ਜਲੰਧਰ: ਲੰਮੀ ਜੱਦੋ-ਜਹਿਦ ਮਗਰੋਂ ਆਖਿਰ ਲੱਗ ਗਈ ਪਟਾਕਾ ਮਾਰਕੀਟ, ਅੱਜ ਤੋਂ ਸ਼ੁਰੂ ਹੋਵੇਗੀ ਵਿਕਰੀ

Saturday, Oct 18, 2025 - 07:59 AM (IST)

ਜਲੰਧਰ: ਲੰਮੀ ਜੱਦੋ-ਜਹਿਦ ਮਗਰੋਂ ਆਖਿਰ ਲੱਗ ਗਈ ਪਟਾਕਾ ਮਾਰਕੀਟ, ਅੱਜ ਤੋਂ ਸ਼ੁਰੂ ਹੋਵੇਗੀ ਵਿਕਰੀ

ਜਲੰਧਰ (ਖੁਰਾਣਾ) – ਲੱਗਭਗ 2 ਮਹੀਨੇ ਤਕ ਚੱਲੀ ਲੰਮੀ ਜੱਦੋ-ਜਹਿਦ ਤੋਂ ਬਾਅਦ ਆਖਿਰਕਾਰ ਜਲੰਧਰ ਦੀ ਪਟਾਕਾ ਮਾਰਕੀਟ ਅੱਜ ਲੱਗ ਹੀ ਗਈ। ਸ਼ਨੀਵਾਰ ਤੋਂ ਇਥੇ ਪਟਾਕਿਆਂ ਦੀ ਹੋਲਸੇਲ ਅਤੇ ਰਿਟੇਲ ਵਿਕਰੀ ਸ਼ੁਰੂ ਹੋ ਜਾਵੇਗੀ।ਇਸ ਨਾਲ ਪਠਾਨਕੋਟ ਚੌਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਰੌਣਕ ਦਾ ਮਾਹੌਲ ਦਿਖਾਈ ਦੇਵੇਗਾ। ਇਸ ਵਾਰ ਪਟਾਕਾ ਮਾਰਕੀਟ ਚੌਕ ਦੇ ਕਾਰਨਰ ’ਤੇ ਪਈ ਖਾਲੀ ਜ਼ਮੀਨ ਵਿਚ ਲਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ 2-3 ਦਿਨਾਂ ਵਿਚ ਇਸ ਇਲਾਕੇ ਵਿਚ ਵਿਸ਼ੇਸ਼ ਰੌਣਕ ਦੇਖਣ ਨੂੰ ਮਿਲੇਗੀ, ਕਿਉਂਕਿ ਸ਼ਹਿਰ ਵਾਸੀ ਪਿਛਲੇ ਕਈ ਦਿਨਾਂ ਤੋਂ ਇਸ ਮਾਰਕੀਟ ਦੇ ਲੱਗਣ ਦੀ ਉਡੀਕ ਕਰ ਰਹੇ ਸਨ।

ਪੜ੍ਹੋ ਇਹ ਵੀ : ਨਹੀਂ ਮਿਲੇਗੀ ਦਾਰੂ! ਹੁਣ ਸ਼ਰਾਬ ਖਰੀਦਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ

ਜ਼ਿਕਰਯੋਗ ਹੈ ਕਿ ਦੀਵਾਲੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਪਟਾਕਾ ਵਪਾਰੀਆਂ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਜ਼ਰੂਰੀ ਕਲੀਅਰੈਂਸ ਅਤੇ ਲਾਇਸੈਂਸ ਮਿਲ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਰੈਕ, ਕਾਊਂਟਰ ਆਦਿ ਲਾ ਕੇ ਆਪਣਾ ਸਾਮਾਨ ਦੁਕਾਨਾਂ ਤਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੁੱਕਰਵਾਰ ਰਾਤ ਤਕ ਕਾਰੋਬਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੁਕਾਨਾਂ ਵਿਚ ਮਾਲ ਪਹੁੰਚਾਉਣ ਵਿਚ ਰੁੱਝੇ ਦਿਸੇ। ਉਹਨਾਂ ਨੇ ਆਪਣਾ ਸਾਰਾ ਸਾਮਾਨ ਆਪੋ-ਆਪਣੀਆਂ ਥਾਵਾਂ 'ਤੇ ਰੱਖ ਦਿੱਤਾ, ਜਿਸ ਤੋਂ ਬਾਅਦ ਪਟਾਕਾ ਮਾਰਕੀਟ ਤਿਆਰ ਹੋ ਗਈ।

