ਡਰੋਨ ਰਾਹੀਂ ਜਾਸੂਸੀ ਦੀ ਤਾਕ ''ਚ ਪਾਕਿ, ਸੁਰੱਖਿਆ ਬਲਾਂ ਨੇ ਪਹਿਲਾਂ ਵੀ ਸਾਜਿਸ਼ ਕੀਤੀ ਸੀ ਨਾਕਾਮ
Sunday, Oct 11, 2020 - 06:19 PM (IST)
ਗੁਰਦਾਸਪੁਰ (ਵਿਨੋਦ): ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿਸਤਾਨ ਸਰਹੱਦ ਤੇ ਸ਼ੁੱਕਰਵਾਰ ਦੀ ਰਾਤ ਨੂੰ ਦੋ ਆਸਮਾਨ ਤੇ ਉਡਦੇ ਡਰੋਨ ਦੇਖੇ ਜਾਣ ਦੇ ਬਾਅਦ ਸ਼ਨੀਵਾਰ ਨੂੰ ਬੀ.ਐੱਸ.ਐੱਫ ਦੇ ਆਇਜੀ ਮਹੀਪਾਲ ਯਾਦਵ ਤੇ ਡੀ.ਆਈ.ਜੀ ਸੈਕਟਰ ਗੁਰਦਾਸਪੁਰ ਰਾਜੇਸ਼ ਸ਼ਰਮਾ ਨੇ ਸਰਹੱਦੀ ਇਲਾਕੇ ਦਾ ਜਾਇਜਾ ਲਿਆ ਅਤੇ ਬੀ.ਐੱਸ.ਐੱਫ ਦੇ ਜਵਾਨਾਂ ਸਮੇਤ ਸਰਚ ਮੁਹਿੰਮ ਚਲਾਇਆ ਗਿਆ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਫਿਰੋਜ਼ਪੁਰ ਦੀ ਕੁੜੀ ਦੀ ਕੈਨੇਡਾ 'ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ
ਇਸ ਦੌਰਾਨ ਮੇਤਲਾ ਪੋਸਟ ਦੇ ਇਲਾਕੇ ਤੇ ਭਾਰਤ-ਪਾਕਿਸਤਾਨ ਨੂੰ ਰਾਸ਼ਟਰੀ ਸੀਮਾ ਤੋਂ 5 ਕਿਲੋਮੀਟਰ ਦੇ ਇਲਾਕੇ 'ਚ ਪੈਦੇ ਪਿੰਡ ਮੇਤਲਾ, ਮੋਮਨਪੁਰ, ਮੀਰਕਚਾਨਾ, ਬੋਹਰ ਭਗਠਾਣਾ ਆਦਿ ਪਿੰਡਾਂ ਦੇ ਖੇਤਾਂ ਦੀ ਬੀ.ਐੱਸ.ਐੱਫ ਦੇ ਜਵਾਨਾਂ ਨੇ ਪੰਜਾਬ ਪੁਲਸ ਸਮੇਤ ਛਾਣਬੀਣ ਕੀਤੀ ਪਰ ਇਸ ਦੌਰਾਨ ਕੁਝ ਵੀ ਹੱਥ ਨਹੀਂ ਲੱਗਾ। ਦੱਸਣਯੋਗ ਹੈ ਕਿ ਇਸ ਮਹੀਨੇ ਕੁਝ ਦਿਨ ਪਹਿਲੇ ਵੀ ਆਬਾਦ ਬੀ.ਓ.ਪੀ ਦੇ ਨੇੜੇ ਵੀ ਡਰੋਨ ਦੇਖੇ ਜਾਣ ਤੇ ਸਰਹੱਦੀ ਸੁਰੱਖਿਆ ਬਲ ਜਵਾਨਾਂ ਨੇ ਉਸ ਤੇ ਫਾਈਰਿੰਗ ਕੀਤੀ ਤਾਂ ਡਰੋਨ ਵਾਪਸ ਪਾਕਿਸਤਾਨ ਚੱਲ ਗਿਆ ਸੀ। ਜਦਕਿ ਬੀਤੇ ਮਹੀਨੇ ਸਤੰਬਰ 'ਚ ਪਿੰਡ ਜਾਗੋਚੱਕ ਟਾਂਡਾ ਦੇ ਨੇੜੇ ਵੀ ਦੋ ਵਾਰ ਡਰੋਨ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: ਲੰਬੀ ਦੇ ਪਿੰਡ ਮਾਨਾਂ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ, ਖੇਤ 'ਚੋਂ ਮਿਲੇ ਅੰਗ