ਜਲੰਧਰ ਦੀ ਮਸ਼ਹੂਰ ਇਮੀਗ੍ਰੇਸ਼ਨ ਟ੍ਰੈਵਲ ਏਜੰਸੀ ਖ਼ਿਲਾਫ਼ ਵੱਡੀ ਕਾਰਵਾਈ, ਲਾਇਸੈਂਸ ਰੱਦ
Friday, Oct 17, 2025 - 01:50 PM (IST)

ਜਲੰਧਰ (ਚੋਪੜਾ)–ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2012 ਦੀ ਧਾਰਾ 6 (1) (ਈ) ਤਹਿਤ ਕਾਰਵਾਈ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਨੇ ਰਿੰਪੀਸ ਇਮੀਗ੍ਰੇਸ਼ਨ ਟ੍ਰੈਵਲ ਏਜੰਸੀ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਇਹ ਫਰਮ ਰਵਿੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ 47, 48, 49 ਰਾਜਾ ਗਾਰਡਨ, ਕਪੂਰਥਲਾ ਰੋਡ ਵੱਲੋਂ ਚਲਾਈ ਜਾ ਰਹੀ ਸੀ, ਜਿਸ ਦਾ ਦਫ਼ਤਰ ਸਰਕੂਲਰ ਰੋਡ ਜਲੰਧਰ ’ਤੇ ਸਥਿਤ ਸੀ ਅਤੇ ਲਾਇਸੈਂਸ ਨੰਬਰ 596/ਏ. ਐੱਲ. ਸੀ 4/ਐੱਲ. ਏ/ਐੱਫ਼ ਐੱਨ-753 ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਹੌਲਦਾਰ ਤੇ ਸਬ ਇੰਸਪੈਕਟਰ ਦੀ ਅੱਧੀ ਦਰਜਨ ਨੌਜਵਾਨਾਂ ਨੇ ਕੀਤੀ ਕੁੱਟਮਾਰ, ਹੈਰਾਨ ਕਰੇਗਾ ਮਾਮਲਾ
ਏ. ਡੀ. ਐੱਮ. ਅਮਨਿੰਦਰ ਕੌਰ ਵੱਲੋਂ ਜਾਰੀ ਹੁਕਮ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਉਕਤ ਫਰਮ ਅਤੇ ਉਸ ਦਾ ਸੰਚਾਲਕ ਹੁਣ ਐਕਟ ਅਤੇ ਨਿਯਮਾਂ ਤਹਿਤ ਕੀਤੀ ਗਈ ਕਿਸੇ ਵੀ ਸ਼ਿਕਾਇਤ, ਵਿਵਾਦ ਜਾਂ ਵਿੱਤੀ ਨੁਕਸਾਨ ਲਈ ਪੂਰਾ ਜ਼ਿੰਮੇਵਾਰ ਹੋਵੇਗਾ ਅਤੇ ਨੁਕਸਾਨਪੂਰਤੀ ਕਰਨ ਲਈ ਪਾਬੰਦ ਹੋਵੇਗਾ। ਪ੍ਰਸ਼ਾਸਨ ਨੇ ਇਹ ਵੀ ਸੰਕੇਤ ਦਿੱਤਾ ਕਿ ਟ੍ਰੈਵਲ ਏਜੰਸੀਆਂ ’ਤੇ ਨਿਗਰਾਨੀ ਹੋਰ ਸਖ਼ਤ ਕੀਤੀ ਜਾਵੇਗੀ ਤਾਂ ਕਿ ਨਾਗਰਿਕਾਂ ਨੂੰ ਧੋਖਾਦੇਹੀ ਜਾਂ ਗੁੰਮਰਾਹ ਕਰਨ ਵਾਲੇ ਅਨਸਰਾਂ ਤੋਂ ਸੁਰੱਖਿਆ ਮਿਲ ਸਕੇ। ਇਹ ਕਦਮ ਜ਼ਿਲੇ ਵਿਚ ਪਾਰਦਰਸ਼ੀ ਅਤੇ ਜਵਾਬਦੇਹ ਇਮੀਗ੍ਰੇਸ਼ਨ ਸੇਵਾਵਾਂ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਇਕ ਸਖ਼ਤ ਚਿਤਾਵਨੀ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਥਾਣੇ ਬਾਹਰ ਨਿਹੰਗ ਸਿੰਘਾਂ ਦਾ ਹੰਗਾਮਾ! SHO ਵੀ ਭੜਕੇ, ਪੂਰਾ ਮਾਮਲਾ ਕਰੇਗਾ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8