ਪੜ੍ਹੋ ਇਹ ਵੀ : ਦੀਵਾਲੀ ਮੌਕੇ ਔਰਤਾਂ ਨੂੰ ਵੱਡਾ ਤੋਹਫਾ, ਖਾਤਿਆਂ 'ਚ ਆਉਣਗੇ 2500 ਰੁਪਏ

ਇਸ ਵਾਰ ਆਗੂਆਂ ਨੇ ਵੀ ਖੁੱਲ੍ਹ ਕੇ ਖੇਡੀ ‘ਖੇਡ’
ਉਂਝ ਤਾਂ ਹਰ ਸਾਲ ਪਟਾਕਾ ਮਾਰਕੀਟ ਕਿਸੇ ਨਾ ਕਿਸੇ ਸਿਆਸੀ ਖਿੱਚੋਤਾਣ ਦੀ ਭੇਟ ਚੜ੍ਹਦੀ ਆਈ ਹੈ ਪਰ ਇਸ ਵਾਰ ਸਿਆਸੀ ਦਖਲਅੰਦਾਜ਼ੀ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲੀ। ਸ਼ਹਿਰ ਦੇ ਕੁਝ ਆਗੂ ਇਸ ਵਾਰ ਵੀ ਕਾਰੋਬਾਰੀ ਗਰੁੱਪਾਂ ਨਾਲ ‘ਖੇਡ’ ਖੇਡਦੇ ਨਜ਼ਰ ਆਏ। ਬਰਲਟਨ ਪਾਰਕ ਦੀ ਖੁੱਲ੍ਹੀ ਗਰਾਊਂਡ ਹੱਥੋਂ ਨਿਕਲ ਜਾਣ ਤੋਂ ਬਾਅਦ ਜਦੋਂ ਪਟਾਕਾ ਕਾਰੋਬਾਰੀਆਂ ਨੇ ਸ਼ਹਿਰ ਵਿਚ ਨਵੀਂ ਥਾਂ ਭਾਲਣੀ ਚਾਹੀ ਤਾਂ ਹਰ ਜਗ੍ਹਾ ਕੋਈ ਨਾ ਕੋਈ ਅੜਿੱਕਾ ਸਾਹਮਣੇ ਆਉਂਦਾ ਰਿਹਾ। ਕਿਉਂਕਿ ਪਟਾਕਾ ਵਿਕ੍ਰੇਤਾਵਾਂ ਦੇ ਬਣੇ 5 ਗਰੁੱਪਾਂ ਵਿਚੋਂ ਕੁਝ ਦੀ ਅਗਵਾਈ ਕਾਂਗਰਸ ਅਤੇ ਭਾਜਪਾ ਦੋਵਾਂ ਪਾਰਟੀਆਂ ਦੇ ਆਗੂਆਂ ਕੋਲ ਵੀ ਸੀ, ਇਸ ਲਈ ਕੁਝ ਗਰੁੱਪਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਵੀ ਸਹਿਯੋਗ ਲਿਆ। ਇਹੀ ਵਜ੍ਹਾ ਰਹੀ ਕਿ ਆਖਿਰਕਾਰ ਮਾਰਕੀਟ ਲੱਗਣੀ ਸੰਭਵ ਹੋ ਸਕੀ।

ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ

ਇਸ ਵਾਰ ਪਟਾਕਾ ਕਾਰੋਬਾਰ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਵੀ ਜਾ ਪੁੱਜਾ। ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਕਾਰੋਬਾਰੀਆਂ ਨੇ ਡ੍ਰਾਅ ਦੀ ਗਿਣਤੀ ਵਧਾਉਣ ਅਤੇ ਉਚਿਤ ਜਗ੍ਹਾ ਵੰਡਣ ਦੀ ਮੰਗ ਕੀਤੀ ਸੀ। ਦੂਜੇ ਪਾਸੇ ਸਰਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪ੍ਰਵਾਹੀ ਵੀ ਇਸ ਵਾਰ ਸਾਫ ਤੌਰ ’ਤੇ ਦੇਖਣ ਨੂੰ ਮਿਲੀ। ਦੀਵਾਲੀ ਤੋਂ ਸਿਰਫ 2-4 ਦਿਨ ਪਹਿਲਾਂ ਹੀ ਮਾਰਕੀਟ ਲੱਗ ਪਾਉਣੀ ਇਸ ਦੀ ਵੱਡੀ ਉਦਾਹਰਣ ਹੈ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਟਾਕਾ ਵਪਾਰੀਆਂ ਦਾ ਕਾਰੋਬਾਰ ਕਿਸ ਤਰ੍ਹਾਂ ਚੱਲਦਾ ਹੈ ਅਤੇ ਇਹ ਮਾਰਕੀਟ ਸ਼ਹਿਰ ਵਾਸੀਆਂ ਲਈ ਕਿੰਨੀ ਸਫਲ ਸਾਬਿਤ ਹੁੰਦੀ ਹੈ।

ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ


author

rajwinder kaur

Content Editor

Related News