ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੀ ਉੱਚ ਪੱਧਰੀ ਜਾਂਚ ਹੋਣ ਦੀ ਉੱਠੀ ਮੰਗ, ਕੱਢਿਆ ਕੈਂਡਲ ਮਾਰਚ
Saturday, Oct 18, 2025 - 01:37 PM (IST)

ਜਲੰਧਰ (ਚੋਪੜਾ)–ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਕੂ ਆਹਲੂਵਾਲੀਆ ਨੇ ਪੰਜਾਬ ਸਰਕਾਰ ਤੋਂ ਵਿਸ਼ਵ ਪ੍ਰਸਿੱਧ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਬੇਵਕਤੀ ਅਤੇ ਰਹੱਸਮਈ ਮੌਤ ਦੀ ਉੱਚ ਪੱਧਰੀ, ਪਾਰਦਰਸ਼ੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਦੁਹਰਾਈ। ਉਨ੍ਹਾਂ ਕਿਹਾ ਕਿ ਵਰਿੰਦਰ ਘੁੰਮਣ ਵਰਗੇ ਨੌਜਵਾਨ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨਾਲ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ, ਇਸ ਲਈ ਉਨ੍ਹਾਂ ਦੀ ਮੌਤ ਦੀ ਸੱਚਾਈ ਜਾਣਨਾ ਪੂਰੇ ਸੂਬੇ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਦਹਿਲ ਜਾਣਾ ਸੀ ਪੰਜਾਬ! 5 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
ਕਾਕੂ ਆਹਲੂਵਾਲੀਆ ਬਾਡੀ ਬਿਲਡਰ ਘੁੰਮਣ ਦੀ ਯਾਦ ਵਿਚ ਸ਼ੁੱਕਰਵਾਰ ਨਿੱਕੂ ਪਾਰਕ ਤੋਂ ਲੈ ਕੇ ਗੁਰੂ ਨਾਨਕ ਮਿਸ਼ਨ ਤਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਕੱਢੇ ਗਏ ਮਾਰਚ ਵਿਚ ਵੱਡੀ ਗਿਣਤੀ ਸਮਰਥਕਾਂ ਨਾਲ ਸ਼ਾਮਲ ਹੋਏ ਸਨ। ਉਨ੍ਹਾਂ ਦੱਸਿਆ ਕਿ ਇਹ ਕੈਂਡਲ ਮਾਰਚ ਸਿਰਫ਼ ਇਕ ਸ਼ਰਧਾਂਜਲੀ ਨਹੀਂ, ਸਗੋਂ ਨਿਆਂ ਦੀ ਆਵਾਜ਼ ਹੈ ਤਾਂ ਕਿ ਘੁੰਮਣ ਨੂੰ ਸੱਚਾ ਸਨਮਾਨ ਮਿਲ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਸੁਨਿਆਰੇ ਦੀ ਦੁਕਾਨ 'ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਲਾਕਾ
ਕਾਕੂ ਆਹਲੂਵਾਲੀਆ ਨੇ ਐਲਾਨ ਕੀਤਾ ਕਿ ਜਲੰਧਰ ਵਿਚ ਜਲਦ ਇਕ ਨਵਾਂ ਜਨਤਕ ਪਾਰਕ ਵਰਿੰਦਰ ਸਿੰਘ ਘੁੰਮਣ ਦੇ ਨਾਂ ’ਤੇ ਸਮਰਪਿਤ ਕੀਤਾ ਜਾਵੇਗਾ। ਇਹ ਪਾਰਕ ਉਨ੍ਹਾਂ ਦੀ ਪ੍ਰੇਰਣਾਦਾਇਕ ਜ਼ਿੰਦਗੀ ਅਤੇ ਫਿਟਨੈੱਸ ਪ੍ਰਤੀ ਸਮਰਪਣ ਦੀ ਮਿਸਾਲ ਬਣੇਗਾ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤ, ਅਨੁਸ਼ਾਸਨ ਅਤੇ ਹਾਂ-ਪੱਖੀ ਸੋਚ ਦੀ ਦਿਸ਼ਾ ਵਿਚ ਪ੍ਰੇਰਿਤ ਕਰੇਗਾ।
ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੀ ਇੱਛਾ 'ਚ ਗਈ ਜਾਨ, ਸਮੁੰਦਰ ਵਿਚਕਾਰ ਜਲੰਧਰ ਦੇ ਨੌਜਵਾਨ ਦੀ ਕਿਸ਼ਤੀ ਪਲਟੀ, ਪੈਰਿਸ ਤੋਂ ਮਿਲੀ ਲਾਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8