚ ਡੇਢ ਮਹੀਨੇ ਦਾ ਵੀਜ਼ਾ ਲਗਾ ਦਿੱਤਾ। 

ਇਹ ਵੀ ਪੜ੍ਹੋ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਆਸ਼ੀਸ਼ ਤੋਂ ਬਾਅਦ ਅੰਡਰਗਰਾਊਂਡ ਹੋਏ ਮਸਾਜ ਤੇ ਕਈ ਸਪਾ ਸੈਂਟਰ ਵਾਲੇ

ਇਹ ਵੀ ਪੜ੍ਹੋ:  ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼

PunjabKesari

ਫ਼ੌਜ ਦੀ ਕੀਤੀ ਰਜ ਕੇ ਤਾਰੀਫ਼
ਹਿੰਦੋਸਤਾਨੀ ਫ਼ੌਜ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਉਨ੍ਹਾਂ ਨੇ ਕਿਹਾ ਕਿ ਆਪਣੀ ਫ਼ੌਜ ਜਨਤਾ ਦੀ ਬੇਹੱਦ ਕਦਰ ਕਰਦੀ ਹੈ ਅਤੇ ਦੁਸ਼ਮਣਾਂ ਤੋਂ ਸਾਨੂੰ ਬਚਾਉਂਦੀ ਹੈ। ਅਸੀਂ ਬੜੀ ਮੁਸ਼ਕਿਲ ਨਾਲ ਰਿਫਿਊਜ਼ੀ ਕੈਪਾਂ ’ਚੋਂ ਨਿਕਲ ਕੇ ਆਏ ਸੀ, ਜਿੱਥੇ ਫ਼ੌਜ ਨੇ ਸਾਡੀ ਬੇਹੱਦ ਮਦਦ ਕੀਤੀ। ਉਸ ਸਮੇਂ ਸਾਡੇ ਕੋਲ ਕੋਈ ਵੀ ਵਾਹਨ ਨਹੀਂ ਸੀ ਅਤੇ ਅਸੀਂ ਪੈਦਲ ਚੱਲ ਕੇ ਹੀ ਆਏ। 

ਇਹ ਵੀ ਪੜ੍ਹੋ: ਗੋਦ ਲੈਣ ਵਾਲਿਆਂ ਦੀ ਟੁੱਟੀ ਆਸ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚੋਂ ਮਿਲੀ ਨਵਜਨਮੀ ਬੱਚੀ ਨੇ ਤੋੜਿਆ ਦਮ

PunjabKesari

ਲਾਸ਼ਾਂ ਦੇ ਢੇਰ ਵੇਖ ਅਤੇ ਡੁੱਲਦਾ ਖ਼ੂਨ ਵੇਖ ਕੰਬ ਜਾਂਦੀ ਸੀ ਰੂਹ
ਉਨ੍ਹਾਂ ਕਿਹਾ ਕਿ ਜਿਸ ਸਮੇਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਕਤਲੇਆਮ ਦੌਰਾਨ ਵਿੱਛੀਆਂ ਲਾਸ਼ਾਂ ਦੇ ਢੇਰ ਵੇਖ ਕੇ ਰੂਹ ਕੰਬ ਜਾਂਦੀ ਸੀ ਅਤੇ ਹਰ ਅੱਖ ਨਮ ਹੋ ਜਾਂਦੀ ਸੀ ਅਤੇ ਸਾਨੂੰ ਵੀ ਇਹੀ ਡਰ ਸੀ ਕਿ ਕਿਤੇ ਸਾਡਾ ਵੀ ਕਿਤੇ ਕਤਲੇਆਮ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਸਾਲ 1982 ’ਚ ਇਕ ਮਾਮਾ ਸਾਨੂੰ ਮਿਲਣ ਆਏ ਸਨ।  ਉਨ੍ਹਾਂ ਕਿਹਾ ਕਿ ਜਦੋਂ ਅਸੀਂ ਉਥੇ ਰਹਿੰਦੇ ਸੀ ਤਾਂ ਸਾਡੇ ਕੋਲ ਕੋਈ ਖੇਤੀ ਨਹੀਂ ਸੀ ਸਿਰਫ ਬਾਹਰ ਗੇੜੀ ਦੌਰਾਨ ਮਜ਼ਦੂਰੀ ਦਾ ਹੀ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਸਾਡੇ ਰਾਵਪਿੰਡੀ ਵਿਖੇ ਨਵੇਂ ਮੁਹੱਲੇ ’ਚ ਸੌਦਾਗਰ ਸਿੰਘ ਸਣੇ 3 ਵਿਅਕਤੀ ਦਰਜੀ ਦਾ ਕੰਮ ਕਰਦੇ ਸਨ, ਜਿਨ੍ਹਾਂ ਨਾਲ ਸਾਡਾ ਬੇਹੱਦ ਪਿਆਰ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਉਥੋਂ ਆਏ ਤਾਂ ਮੈਨੂੰ ਤਿੰਨ ਜੋੜੇ ਸਲਵਾਰ-ਕਮੀਜ਼ ਦੇ ਦਿੱਤੇ ਸਨ, ਜੋਕਿ ਮੈਂ ਸੰਭਾਲ ਕੇ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਉਥੇ ਬੇਹੱਦ ਸਾਥ ਦਿੱਤਾ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News