ਭਾਰਤ-ਪਾਕਿ ਸਰਹੱਦ 'ਤੇ ਬੀ.ਐੱਸ.ਐੱਫ ਵਲੋਂ 35 ਕਰੋੜ ਦੀ ਹੈਰੋਇਨ ਬਰਾਮਦ

Saturday, Jun 20, 2020 - 10:30 AM (IST)

ਭਾਰਤ-ਪਾਕਿ ਸਰਹੱਦ 'ਤੇ ਬੀ.ਐੱਸ.ਐੱਫ ਵਲੋਂ 35 ਕਰੋੜ ਦੀ ਹੈਰੋਇਨ ਬਰਾਮਦ

ਫ਼ਿਰੋਜ਼ਪੁਰ (ਕੁਮਾਰ ਮਨਦੀਪ) : ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਭਾਰਤ ਪਾਕਿ ਸਰਹੱਦ 'ਤੇ ਅੱਜ ਸਵੇਰੇ ਕਰੀਬ ਸਾਢੇ ਛੇ ਵਜੇ ਬੀ.ਐੱਸ.ਐੱਫ ਦੀ ਚੈੱਕ ਪੋਸਟ ਬਾਰੇਕੇ ਤੋਂ ਸਰਚ ਮੁਹਿੰਮ ਦੌਰਾਨ ਕੌਮਾਂਤਰੀ ਬਾਜ਼ਾਰ ਦੀ ਕੀਮਤ 35 ਕਰੋੜ ਰੁਪਏ ਦੀ ਸੱਤ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਖੇਪ ਪਾਕਿਸਤਾਨੀ ਸਮੱਗਲਰਾਂ ਵਲੋਂ ਇਕ ਪਲਾਸਟਿਕ ਦੇ ਕੈਨ 'ਚ ਪਾਕਿਸਤਾਨ ਵਲੋਂ ਭਾਰਤੀ ਸਰਹੱਦ 'ਤੇ ਸੁੱਟੀ ਗਈ ਸੀ। ਅੱਜ ਸਵੇਰੇ ਹੀ ਬੀ.ਐੱਸ.ਐੱਫ ਦੀ 136 ਬਟਾਲੀਅਨ ਨੇ ਇਹ ਹੈਰੋਇਨ ਦੀ ਖੇਪ ਬਾਰ ਕੇ ਚੈੱਕ ਪੋਸਟ ਤੋਂ ਸਰਚ ਦੌਰਾਨ ਬਰਾਮਦ ਕੀਤੀ ਹੈ। ਬੀ.ਐੱਸ.ਐੱਫ ਵਲੋਂ ਭਾਰਤ ਪਾਕਿਸਤਾਨ ਸਰਹੱਦ 'ਤੇ ਅਜੇ ਵੀ ਸਰਚ ਮੁਹਿੰਮ ਜਾਰੀ ਹੈ।


author

Shyna

Content Editor

Related News